ਲਾਰੈਂਸ ਬਿਸ਼ਨੋਈ ਅਦਾਲਤ ਵੱਲੋਂ ਬਰੀ
Wednesday, Jan 29, 2025 - 02:25 PM (IST)
ਫਰੀਦਕੋਟ : ਫ਼ਰੀਦਕੋਟ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਰੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ 50 ਲੱਖ ਰੁਪਏ ਦੀ ਫਿਰੌਤੀ ਮਾਮਲੇ ’ਚ ਬਰੀ ਕੀਤਾ ਹੈ। ਦਰਅਸਲ ਕੋਟਕਪੂਰਾ ਵਿਚ ਇਕ ਵਪਾਰੀ ਨੂੰ ਫਿਰੌਤੀ ਲਈ ਧਮਕੀਆਂ ਦਿੱਤੀਆਂ ਗਈਆਂ ਸਨ। ਜਿਸ ਮਗਰੋਂ ਲਾਰੈਂਸ ’ਤੇ 2021 ਵਿਚ ਇਸ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਅਦਾਲਤ ਨੇ ਇਸ ਮਾਮਲੇ 'ਤੇ ਫ਼ੈਸਲਾ ਸੁਣਾਉਂਦਿਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਹੋਟਲ ’ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਨੇ ਰੇਡ ਕੀਤੀ ਤਾਂ ਉਡ ਗਏ ਹੋਸ਼