ਅਕ੍ਰਿਤਘਣ ਨਸ਼ੇੜੀ ਪੁੱਤ ਦਾ ਖ਼ੌਫ਼ਨਾਕ ਕਾਰਾ, ਮਾਂ ਨੂੰ ਦਿੱਤੀ ਦਰਦਨਾਕ ਮੌਤ ਬਾਰੇ ਜਾਣ ਹੋਵੋਗੇ ਹੈਰਾਨ

Wednesday, Oct 07, 2020 - 06:07 PM (IST)

ਅਕ੍ਰਿਤਘਣ ਨਸ਼ੇੜੀ ਪੁੱਤ ਦਾ ਖ਼ੌਫ਼ਨਾਕ ਕਾਰਾ, ਮਾਂ ਨੂੰ ਦਿੱਤੀ ਦਰਦਨਾਕ ਮੌਤ ਬਾਰੇ ਜਾਣ ਹੋਵੋਗੇ ਹੈਰਾਨ

ਗਿੱਦੜਬਾਹਾ (ਚਾਵਲਾ): ਨਜ਼ਦੀਕੀ ਪਿੰਡ ਭਾਰੂ ਤੋਂ ਇਕ ਵਾਰ ਫਿਰ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਨਸ਼ੇੜੀ ਪੁੱਤਰ ਨੇ ਕਥਿਤ ਤੌਰ ਤੇ ਆਪਣੀ ਮਾਂ ਨੂੰ ਘਰ 'ਚ ਬਣੀ ਹੋਈ ਪਾਣੀ ਵਾਲੀ ਡਿੱਗੀ 'ਚ ਡੁਬੋ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ : ਸ਼ਰਮਨਾਕ: 65 ਸਾਲਾ ਵਿਅਕਤੀ ਨੇ 24 ਸਾਲਾ ਕੁੜੀ ਨਾਲ ਇੰਝ ਕੱਢਿਆ ਆਪਣੇ ਗੁਨਾਹਾਂ ਦਾ ਵੈਰ

ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਧੀ ਸੁਰਜੀਤ ਕੌਰ ਵਾਸੀ ਮਾਹਣੀ ਖੇੜਾ ਨੇ ਦੱਸਿਆ ਕਿ ਮੈਂ ਆਪਣੇ ਪੇਕੇ ਪਿੰਡ ਭਾਰੂ ਆਪਣੀ ਮਾਂ ਨੂੰ ਮਿਲਣ ਆਈ ਹੋਈ ਸੀ ਉਸ ਵਕਤ ਮੇਰੇ ਭਤੀਜੇ ਤੇ ਭਰਜਾਈ ਖੇਤ ਕੰਮ ਤੇ ਗਏ ਹੋਏ ਸਨ।ਉਨ੍ਹਾਂ ਦੱਸਿਆ ਕਿ ਮੇਰਾ ਭਰਾ ਪੂਰਨ ਸਿੰਘ ਮੇਰੀ ਬਜ਼ੁਰਗ ਮਾਂ ਬਲਵੀਰ ਕੌਰ ਨੂੰ ਨਸ਼ੇ ਦੀ ਪੂਰਤੀ ਲਈ ਅਕਸਰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਅਤੇ ਅਕਸਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।ਅੱਜ ਜਦ ਉਸਨੇ ਮੇਰੀ ਮਾਂ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਮੇਰੀ ਮਾਂ ਨੇ ਪੈਸੇ ਦੇਣ ਤੋਂ ਅਸਮੱਰਥਾ ਜ਼ਾਹਿਰ ਕੀਤੀ, ਜਿਸ ਤੇ ਮੇਰਾ ਭਰਾ ਤੈਸ਼ ਵਿਚ ਆ ਗਿਆ ਅਤੇ ਉਸ ਨੇ ਬਜ਼ੁਰਗ ਮਾਂ ਨੂੰ ਚੁੱਕ ਕੇ ਪਾਣੀ ਵਾਲੀ ਡਿੱਗੀ 'ਚ ਸੁੱਟ ਦਿੱਤਾ।

ਇਹ ਵੀ ਪੜ੍ਹੋ : ਬੇਸ਼ਰਮੀ ਦੀਆਂ ਹੱਦਾਂ ਪਾਰ: ਭੈਣ ਦਾ ਰਿਸ਼ਤਾ ਤੁੜਵਾਉਣ ਦੀ ਧਮਕੀ ਦੇ ਨਾਬਾਲਗਾ ਨੂੰ ਬਣਾਇਆ ਹਵਸ ਦਾ ਸ਼ਿਕਾਰ

ਉਹ ਬਜ਼ੁਰਗ ਹੋਣ ਕਾਰਨ ਬਾਹਰ ਨਹੀਂ ਨਿਕਲ ਸਕੀ ਅਤੇ ਮੈਨੂੰ ਵੀ ਉਸਨੇ ਧਮਕੀ ਦਿੱਤੀ ਕਿ ਜੇਕਰ ਡਿੱਗੀ 'ਚੋਂ ਬਾਹਰ ਕੱਢਿਆ ਤਾਂ ਤੇਰਾ ਵੀ ਇਹੀ ਹਸ਼ਰ ਹੋਵੇਗਾ। ਫਿਰ ਮੈਂ ਰੌਲਾ ਪਾਇਆ ਅਤੇ ਪਾਣੀ 'ਚੋਂ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਉਦੋਂ ਤੱਕ ਮਾਂ ਦੀ ਮੌਤ ਹੋ ਚੁੱਕੀ ਸੀ। ਉੱਧਰ ਜਦ ਇਸ ਸਬੰਧੀ ਮਾਮਲੇ ਦੇ ਤਫਤੀਸ਼ੀ ਅਫ਼ਸਰ ਏ.ਐੱਸ.ਆਈ. ਜਸਕਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਧੀ ਸੁਰਜੀਤ ਕੌਰ ਦੇ ਬਿਆਨਾਂ ਤੇ ਦੋਸ਼ੀ ਪੂਰਨ ਸਿੰਘ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਜਨਮ ਦਿਨ ਵਾਲੇ ਦਿਨ ਬਲੀ ਚਿਖਾ, ਭੁੱਬਾਂ ਮਾਰ ਰੋਇਆ ਸਾਰਾ ਪਿੰਡ


author

Shyna

Content Editor

Related News