ਐਨਕਾਊਂਟਰ 'ਚ ਮਾਰੇ ਗੈਂਗਸਟਰਾਂ ਦਾ ਹੋਇਆ ਸਸਕਾਰ, ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ (ਤਸਵੀਰਾਂ)
Saturday, Dec 02, 2023 - 02:57 PM (IST)
ਲੁਧਿਆਣਾ (ਰਾਜ) : ਮਹਾਨਗਰ ’ਚ ਹੋਏ ਪੁਲਸ ਐਨਕਾਊਂਟਰ ’ਚ ਮਾਰੇ ਗਏ ਗੈਂਗਸਟਰ ਸ਼ੁਭਮ ਕੁਮਾਰ ਉਰਫ਼ ਗੋਪੀ ਅਤੇ ਸੰਜੀਵ ਕੁਮਾਰ ਉਰਫ਼ ਸੰਜੂ ਬਾਮਣ ਦੀਆਂ ਲਾਸ਼ਾਂ ਬੀਤੀ ਸਵੇਰ ਪਰਿਵਾਰ ਹਵਾਲੇ ਕਰ ਦਿੱਤੀਆਂ ਗਈਆਂ। ਫਿਰ ਉਨ੍ਹਾਂ ’ਚੋਂ ਇਕ ਲਾਸ਼ ਸ਼ਿਵਪੁਰੀ ਸ਼ਮਸ਼ਾਨਘਾਟ ਲਿਆਂਦੀ ਗਈ ਅਤੇ ਦੂਜੀ ਨੂੰ ਘੜਾ ਭੰਨ ਸ਼ਮਸ਼ਾਨਘਾਟ ਲਿਜਾਇਆ ਗਿਆ, ਜਿੱਥੇ ਅੰਤਿਮ ਰਸਮਾਂ ਤੋਂ ਬਾਅਦ ਪੁਲਸ ਦੀ ਸਖ਼ਤ ਸੁਰੱਖਿਆ ’ਚ ਦੋਵੇਂ ਲਾਸ਼ਾਂ ਦਾ ਸਸਕਾਰ ਕੀਤਾ ਗਿਆ। ਇਸ ਦੌਰਾਨ ਦੋਵੇਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਰਿਸ਼ਤੇਦਾਰ ਸ਼ਾਮਲ ਸਨ। ਦੋਵੇਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਕਾਂਬਾ ਛੇੜਨ ਵਾਲੀ ਠੰਡ ਨੂੰ ਲੈ ਕੇ ਨਵੀਂ Update, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
ਸੰਜੂ ਬਾਮਣ ਦੇ ਪਿਤਾ ਰਾਜ ਕੁਮਾਰ ਨੇ ਕਿਹਾ ਕਿ ਪਿਛਲੇ ਕਿੰਨੇ ਸਾਲਾਂ ਤੋਂ ਉਸ ਨੇ ਆਪਣੇ ਪੁੱਤ ਦਾ ਮੂੰਹ ਤੱਕ ਨਹੀਂ ਦੇਖਿਆ ਸੀ। ਹੁਣ ਚਿਹਰਾ ਦੇਖਿਆ ਤਾਂ ਅਜਿਹੀ ਹਾਲਤ ’ਚ ਦੇਖਿਆ। ਜਦੋਂ ਕਿ, ਗੋਪੀ ਦੀ ਮਾਂ ਦਾ ਵੀ ਹਾਲ ਬੁਰਾ ਸੀ। ਉਹ ਵਾਰ-ਵਾਰ ਗੋਪੀ ਦੀ ਲਾਸ਼ ਨਾਲ ਚਿੰਬੜ ਕੇ ਰੋਂਦੀ ਨਜ਼ਰ ਆਈ। ਉਹ ਆਪਣੇ ਪੁੱਤ ਨੂੰ ਗਲਤ ਸੰਗਤ ’ਚ ਪੈਣ ਤੋਂ ਨਹੀਂ ਰੋਕ ਸਕੀ, ਜਿਸ ਤੋਂ ਬਾਅਦ ਹੁਣ ਉਸ ਦੇ ਪੁੱਤ ’ਤੇ ਗੈਂਗਸਟਰ ਦਾ ਧੱਬਾ ਲੱਗ ਗਿਆ।
ਇਹ ਵੀ ਪੜ੍ਹੋ : ਚੱਲਦੇ ਵਿਆਹ 'ਚ ਪੈ ਗਿਆ ਪੁਆੜਾ, ਬਰਾਤੀ ਹੋਏ ਲੋਹੇ-ਲਾਖੇ, ਫਿਰ ਜੋ ਹੋਇਆ, ਖ਼ੁਦ ਹੀ ਦੇਖ ਲਓ ਵੀਡੀਓ
ਸਪੈਸ਼ਲ ਜਾਂਚ ਟੀਮ ਨੇ ਜਾਂਚ ਕੀਤੀ ਸ਼ੁਰੂ, ਚੈੱਕ ਕਰ ਰਹੀ ਲਿੰਕ
ਇਸ ਐਨਕਾਊਂਟਰ ਤੋਂ ਬਾਅਦ ਡੀ. ਜੀ. ਪੀ. ਨੇ ਜੁਆਇੰਟ ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ’ਚ ਇਕ ਐੱਸ. ਆਈ. ਟੀ. ਬਣਾਈ ਸੀ। ਸ਼ੁੱਕਰਵਾਰ ਨੂੰ ਉਸ ਸਿੱਟ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਜੇ. ਸੀ. ਪੀ. ਨੇ ਸਿੱਟ ਦੇ ਬਾਕੀ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਪੂਰੀ ਘਟਨਾ ’ਤੇ ਚਰਚਾ ਕੀਤੀ। ਦੱਸਿਆ ਜਾ ਰਿਹਾ ਹੈ ਕਿ ਐੱਸ. ਆਈ. ਟੀ. ਦੇ ਅਧਿਕਾਰੀ ਪਹਿਲੇ ਦਿਨ ਘਟਨਾ ਸਥਾਨ ’ਤੇ ਪੁੱਜੇ ਅਤੇ ਉਨ੍ਹਾਂ ਨੇ ਪੂਰੇ ਇਲਾਕੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜੇ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸਿੱਟ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਟੀਮ ਕਈ ਥਿਊਰੀਆਂ ’ਤੇ ਕੰਮ ਕਰੇਗੀ। ਇਸ ਵਿਚ ਮੁਲਜ਼ਮਾਂ ਨੇ ਗੋਲੀਆਂ ਕਿਵੇਂ ਚਲਾਈਆਂ ਅਤੇ ਮੁਕਾਬਲਾ ਕਰਨ ਵਾਲੀ ਟੀਮ ਨੇ ਕਿਵੇਂ ਕਾਰਵਾਈ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਸਿੱਟ ਪੂਰੀ ਨਿਰਪੱਖਤਾ ਨਾਲ ਜਾਂਚ ਕਰੇਗੀ। ਇਸ ਤੋਂ ਇਲਾਵਾ ਦੋਵੇਂ ਮੁਲਜ਼ਮਾਂ ਦੇ ਲਿੰਕ ਵੀ ਚੈੱਕ ਕੀਤੇ ਜਾਣਗੇ ਕਿ ਮੁਲਜ਼ਮ ਹਥਿਆਰ ਕਿੱਥੋਂ ਲੈ ਕੇ ਆਏ ਸਨ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਕਈ ਕਾਰੋਬਾਰੀਆਂ ਨੂੰ ਲਗਾਤਾਰ ਧਮਕਾ ਰਹੇ ਸਨ ਅਤੇ ਵੱਖ-ਵੱਖ ਥਾਵਾਂ ਤੋਂ ਆਪਣੇ ਗੈਂਗ ਨੂੰ ਅਪਰੇਟ ਕਰ ਰਹੇ ਸਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8