ਚੰਡੀਗੜ੍ਹ ਦੇ ਕਾਲਜ 'ਚ ਪੜ੍ਹਦੀ ਕੁੜੀ ਦਾ ਕਾਰਨਾਮਾ, ਮਾਪਿਆਂ ਦੀ ਇੱਜ਼ਤ ਰੋਲ੍ਹ ਲੱਖਾਂ ਰੁਪਏ ਲੈ ਕੇ ਪ੍ਰੇਮੀ ਨਾਲ ਭੱਜੀ

Thursday, Mar 17, 2022 - 04:17 PM (IST)

ਚੰਡੀਗੜ੍ਹ ਦੇ ਕਾਲਜ 'ਚ ਪੜ੍ਹਦੀ ਕੁੜੀ ਦਾ ਕਾਰਨਾਮਾ, ਮਾਪਿਆਂ ਦੀ ਇੱਜ਼ਤ ਰੋਲ੍ਹ ਲੱਖਾਂ ਰੁਪਏ ਲੈ ਕੇ ਪ੍ਰੇਮੀ ਨਾਲ ਭੱਜੀ

ਜ਼ੀਰਕਪੁਰ (ਮੇਸ਼ੀ) : ਚੰਡੀਗੜ੍ਹ ਦੇ ਕਾਲਜ 'ਚ ਪੜ੍ਹਦੀ ਜ਼ੀਰਕਪੁਰ ਦੀ ਇਕ ਕੁੜੀ (19 ਸਾਲ) ਆਪਣੇ ਘਰੋਂ ਲੱਖਾਂ ਦੀ ਨਕਦੀ ਲੈ ਕੇ ਪ੍ਰੇਮੀ ਨਾਲ ਫ਼ਰਾਰ ਹੋ ਗਈ। ਜਾਣਕਾਰੀ ਮੁਤਾਬਕ ਕੁੜੀ ਦੇ ਪਿਤਾ ਨੇ ਜ਼ੀਰਕਪੁਰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਸ ਦੀ ਧੀ ਆਪਣੇ ਪ੍ਰੇਮੀ ਸਮੇਤ ਘਰ ਤੋਂ 8 ਲੱਖ ਦੇ ਕਰੀਬ ਨਕਦੀ ਲੈ ਕੇ ਫ਼ਰਾਰ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਚੰਡੀਗੜ੍ਹ ਦੇ ਕਾਲਜ ਵਿੱਚ ਪੜ੍ਹਦੀ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ 8 ਵਜੇ ਕਾਲਜ ਗਈ ਹੋਈ ਸੀ। ਉਸ ਦਾ ਬਾਅਦ ਦੁਪਹਿਰ 2 ਵਜੇ ਫੋਨ ਆਇਆ ਕਿ ਉਹ ਬੱਸ ਵਿੱਚ ਬੈਠੀ ਹੈ ਅਤੇ ਘਰ ਵਾਪਸ ਆ ਰਹੀ ਹੈ ਪਰ ਜਦੋਂ ਉਹ ਸ਼ਾਮ ਤੱਕ ਘਰ ਨਹੀਂ ਪੁੱਜੀ ਤਾਂ ਥੋੜ੍ਹੀ ਦੇਰ ਬਾਅਦ ਉਸ ਨੂੰ ਫਿਰ ਫੋਨ ਮਿਲਾਇਆ ਪਰ ਉਸ ਦਾ ਫੋਨ ਬੰਦ ਆਉਣ ਲੱਗਾ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਬੁਰੀ ਖ਼ਬਰ, ਕੋਲਾ ਸੰਕਟ ਕਾਰਨ ਬਿਜਲੀ ਦੇ ਵੱਡੇ ਕੱਟ ਲੱਗਣ ਦਾ ਖ਼ਦਸ਼ਾ

ਇਸ ਕਰਕੇ ਪਰਿਵਾਰਕ ਮੈਂਬਰਾਂ ਵਿੱਚ ਚਿੰਤਾ ਵੱਧ ਗਈ, ਜਿਸ ਦੇ ਚੱਲਦਿਆਂ ਕੁੜੀ ਦੀ ਭਾਲ ਸ਼ੁਰੂ ਕੀਤੀ ਗਈ। ਸਮੂਹ ਰਿਸ਼ਤੇਦਾਰੀਆਂ ਵਿੱਚ ਪਤਾ ਕੀਤਾ ਪਰ ਉਹ ਕਿਸੇ ਰਿਸ਼ਤੇਦਾਰ ਦੇ ਘਰ ਵੀ ਨਹੀਂ ਸੀ। ਜਦੋਂ ਸ਼ੱਕ ਦੀ ਸੂਈ ਕੁੱਝ ਗੱਲਾਂ ਕਾਰਨ ਘਰ ਵਿਚ ਪਈ ਨਕਦੀ 'ਤੇ ਗਈ ਤਾਂ ਘਰ ਦੀ ਅਲਮਾਰੀ ਚੈੱਕ ਕੀਤੀ ਗਈ ਤਾਂ ਉਸ 'ਚ ਪਏ 10 ਲੱਖ ਦੀ ਨਕਦੀ ‘ਚੋਂ 8 ਲੱਖ ਰੁਪਏ ਗਾਇਬ ਸਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 'ਆਪ' ਦੀ ਸਰਕਾਰ ਬਣਦੇ ਹੀ 'ਪ੍ਰਕਾਸ਼ ਸਿੰਘ ਬਾਦਲ' ਨੇ ਲਿਆ ਵੱਡਾ ਫ਼ੈਸਲਾ

ਇਸ ਤੋਂ ਬਾਅਦ ਪਤਾ ਲੱਗਾ ਕਿ ਬਲਾਚੌਰ ਦਾ ਇਕ ਨੌਜਵਾਨ ਉਨ੍ਹਾਂ ਦੀ ਧੀ ਨੂੰ ਵਰਗਲਾ ਕੇ ਘਰੋਂ 8 ਲੱਖ ਰੁਪਏ ਚੋਰੀ ਕਰਵਾ ਕੇ ਲੈ ਗਿਆ ਹੈ। ਪ੍ਰੇਮੀ ਜੋੜੇ ਖ਼ਿਲਾਫ਼ ਪਿਤਾ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਪਿਤਾ ਦੀ ਸ਼ਿਕਾਇਤ ‘ਤੇ ਕੁੜੀ ਅਤੇ ਉਸ ਦੇ ਪ੍ਰੇਮੀ ਖ਼ਿਲਾਫ਼ ਮਾਮਲਾ ਦਰਜ ਕਰਕੇ ਪ੍ਰੇਮੀ ਜੋੜੇ ਦੀ ਭਾਲ ਸਮੇਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News