ਜਨਰਲ ਜੇ. ਜੇ. ਸਿੰਘ ਨੂੰ ਸੁਖਬੀਰ ਬਾਦਲ ਦਾ ਜਵਾਬ (ਵੀਡੀਓ)

Friday, Feb 08, 2019 - 06:32 PM (IST)

ਪਟਿਆਲਾ (ਇੰਦਰਜੀਤ ਬਖਸ਼ੀ) : ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਟਕਸਾਲੀਆਂ ਨਾਲ ਹੱਥ ਮਿਲਾਉਣ ਵਾਲੇ ਸਾਬਕਾ ਜਨਰਲ ਜੇ. ਜੇ. ਸਿੰਘ ਨੂੰ ਸੁਖਬੀਰ ਸਿੰਘ ਬਾਦਲ ਨੇ ਜਵਾਬ ਦਿੱਤਾ ਹੈ। ਪਟਿਆਲਾ ਪਹੁੰਚੇ ਸੁਖਬੀਰ ਬਾਦਲ ਤੋਂ ਜਦੋਂ ਜਨਰਲ ਜੇ.ਜੇ. ਸਿੰਘ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਜੇ. ਜੇ. ਸਿੰਘ ਨੂੰ ਸਭ ਤੋਂ ਮਾਣ ਅਕਾਲੀ ਦਲ ਨੇ ਦਿੱਤਾ ਸੀ। ਸੁਖਬੀਰ ਨੇ ਕਿਹਾ ਕਿ ਜੇ. ਜੇ. ਸਿੰਘ ਇਕ ਬਾਗੀ ਲੀਡਰ ਹੈ, ਜਿਹੜਾ ਕਿਸੇ ਵੀ ਪਾਰਟੀ ਵਿਚ ਦੋ ਮਹੀਨਿਆਂ ਤੋਂ ਵੱਧ ਨਹੀਂ ਟਿਕਦਾ। 
ਜ਼ਿਕਰਯੋਗ ਹੈ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਬੀਤੇ ਦਿਨੀਂ ਜਨਰਲ ਜੇ.ਜੇ. ਸਿੰਘ ਨੇ ਟਕਸਾਲੀਆਂ ਨਾਲ ਹੱਥ ਮਿਲਾ ਲਿਆ ਸੀ ਅਤੇ ਟਕਸਾਲੀਆਂ ਨਾਲ ਹੱਥ ਮਿਲਾਉਣ ਤੋਂ ਬਾਅਦ ਉਹ ਬਾਦਲਾਂ 'ਤੇ ਖੂਬ ਵਰ੍ਹੇ ਸਨ। ਉਨ੍ਹਾਂ ਕਿਹਾ ਸੀ ਕਿ ਬਾਦਲਾਂ ਨੇ ਜਾਣ ਬੁੱਝ ਕੇ ਉਨ੍ਹਾਂ ਪਟਿਆਲਾ ਤੋਂ ਚੋਣ ਲੜਾਈ ਸੀ। ਜੇ. ਜੇ. ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਹਰਾਉਣ ਵਾਲੀ ਕਾਂਗਰਸ ਨਹੀਂ ਸਗੋਂ ਅਕਾਲੀ ਹੀ ਸਨ।


author

Gurminder Singh

Content Editor

Related News