ਗੌਤਮ ਸੇਠ ਤੁਰੰਤ ਪ੍ਰਭਾਵ ਨਾਲ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਨਿਯੁਕਤ

Tuesday, Jan 18, 2022 - 11:11 AM (IST)

ਗੌਤਮ ਸੇਠ ਤੁਰੰਤ ਪ੍ਰਭਾਵ ਨਾਲ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਨਿਯੁਕਤ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਗੌਤਮ ਸੇਠ ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ (ਸਹਿ ਇੰਚਾਰਜ) ਨਿਯੁਕਤ ਕੀਤਾ ਹੈ। ਗੌਤਮ ਸੇਠ ਦੇ ਨਾਮ ਜਾਰੀ ਨਿਯੁਕਤੀ ਪੱਤਰ ਵਿਚ ਸਿੱਧੂ ਨੇ ਆਖਿਆ ਹੈ ਕਿ ਉਮੀਦ ਹੈ ਕਿ ਤੁਸੀਂ (ਗੌਤਮ ਸੇਠੀ) ਇਸ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਓਗੇ। ਇਸ ਦੇ ਨਾਲ ਹੀ ਤੁਰੰਤ ਪ੍ਰਭਾਵ ਨਾਲ ਗੌਤਮ ਸੇਠ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ ਹੈ।

ਬੀਤੇ ਦਿਨੀਂ ਸਿੱਧੂ ਨੇ ਨਿਯੁਕਤ ਕੀਤੇ ਸਨ ਬੁਲਾਰੇ
ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਨਵਜੋਤ ਸਿੱਧੂ ਨੇ ਸੂਬਾ ਕਾਂਗਰਸ ਦੇ 39 ਬੁਲਾਰੇ ਨਿਯੁਕਤ ਕੀਤੇ ਸਨ। ਨਵਜੋਤ ਸਿੱਧੂ ਨੇ ਇਨ੍ਹਾਂ ਸਾਰੇ ਬੁਲਾਰਿਆਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੀ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ ਹੈ। ਇਨ੍ਹਾਂ ਪਾਰਟੀ ਬੁਲਾਰਿਆਂ ਵਿਚ ਡਾ. ਰਾਜ ਕੁਮਾਰ ਵੇਰਕਾ, ਡਾ. ਅਮਰ ਸਿੰਘ, ਡਾ. ਰਾਜਕੁਮਾਰ ਚੱਬੇਵਾਲ, ਕੁਲਦੀਪ ਵੈਦ, ਅਮਿਤ ਵਿੱਜ, ਅਵਤਾਰ ਸਿੰਘ ਜੂਨੀਅਰ, ਗੌਤਮ ਸੇਠ, ਬਰਿੰਦਰ ਸਿੰਘ ਢਿੱਲੋਂ, ਦਲਜੀਤ ਸਿੰਘ ਗਿਲਜੀਆਂ, ਜਸਪ੍ਰੀਤ ਸਿੰਘ, ਅਮਿਤ ਬਾਵਾ, ਡਾ. ਜਸਲੀਨ ਸੇਠੀ, ਐਡਵੋਕੇਟ ਸੁਰਜੀਤ ਸਿੰਘ ਸਵਾਚ, ਰਿੰਪਲ ਮਿੱਡਾ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ ਬਾਲੀ, ਵਿਨੋਦ ਭਾਰਤੀ, ਕੁੰਵਰ ਹਰਪ੍ਰੀਤ ਸਿੰਘ, ਡਾ. ਗੁਰਪ੍ਰੀਤ ਸਿੰਘ ਸੰਧੂ, ਗੌਰਵ ਸੰਧੂ, ਰਮਨ ਸੁਬਰਾਮਨੀਅਮ, ਬੂਟਾ ਸਿੰਘ ਬੈਰਾਗੀ, ਵਰੁਣ ਮਹਿਤਾ, ਪ੍ਰੋਫ਼ੈਸਰ ਕੋਮਲ ਗੁਰਨੂਰ, ਨਰਿੰਦਰ ਪਾਲ ਸਿੰਘ ਸੰਧੂ, ਜਸਵਿੰਦਰ ਸਿੰਘ ਸਿੱਖਣਵਾਲਾ, ਕਰਨੈਲ ਸਿੰਘ, ਅੰਮ੍ਰਿਤਾ ਗਿੱਲ, ਪਾਰਲ ਜੇ. ਸਰਕਾਰੀਆ, ਭੁਪਿੰਦਰ ਸਿੰਘ ਗੋਰਾ, ਰਾਣਾ ਬਲਜੀਤ ਚਹਿਲ, ਰੂਬੀ ਗਿੱਲ, ਜਗਮੀਤ ਗੰਡੀਵਿੰਡ, ਦੀਪ ਬਾਠ, ਗੁਰਦੇਵ ਸਿੰਘ ਚੀਤਾ, ਨਿੱਕੀ ਰਿਆਤ, ਹਰਦੀਪ ਸਿੰਘ ਕਿੰਗਰਾ, ਗਗਨਦੀਪ ਸਿੰਘ ਥਰੀਕੇ, ਅਰਸ਼ਦੀਪ ਸਿੰਘ ਦੇ ਨਾਂ ਸ਼ਾਮਲ ਹਨ।

 


author

Gurminder Singh

Content Editor

Related News