ਗੈਂਗਸਟਰ ਵਿੱਕੀ ਗੌਂਡਰ ਨੇ ਫਿਰ ਕੀਤੀ ਫੇਸਬੁੱਕ ਅਪਡੇਟ

Monday, Oct 09, 2017 - 07:17 AM (IST)

ਗੈਂਗਸਟਰ ਵਿੱਕੀ ਗੌਂਡਰ ਨੇ ਫਿਰ ਕੀਤੀ ਫੇਸਬੁੱਕ ਅਪਡੇਟ

ਪਟਿਆਲਾ  (ਬਲਜਿੰਦਰ) - ਗੈਂਗਸਟਰ ਵਿੱਕੀ ਗੌਂਡਰ ਸਰਾਵਾਂ ਬੋਦਲਾ ਵੱਲੋਂ ਅੱਜ ਫਿਰ ਆਪਣੀ ਫੇਸਬੁੱਕ ਅਪਡੇਟ ਕੀਤੀ ਗਈ। ਉਸ ਨੇ ਆਪਣੀ ਇੱਕ ਫੋਟੋ ਸ਼ਾਮ ਕਰੀਬ ਸਵਾ 5 ਵਜੇ ਆਪਣੇ ਫੇਸਬੁੱਕ ਪੇਜ 'ਤੇ ਪਾਈ। ਇਕ ਘੰਟੇ ਦੇ ਅੰਦਰ ਹੀ ਇਸ ਫੇਸਬੁੱਕ ਅਪਡੇਟ 'ਤੇ 54 ਵਿਅਕਤੀਆਂ ਨੇ ਆਪਣੇ ਕੁਮੈਂਟ ਦਿੱਤੇ। ਇਹ ਫੋਟੋ ਉਹੀ ਹੈ, ਜਿਹੜੀ ਕਿ ਪ੍ਰੋਫਾਈਲ 'ਤੇ ਲੱਗੀ ਹੋਈ ਹੈ। ਇਸ ਤੋਂ ਪਹਿਲਾਂ ਵਿੱਕੀ ਗੌਂਡਰ ਵੱਲੋਂ 12 ਸਤੰਬਰ ਨੂੰ ਆਪਣੀ ਫੇਸਬੁੱਕ 'ਤੇ ਜਿੱਥੇ ਇਕ ਖਬਰ ਪਾ ਕੇ ਜਾਣਕਾਰੀ ਦਿੱਤੀ ਗਈ ਸੀ ਕਿ ਪੰਜਾਬ ਪੁਲਸ ਵੱਲੋਂ 10 ਸਤੰਬਰ ਨੂੰ ਗੁਰਪ੍ਰੀਤ ਸਿੰਘ ਉਰਫ ਗੋਪੀ ਘਣਸ਼ਾਮਪੁਰ ਨੂੰ ਸਵੇਰੇ 5 ਵਜੇ ਸਹੀ-ਸਲਾਮਤ ਗ੍ਰਿਫਤਾਰ ਕੀਤਾ ਗਿਆ ਸੀ, ਉਥੇ ਹੀ ਇਹ ਵੀ ਕਿਹਾ ਗਿਆ ਸੀ ਕਿ ਉਹ ਸਿਰਫ ਆਪਣਾ ਆਫੀਸ਼ੀਅਲ ਫੇਸਬੁੱਕ ਪੇਜ ਵਰਤ ਰਿਹਾ ਤੇ ਬਾਕੀ ਦੇ ਸਾਰੇ ਅਕਾਊਂਟ ਜਾਅਲੀ ਹਨ।
ਇਥੇ ਇਹ ਦੱਸਣਯੋਗ ਹੈ ਕਿ ਵਿੱਕੀ ਗੌਂਡਰ ਪੰਜਾਬ ਪੁਲਸ ਨੂੰ ਕਈ ਕੇਸਾਂ ਵਿਚ ਲੋੜੀਂਦਾ ਹੈ। ਉਹ ਪਿਛਲੇ ਸਾਲ 27 ਨਵੰਬਰ ਨੂੰ ਨਾਭਾ ਦੀ ਮੈਕਸੀਮਮ ਜੇਲ ਤੋੜ ਕੇ ਫਰਾਰ ਹੋਇਆ ਸੀ। ਨਾਭਾ ਜੇਲ ਬ੍ਰੇਕ ਦੌਰਾਨ 6 ਵਿਅਕਤੀ ਫਰਾਰ ਹੋਏ ਸਨ। ਇਨ੍ਹਾਂ ਵਿਚੋਂ 4 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਸ਼ਮੀਰਾ ਸਿੰਘ ਅਤੇ ਵਿੱਕੀ ਗੌਂਡਰ ਅਜੇ ਵੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹਨ। ਪਿਛਲੇ ਸਮੇਂ ਦੌਰਾਨ ਵੀ ਗੱਲ ਸਾਹਮਣੇ ਆਉਣ ਲੱਗੀ ਸੀ ਕਿ ਵਿੱਕੀ ਗੌਂਡਰ ਦੇਸ਼ ਛੱਡ ਕੇ ਵਿਦੇਸ਼ ਚਲਾ ਗਿਆ ਹੈ ਪਰ ਉਸ ਨੇ ਫਿਰ ਤੋਂ ਫੇਸਬੁੱਕ 'ਤੇ ਫੋਟੋ ਅਪਡੇਟ ਕਰ ਕੇ ਮਾਮਲੇ ਨੂੰ ਗਰਮਾ ਦਿੱਤਾ ਹੈ


Related News