ਹਾਲ-ਏ-ਪੰਜਾਬ: ਨਸ਼ਿਆਂ ਦੀ ਦਲਦਲ ’ਚ ਧਸੀ ਜਵਾਨੀ, ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੀ ਨਸ਼ੇ ਦੀ ਗ੍ਰਿਫ਼ਤ ’ਚ

Tuesday, Jan 31, 2023 - 04:44 AM (IST)

ਹਾਲ-ਏ-ਪੰਜਾਬ: ਨਸ਼ਿਆਂ ਦੀ ਦਲਦਲ ’ਚ ਧਸੀ ਜਵਾਨੀ, ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੀ ਨਸ਼ੇ ਦੀ ਗ੍ਰਿਫ਼ਤ ’ਚ

ਅੰਮ੍ਰਿਤਸਰ (ਬਿਊਰੋ)- ਪੰਜਾਬ ਵਿਚ ਨਸ਼ਾ ਇਸ ਹਦ ਤੱਕ ਵਧ ਗਿਆ ਹੈ ਕਿ ਨੌਜਵਾਨ ਲੜਕੇ-ਲੜਕੀਆਂ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਹਨ। ਅੱਜ-ਕੱਲ ਨੌਜਵਾਨ ਲੜਕੀਆਂ ਵੀ ਨਸ਼ਿਆਂ ਦੀਆਂ ਆਦੀ ਹੋ ਰਹੀਆਂ ਹਨ। ਪਿਛਲੇ ਦਿਨੀਂ ਅੰਮ੍ਰਿਤਸਰ ਵਿਚ ਇਕ ਲੜਕੀ ਦੀ ਨਸ਼ੇ ਕਰਦੀ ਦੀ ਵੀਡੀਓ ਆਈ ਸੀ, ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਵਿਚ ਫਿਰ ਤੋਂ ਦੇਖਣ ਨੂੰ ਮਿਲਿਆ ਹੈ, ਜਿੱਥੇ ਇਕ ਲੜਕਾ ਅਤੇ ਲੜਕੀ ਸੁੰਨਸਾਨ ਜਗ੍ਹਾ ’ਤੇ ਨਸ਼ੇ ਦੇ ਟੀਕੇ ਲਗਾ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ - ਕਾਰਾਂ ਦੀ ਆਹਮੋ-ਸਾਹਮਣੀ ਟੱਕਰ 'ਚ ਜ਼ਖ਼ਮੀ ਹੋਇਆ ਵਿਅਕਤੀ, ਹਸਪਤਾਲ 'ਚ ਡਾਕਟਰ ਨਾ ਹੋਣ ਕਾਰਨ ਹੋਈ ਮੌਤ

ਉੱਥੇ ਕੁਝ ਲੋਕਾਂ ਨੇ ਦੋਹਾਂ ਨੂੰ ਨਸ਼ਾ ਕਰਦੇ ਦੇਖਿਆ ਤਾਂ ਲੜਕਾ ਉੱਥੋਂ ਭੱਜ ਗਿਆ ਅਤੇ ਉਕਤ ਲੋਕਾਂ ਵੱਲੋਂ ਲੜਕੀ ਨੂੰ ਫੜ ਲੈਣ ’ਤੇ ਪੁਲਸ ਹਵਾਲੇ ਕਰਨ ਦੀ ਗੱਲ ਕੀਤੀ ਤਾਂ ਲੜਕੀ ਨੇ ਡਰ ਦੇ ਮਾਰੇ ਭਵਿੱਖ ਵਿਚ ਨਸ਼ਾ ਨਾ ਕਰਨ ਦੀ ਗੱਲ ਕਹੀ। ਲੜਕੀ ਨੇ ਦੱਸਿਆ ਕਿ ਉਹ 12ਵੀਂ ਜਮਾਤ ਵਿਚ ਪੜ੍ਹਦੀ ਹੈ ਤਾਂ ਲੋਕਾਂ ਨੂੰ ਕਹਿਣ ਲੱਗੀ ਕਿ ਉਹ ਭਵਿੱਖ ਵਿਚ ਅਜਿਹਾ ਨਹੀਂ ਕਰੇਗੀ, ਕਿਰਪਾ ਕਰ ਕੇ ਉਸ ਨੂੰ ਪੁਲਸ ਦੇ ਹਵਾਲੇ ਨਾ ਕੀਤਾ ਜਾਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News