ਨਾਮੀ ਗੈਂਗਸਟਰ ਸਿੰਮਾ ਬਹਿਬਲ ਨੂੰ ਪ੍ਰੋਡਕਸ਼ਨ ਵਾਰੰਟ ''ਤੇ ਲਿਆਈ ਮੋਗਾ ਪੁਲਸ

02/22/2018 6:55:54 AM

ਮੋਗਾ (ਪਵਨ ਗਰੋਵਰ, ਸੰਦੀਪ) - ਜੈਤੋ ਦੇ ਰਾਈਸ ਮਿੱਲਰ ਰਵਿੰਦਰ ਕੋਛੜ ਦੇ ਕਤਲ ਅਤੇ ਹੋਰ ਅਨੇਕਾਂ ਸੰਗੀਨ ਦੋਸ਼ਾਂ ਹੇਠ ਫਰੀਦਕੋਟ ਜੇਲ 'ਚ ਬੰਦ ਨਾਮੀ ਗੈਂਗਸਟਰ ਹਰਸਿਮਰਨਦੀਪ ਸਿੰਘ ਉਰਫ ਸਿੰਮਾ ਸੇਖੋਂ ਬਹਿਬਲ ਨੂੰ ਅੱਜ ਮੋਗਾ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ, ਜਿਸ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕਰਨ ਉਪਰੰਤ ਤਿੰਨ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਥਾਣਾ ਬਾਘਾਪੁਰਾਣਾ ਵਿਖੇ 12 ਜੂਨ 2015 ਨੂੰ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਆਗੂ ਕਰਤਾਰ ਸਿੰਘ ਦੇ ਪੁੱਤਰ ਬੇਅੰਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਸਬੰਧੀ ਬਾਘਾਪੁਰਾਣਾ ਪੁਲਸ ਵੱਲੋਂ 12 ਜੂਨ ਨੂੰ ਹਰਸਿਮਰਨਦੀਪ ਸਿੰਘ ਸਿੰਮਾ ਬਹਿਬਲ ਅਤੇ ਉਸਦੇ ਦੋ ਸਾਥੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸਿੰਮਾ ਬਹਿਬਲ ਨੂੰ ਫਰੀਦਕੋਟ ਪੁਲਸ ਨੇ ਦੋ ਪਿਸਤੌਲਾਂ ਅਤੇ ਕਾਰ ਸਮੇਤ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਸੀ, ਜਿਸ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ 'ਚ ਅਨੇਕਾਂ ਮਾਮਲੇ ਦਰਜ ਹਨ।


Related News