ਇਕ ਮਹੀਨੇ ਬਾਅਦ ਵੀ ਪੁਲਸ ਦੇ ਹੱਥੇ ਨਾ ਚੜ੍ਹਿਆ ਗੈਂਗਸਟਰ ਕਾਂਚਾ

Friday, Jun 26, 2020 - 02:42 PM (IST)

ਇਕ ਮਹੀਨੇ ਬਾਅਦ ਵੀ ਪੁਲਸ ਦੇ ਹੱਥੇ ਨਾ ਚੜ੍ਹਿਆ ਗੈਂਗਸਟਰ ਕਾਂਚਾ

ਲੁਧਿਆਣਾ (ਮੋਹਿਨੀ) : ਮਹਾਨਗਰ ਵਿਚ ਅਪਰਾਧੀਆਂ ਦੇ ਸਰਗਰਮ ਇਲਾਕੇ ਸ਼ਿਮਲਾਪੁਰੀ, ਜਿੱਥੇ ਅਪਰਾਧੀਆਂ ਅਤੇ ਪੁਲਸ ਦਰਮਿਆਨ ਆਮ ਕਰਕੇ ਮੈਂ ਅੱਗੇ ਤੂੰ ਪਿੱਛੇ ਦੀ ਖੇਡ ਚਲਦੀ ਰਹੀ ਹੈ, ਉਥੇ ਸਰਗਰਮ ਗੈਂਗਸਟਰ ਸੋਨੂੰ ਉਰਫ ਕਾਂਚਾ ਆਪਣੇ ਸਾਥੀਆਂ ਸਮੇਤ ਜੋ ਰਮਨਦੀਪ ਨਾਮੀ ਸ਼ਖਸ ਦੇ ਕਤਲ ਵਿਚ ਨਾਮਜ਼ਦ ਹੈ। ਇਹ ਮੁਲਜ਼ਮ ਅਜੇ ਤੱਕ ਪੁਲਸ ਦੀ ਗ੍ਰਿਫ਼ਤ ਵਿਚ ਨਹੀਂ ਆਏ ਹਨ, ਜਿਸ ਕਾਰਨ ਪੀੜਤ ਪਰਿਵਾਰ ਨੂੰ ਬੇਟੇ ਦੇ ਕਤਲ ਤੋਂ 25 ਦਿਨ ਬਾਅਦ ਵੀ ਸਿਵਾਏ ਐੱਫ. ਆਈ. ਆਰ. ਦੇ ਹੋਰ ਕੁੱਝ ਹਾਸਲ ਨਹੀਂ ਹੋ ਸਕਿਆ।

ਉਕਤ ਕਤਲ ਵਿਚ ਮ੍ਰਿਤਕ ਰਮਨਦੀਪ ਦੇ ਸਾਥੀ ਗਗਨਦੀਪ ਦਾ ਵੀ ਮੁਜ਼ਰਮਾਂ ਨੇ ਬੇਰਹਿਮੀ ਨਾਲ ਤੇਜ਼ ਹਥਿਆਰਾਂ ਨਾਲ ਵਾਰ ਕਰ ਕੇ ਹੱਥਾਂ ਦੀਆਂ ਉਂਗਲਾਂ ਵੱਢ ਦਿੱਤੀਆਂ ਸਨ। ਜਦੋਂ ਕਿ ਲੱਤਾਂ ਅਤੇ ਬਾਹਾਂ 'ਤੇ ਵੀ ਬੇਰਹਿਮੀ ਨਾਲ ਵਾਰ ਕੀਤੇ ਸਨ। ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਪੁਰਾਣੀ ਰੰਜ਼ਿਸ਼ ਗਗਨਦੀਪ ਅਤੇ ਉਕਤ ਮੁਜ਼ਰਮ ਕਾਂਚਾ ਦੀ ਸੀ ਪਰ ਉਸ ਦੇ ਬੇਟੇ ਨੂੰ ਬਿਨਾਂ ਕਾਰਨ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਨੇ ਮੁਜ਼ਰਮਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਅਤੇ ਨਾਲ ਹੀ ਕਿਹਾ ਕਿ ਜੇਕਰ ਮੁਜ਼ਰਮ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਉੱਚ ਪੁਲਸ ਅਧਿਕਾਰੀਆਂ ਦਾ ਦਰਵਾਜ਼ਾ ਖੜਕਾਉਣਗੇ।

ਕੀ ਕਹਿਣਾ ਹੈ ਏ. ਡੀ. ਸੀ. ਪੀ. ਦਾ 
ਇਸ ਸੰਬੰਧੀ ਜਦੋਂ ਏ. ਡੀ. ਸੀ. ਪੀ. ਜਸਕਰਨ ਸਿੰਘ ਤੇਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਆਪਣੇ ਵੱਲੋਂ ਕਾਰਵਾਈ ਕਰ ਰਹੀ ਹੈ ਅਤੇ ਅਪਰਾਧੀਆਂ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਸਲਾਖਾਂ ਪਿੱਛੇ ਡੱਕ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।


author

Gurminder Singh

Content Editor

Related News