ਡੀ.ਸੀ. ਦੇ ਦਖ਼ਲ ਨਾਲ ਪੱਕੇ ਤੌਰ ’ਤੇ ਹੱਲ ਹੋਵੇਗੀ ਸ਼ੇਰਪੁਰ ਵਿਚ 100 ਫੁੱਟ ਰੋਡ ’ਤੇ ਕੂੜਾ ਜਮ੍ਹਾ ਰਹਿਣ ਦੀ ਸਮੱਸਿਆ

Saturday, Jul 06, 2024 - 03:46 PM (IST)

ਲੁਧਿਆਣਾ (ਹਿਤੇਸ਼)- ਸੰਦੀਪ ਰਿਸ਼ੀ ਦੇ ਛੁੱਟੀ ’ਤੇ ਜਾਣ ਦੌਰਾਨ ਨਗਰ ਨਿਗਮ ਕਮਿਸ਼ਨਰ ਦਾ ਚਾਰਜ ਸੰਭਾਲ ਰਹੀ ਡੀ.ਸੀ. ਸਾਕਸ਼ੀ ਸਾਹਨੀ ਵੱਲੋਂ ਉਨ੍ਹਾ ਦੇ ਕੋਲ ਪੁੱਜ ਰਹੀਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਕਰਵਾਇਆ ਜਾ ਰਿਹਾ ਹੈ, ਇਸ ਵਿਚ ਸ਼ੇਰਪੁਰ ਵਿਚ 100 ਫੁੱਟਾ ਰੋਡ ’ਤੇ ਕੂੜਾ ਜਮ੍ਹਾ ਰਹਿਣ ਦੀ ਸਮੱਸਿਆ ਵੀ ਸ਼ਾਮਲ ਹੈ। 

ਇਸ ਸਬੰਧੀ ਵੀਡੀਓ ਪੁੱਜਣ ਤੋਂ 24 ਘੰਟੇ ਦੇ ਅੰਦਰ ਕੂੜੇ ਦੇ ਢੇਰ ਹਟਵਾਉਣ ਦੀ ਜਾਣਕਾਰੀ ਡੀ.ਸੀ. ਵੱਲੋਂ ਖੁਦ ਟਵਿਟਰ ’ਤੇ ਸ਼ੇਅਰ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਇਸ ਸਮੱਸਿਆ ਦਾ ਪੱਕੇ ਤੌਰ ’ਤੇ ਹੱਲ ਕਰਵਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ ਜਿਸ ਦੇ ਤਹਿਤ ਜ਼ੋਨ ਬੀ ਦੇ ਜ਼ੋਨਲ ਕਮਿਸ਼ਨਰ ਨੀਰਜ ਜੈਨ ਵੱਲੋਂ ਲਗਾਤਾਰ ਦੂਜੇ ਦਿਨ ਸਾਈਟ ਦਾ ਦੌਰਾ ਕੀਤਾ ਗਿਆ ਅਤੇ ਹੈਲਥ ਸ਼ਾਖਾ ਦੇ ਸਟਾਫ ਨੂੰ ਕੂੜੇ ਦੀ ਲਿਫਟਿੰਗ ਦਾ ਕੰਮ ਤੇਜ਼ ਕਰਨ ਲਈ ਕਿਹਾ ਗਿਆ ਹੈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਸਾਈਟ ’ਤੇ ਕੰਪੈਕਟਰ ਲਗਾਉਣ ਦੀ ਯੋਜਨਾ ਪਹਿਲਾਂ ਤੋਂ ਬਣਾਈ ਗਈ ਹੈ ਜਿਸ ਦੇ ਲਈ ਸਟਰੱਕਚਰ ਬਣ ਕੇ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ - ਸਾਬਕਾ ਫ਼ੌਜੀਆਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ, ਰੱਖੀ ਇਹ ਮੰਗ

ਨੀਰਜ ਜੈਨ ਦੇ ਮੁਤਾਬਕ ਇਸ ਸਬੰਧੀ ਸੂਚਨਾ ਵਧੀਕ ਕਮਿਸ਼ਨਰ ਨੂੰ ਦੇ ਦਿੱਤੀ ਗਈ ਹੈ ਅਤੇ ਜਲਦ ਹੀ ਮਸ਼ੀਨਰੀ ਫਿੱਟ ਹੋਣ ਨਾਲ ਕੂੜੇ ਦੀ ਲਿਫਟਿੰਗ ਸ਼ੁਰੂ ਹੋਣ ‘ਤੇ ਸੜਕ ’ਤੇ ਕੂੜਾ ਜਮ੍ਹਾ ਰਹਿਣ ਦੀ ਸਮੱਸਿਆ ਹੱਲ ਹੋ ਜਾਵੇਗੀ।

ਕਬਜ਼ੇ ਹਟਾਉਣ ਦੇ ਨਾਲ ਹੀ ਸ਼ੁਰੂ ਹੋਈ ਕੂੜੇ ਦੀ ਛਾਂਟੀ ਦੀ ਮੁਹਿੰਮ

ਨਗਰ ਨਿਗਮ ਅਫਸਰਾਂ ਦੇ ਦੌਰੇ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਕੂੜੇ ਦੇ ਢੇਰਾਂ ਦੇ ਆ ਪਾਸ ਵੇਸਟੇਜ ਇਕੱਠੀ ਕਰਨ ਵਾਲਿਆਂ ਦਾ ਜਮਾਵੜਾ ਹੈ ਅਤੇ ਉਨ੍ਹਾਂ ਨੇ ਝੁੱਗੀਆਂ ਦੇ ਰੂਪ ਵਿਚ ਕਬਜ਼ੇ ਕੀਤੇ ਹੋਏ ਹਨ ਜਿਨ੍ਹਾਂ ਲੋਕਾਂ ਤੋਂ ਜਗ੍ਹਾ ਖਾਲੀ ਕਰਵਾਉਣ ਦੇ ਨਾਲ ਹੀ ਸਾਈਟ ’ਤੇ ਗਿੱਲੇ ਤੇ ਸੁੱਕੇ ਕੂੜੇ ਦੀ ਛਾਂਟੀ ਦੀ ਮੁਹਿੰਮ ਸ਼ੁਰੂ ਕਰਵਾਉਣ ਦਾ ਦਾਅਵਾ ਵੀ ਨਗਰ ਨਿਗਮ ਅਫਸਰਾਂ ਵੱਲੋਂ ਕੀਤਾ ਗਿਆ ਹੈ ਕਿ ਇਸ ਨਾਲ ਕੂੜੇ ਦੀ ਲਿਫਟਿੰਗ ਅਤੇ ਪ੍ਰੋਸੈਸਿੰਗ ਦਾ ਬੋਝ ਘੱਟ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News