ਕੈਪਟਨ ਖ਼ਿਲਾਫ਼ ਜੇ. ਜੇ. ਸਿੰਘ ਦੇ ਹਮਲੇ ਜਾਰੀ, ਟਵਿੱਟਰ 'ਤੇ ਫਿਰ ਦਿਖਾਏ ਤਲਖ਼ ਤੇਵਰ
Thursday, Apr 29, 2021 - 03:45 PM (IST)
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਸਾਬਕਾ ਜਨਰਲ ਜੇ. ਜੇ. ਸਿੰਘ ਦੇ ਹਮਲੇ ਲਗਾਤਾਰ ਜਾਰੀ ਹੈ। ਜਨਰਲ ਜੇ. ਜੇ. ਸਿੰਘ ਨੇ ਇਕ ਵਾਰ ਫਿਰ ਟਵਿੱਟਰ 'ਤੇ ਤਲਖ਼ ਤੇਵਰ ਦਿਖਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਸ਼ਬਦੀ ਹਮਲਾ ਕੀਤਾ ਹੈ। ਜਨਰਲ ਜੇ. ਜੇ. ਸਿੰਘ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਤਿਹਾਸ ਤੋਂ ਸਿੱਖਣ ਦੀ ਲੋੜ ਹੈ।
ਇਹ ਵੀ ਪੜ੍ਹੋ : 'ਕੈਪਟਨ' ਨੇ ਸਿੱਧੂ 'ਤੇ ਫਿਰ ਕੀਤਾ ਵੱਡਾ ਹਮਲਾ, 'ਮੇਰੇ ਵੱਲੋਂ ਸਿੱਧੂ ਲਈ ਸਾਰੇ ਬੂਹੇ ਬੰਦ'
ਉਨ੍ਹਾਂ ਨੇ ਕੈਪਟਨ ਵੱਲ ਇਸ਼ਾਰਾ ਕਰਦਿਆਂ ਲਿਖਿਆ ਹੈ ਕਿ ਉੱਚੇ ਘਰਾਣਿਆਂ ਨੇ ਸਦਾ ਪੰਜਾਬ ਦੇ ਗਰੀਬ ਲੋਕਾਂ ਦਾ ਲਹੂ ਪੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਇਨ੍ਹਾਂ ਤੋਂ ਇਨਸਾਫ਼ ਦੀ ਆਸ ਰੱਖਣਾ ਬਹੁਤ ਵੱਡੀ ਭੁੱਲ ਹੋਵੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖ਼ਬਰ : PGI ਦੀ ਚੌਥੀ ਮੰਜ਼ਿਲ ਤੋਂ ਵਿਅਕਤੀ ਨੇ ਮਾਰੀ ਛਾਲ, ਮੌਤ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੈਪਟਨ ਦੀ ਟਿੱਪਣੀ ਦਾ ਜੇ. ਜੇ. ਸਿੰਘ ਵੱਲੋਂ ਕਰਾਰਾ ਜਵਾਬ ਦਿੱਤਾ ਗਿਆ ਸੀ। ਜੇ. ਜੇ. ਸਿੰਘ ਨੇ ਟਵੀਟ ਕੀਤਾ ਸੀ ਕਿ ਕੈਪਟਨ ਨੂੰ ਵੀ ਇਹ ਭੁੱਲਣਾ ਨਹੀਂ ਚਾਹੀਦਾ ਕਿ ਉਨ੍ਹਾਂ ਨੇ ਵੀ ਪਟਿਆਲਾ ਤੋਂ ਜ਼ਮਾਨਤ ਜ਼ਬਤ ਕਰਵਾਈ ਹੈ।
ਇਹ ਵੀ ਪੜ੍ਹੋ : ਸਮਰਾਲਾ ’ਚ ਵੱਡੀ ਵਾਰਦਾਤ, ਧੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਪਿਓ ਦੀ ਗੋਲੀ ਲੱਗਣ ਕਾਰਨ ਮੌਤ
ਜੇ. ਜੇ. ਸਿੰਘ ਦਾ ਇਹ ਟਵੀਟ ਕੈਪਟਨ ਦੇ ਉਸ ਬਿਆਨ ਦਾ ਜਵਾਬ ਸੀ, ਜਿਸ ਵਿਚ ਕੈਪਟਨ ਨੇ ਜੇ. ਜੇ. ਸਿੰਘ ਦੀ ਸਾਲ 2017 ਦੀ ਪਟਿਆਲਾ ਵਿਧਾਨ ਸਭਾ ਚੋਣ ਵਿਚ ਜ਼ਮਾਨਤ ਜ਼ਬਤ ਕਰਵਾਉਣ ਦੀ ਗੱਲ ਕਹੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ