ਜਲੰਧਰ ''ਚ 10 ਮਹੀਨਿਆਂ ਦੀ ਮਾਸੂਮ ਨਾਲ ਜਬਰ-ਜ਼ਨਾਹ
Friday, Sep 07, 2018 - 05:32 PM (IST)

ਜਲੰਧਰ (ਸੁਧੀਰ) : ਥਾਣਾ ਸਿਟੀ-2 ਦੇ ਅਧੀਨ ਆਉਂਦੇ ਇਕ ਮੁਹੱਲੇ ਵਿਚ 10 ਮਹੀਨਿਆਂ ਦੀ ਮਾਸੂਮ ਨਾਲ ਇਕ ਵਿਅਕਤੀ ਵਲੋਂ ਜਬਰ-ਜ਼ਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਉਕਤ ਮੁਹੱਲੇ ਦੀ ਰਹਿਣ ਵਾਲੀ ਇਕ ਔਰਤ ਨੇ ਦੱਸਿਆ ਕਿ ਉਹ ਆਪਣੀ 10 ਮਹੀਨੇ ਦੀ ਬੱਚੀ ਨੂੰ ਆਪਣੇ ਪਤੀ ਦੇ ਦੋਸਤ ਕੋਲ ਛੱਡ ਕੇ ਆਪਣੇ ਦੋ ਬੱਚਿਆਂ ਨੂੰ ਸਕੂਲ ਲੈਣ ਗਈ ਸੀ, ਪਿੱਛੋਂ ਉਸ ਨੇ ਬੱਚੀ ਨਾਲ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਮਾਂ ਨੂੰ ਬੱਚੀ ਦੇ ਕੱਪੜਿਆਂ 'ਤੇ ਖੂਨ ਲੱਗਾ ਹੋਣ ਨਾਲ ਸ਼ੱਕ ਹੋਇਆ ਤਾਂ ਉਹ ਬੱਚੀ ਨੂੰ ਲੈ ਕੇ ਤੁਰੰਤ ਸਿਵਲ ਹਸਪਤਾਲ ਪਹੁੰਚ ਗਈ।
ਮਹਿਲਾ ਨੇ ਦੱਸਿਆ ਕਿ ਜਦੋਂ ਉਹ ਸਕੂਲ ਤੋਂ ਵਾਪਸ ਪਰਤੀ ਤਾਂ ਉਕਤ ਦੋਸ਼ੀ ਨੇ ਉਸ ਦੀ ਬੱਚੀ ਨੂੰ ਚੁੱਕਿਆ ਹੋਇਆ ਸੀ ਤੇ ਉਹ ਰੋ ਰਹੀ ਸੀ, ਜਦੋਂ ਉਹ ਘਰ ਪਹੁੰਚੀ ਤਾਂ ਬੱਚੀ ਦੇ ਕੱਪੜਿਆਂ 'ਤੇ ਖੂਨ ਲੱਗਾ ਹੋਇਆ ਸੀ। ਇਸ ਦੌਰਾਨ ਜਦੋਂ ਉਹ ਬੱਚੀ ਨੂੰ ਹਸਪਤਾਲ ਲੈ ਕੇ ਗਈ ਤਾਂ ਇਸ ਦਰਿੰਦਗੀ ਭਰੀ ਘਟਨਾ ਦਾ ਪਤਾ ਲੱਗਾ। ਪੁਲਸ ਨੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।