ਜਲੰਧਰ ਜ਼ਿਲ੍ਹੇ ਦੇ ਭੋਗਪੁਰ ’ਚ ਲੁਕੇ ਗੈਂਗਸਟਰ, ਭਾਰੀ ਪੁਲਸ ਫੋਰਸ ਨੇ ਚੁਫੇਰਿਓਂ ਪਾਇਆ ਘੇਰਾ

Tuesday, Nov 01, 2022 - 06:28 PM (IST)

ਜਲੰਧਰ ਜ਼ਿਲ੍ਹੇ ਦੇ ਭੋਗਪੁਰ ’ਚ ਲੁਕੇ ਗੈਂਗਸਟਰ, ਭਾਰੀ ਪੁਲਸ ਫੋਰਸ ਨੇ ਚੁਫੇਰਿਓਂ ਪਾਇਆ ਘੇਰਾ

ਭੋਗਪੁਰ (ਰਾਜੇਸ਼ ਸੂਰੀ, ਰਾਣਾ) : ਜਲੰਧਰ ਜ਼ਿਲ੍ਹੇ ਦੇ ਭੋਗਪੁਰ ਦੇ ਪਿੰਡ ਵਿਚ ਪੁਲਸ ਵਲੋਂ ਗੈਂਗਸਟਰਾਂ ਨੂੰ ਘੇਰਾ ਪਾਏ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਭੋਗਪੁਰ ਦੇ ਪਿੰਡ ਇੱਟਾਂਬੱਧੀ ਨੇੜੇ ਪੁਲਸ ਵੱਲੋਂ ਇਕ ਗੰਨੇ ਦੇ ਖੇਤ ਨੂੰ ਘੇਰਾ ਪਾ ਲਿਆ ਗਿਆ ਹੈ, ਜਿਸ ਵਿਚ ਤਿੰਨ ਗੈਂਗਸਟਰਾਂ ਦੇ ਲੁਕੇ ਹੋਣ ਦਾ ਖਦਸ਼ਾ ਹੈ। ਸਬ ਡਿਵੀਜ਼ਨ ਆਦਮਪੁਰ ਦੇ ਡੀ. ਐੱਸ. ਪੀ. ਸਰਬਜੀਤ ਰਾਏ ਦੀ ਅਗਵਾਈ ਹੇਠ ਭਾਰੀ ਪੁਲਸ ਫੋਰਸ ਵੱਲੋਂ ਸ਼ੁਰੂ ਕੀਤੇ ਗਏ ਸਰਚ ਆਪਰੇਸ਼ਨ ਵਿਚ ਪੁਲਸ ਵੱਲੋਂ ਪਿੰਡ ਲੁਹਾਰਾਂ ਮਾਣਕਰਾਈ ਨੇੜਲੇ ਇਕ ਪੈਟਰੋਲ ਪੰਪ ਨਜ਼ਦੀਕ ਬਣੀ ਕੋਠੀ ਵਿਚੋਂ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਸੀ ਅਤੇ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਹੀ ਨੇੜਲੇ ਪਿੰਡ ਵਿਚ ਛਾਪੇਮਾਰੀ ਕੀਤੀ ਗਈ, ਜਿੱਥੇ ਗੈਂਗਸਟਰਾਂ ਦੇ ਇਕ ਕਮਾਦ ਵਿਚ ਲੁਕੇ ਹੋਣ ਦੀ ਸੂਚਨਾ ਹੈ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਦੇਸ਼ ਛੱਡਣ ਦੇ ਦਿੱਤੇ ਅਲਟੀਮੇਟਮ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਮਿਲੀ ਜਾਣਕਾਰੀ ਮੁਤਾਬਕ ਥਾਣਾ ਭੋਗਪੁਰ, ਥਾਣਾ ਆਦਮਪੁਰ ਅਤੇ ਹੋਰ ਵੱਖ-ਵੱਖ ਜਲੰਧਰ ਦਿਹਾਤੀ ਦੇ ਥਾਣਿਆਂ ਦੀ ਪੁਲਸ ਵੱਲੋਂ ਪੁਲਸ ਪਾਰਟੀਆਂ ਪਿੰਡ ਇੱਟਾਂਵਾਲੀ ਵਿਚ ਭੇਜੀਆਂ ਗਈਆਂ ਹਨ, ਪੁਲਸ ਵੱਲੋਂ ਡਰੋਨ ਦੀ ਮਦਦ ਨਾਲ ਗੈਂਗਸਟਰਾਂ ਦੀ ਨਿਸ਼ਾਨਦੇਹੀ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। 

ਇਹ ਵੀ ਪੜ੍ਹੋ : ਜੰਡਿਆਲਾ ਗੁਰੂ ’ਚ ਪੈਟਰੋਲ ਪੰਪ ਲੁੱਟਣ ਆਏ ਲੁਟੇਰੇ ਨੂੰ ਮਿਲੀ ਮੌਤ, ਦੇਖੋ ਮੌਕੇ ਦੀ ਖ਼ੌਫਨਾਕ ਵੀਡੀਓ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News