ਵੱਡੀ ਖ਼ਬਰ: ਗੈਂਗਸਟਰ ਗੋਲਡੀ ਬਰਾੜ ਅਤੇ ਰਿੰਦਾ ਵਿਰੁੱਧ ਇੰਟਰਪੋਲ ਵਲੋਂ ਰੈੱਡ ਕਾਰਨਰ ਨੋਟਿਸ ਜਾਰੀ

06/10/2022 10:39:18 AM

ਚੰਡੀਗੜ੍ਹ (ਰਮਨਜੀਤ) - ਇੰਟਰਪੋਲ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ ’ਚ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਅਤੇ ਹਰਿੰਦਰ ਸਿੰਘ ਰਿੰਦਾ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਅਤੇ ਗੋਲਡੀ ਬਰਾੜ ਫਿਲਹਾਲ ਇਸ ਸਮੇਂ ਕੈਨੇਡਾ ’ਚ ਹੈ।

ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ’ਤੇ ਭਾਵੁਕ ਹੋਈ ਮਾਤਾ, ਕਿਹਾ-29 ਮਈ ਸਾਡੇ ਲਈ ਕਾਲਾ ਦਿਨ ਚੜ੍ਹਿਆ

ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਏਜੰਸੀ ਨੇ ਇੰਟਰਪੋਲ ਹੈੱਡਕੁਆਰਟਰ ਲਿਓਨ ਤੋਂ ਇਨ੍ਹਾਂ ਦੋਵਾਂ ਮੁਲਜ਼ਮਾਂ ਬਾਰੇ ਇੰਟਰਪੋਲ ਨੂੰ ਬੇਨਤੀ ਕੀਤੀ ਸੀ ਕਿ ਇਹ ਦੋਵੇਂ ਅਪਰਾਧੀ ਭਾਰਤ ਵਿੱਚ ਕਈ ਵੱਡੀਆਂ ਵਾਰਦਾਤਾਂ ਵਿੱਚ ਸ਼ਾਮਲ ਹਨ। ਇਸ ਦੇ ਨਾਲ ਹੀ ਇਨ੍ਹਾਂ 'ਚੋਂ ਇਕ ਅੱਤਵਾਦੀ ਗਤੀਵਿਧੀਆਂ ਨਾਲ ਵੀ ਜੁੜਿਆ ਹੋਇਆ ਹੈ। ਇਸ ਲਈ ਦੋਵਾਂ ਖ਼ਿਲਾਫ਼ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਣਾ ਚਾਹੀਦਾ ਹੈ। ਉਦੋਂ ਇਹ ਬੇਨਤੀ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਸਬੰਧਤ ਨਹੀਂ ਸੀ। ਦੂਜੇ ਪਾਸੇ ਪੰਜਾਬ ਪੁਲਸ ਨੇ 2020 ਅਤੇ 2021 ਵਿੱਚ 2 ਕੇਸਾਂ ਲਈ ਸੀ. ਬੀ. ਆਈ. ਤੇ ਇੰਟਰਪੋਲ ਨੂੰ ਪੱਤਰ ਲਿਖਿਆ ਸੀ। ਸੂਤਰਾਂ ਨੇ ਦੱਸਿਆ ਕਿ ਗੋਲਡੀ ਬਰਾੜ ਵਿਰੁੱਧ ਪਹਿਲਾ ਮਾਮਲਾ ਫਰੀਦਕੋਟ ਦੇ ਕਟਾਰੀਆ ਪੈਟਰੋਲ ਪੰਪ ਨੇੜੇ ਗੋਲੀਬਾਰੀ ਨਾਲ ਸਬੰਧਤ 2021 ਦੀ ਐਫ.ਆਈ.ਆਰ. ਨੰਬਰ 409 ਸੀ। ਗੋਲੀਬਾਰੀ 22 ਨਵੰਬਰ 2020 ਨੂੰ ਹੋਈ ਸੀ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ : ਭੈਣ ਦੇ ਪ੍ਰੇਮ ਵਿਆਹ ਤੋਂ ਖਫ਼ਾ ਭਰਾ ਨੇ ਦੋਸਤਾਂ ਨਾਲ ਮਿਲ ਜੀਜੇ ਨੂੰ ਗੋਲੀਆਂ ਨਾਲ ਭੁੰਨਿਆ

ਇਸ ਸਮੇਂ ਕਿਥੇ ਹਨ ਰਿੰਦਾ ਅਤੇ ਗੋਲਡੀ ਬਰਾੜ
ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਇੱਕ ਗੈਂਗਸਟਰ ਸੀ। ਉਹ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਦੇ ਸੰਪਰਕ ਵਿੱਚ ਆ ਕੇ ਖਾਲਿਸਤਾਨੀ ਦਹਿਸ਼ਤਗਰਦੀ ਵਿੱਚ ਸ਼ਾਮਲ ਹੋ ਗਿਆ। ਦੂਜਾ ਦੋਸ਼ੀ ਸਤਿੰਦਰ ਸਿੰਘ ਉਰਫ ਗੋਲਡੀ ਬਰਾੜ ਹੈ, ਜੋ ਇਸ ਸਮੇਂ ਕੈਨੇਡਾ ਵਿਚ ਰਹਿ ਰਿਹਾ ਹੈ। ਗੋਲਡੀ ਬਰਾਡ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਦੱਸਿਆ ਜਾਂਦਾ ਹੈ। ਉਸ ਦੇ ਖ਼ਿਲਾਫ਼ ਪੰਜਾਬ 'ਚ ਕਈ ਮਾਮਲੇ ਦਰਜ ਹਨ।

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ

ਕੀ ਹੈ ਰੈੱਡ ਕਾਰਨਰ ਨੋਟਿਸ

ਰੈੱਡ ਕਾਰਨਰ ਨੋਟਿਸ ਵਿੱਚ ਕਈ ਤਰ੍ਹਾਂ ਦੀ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਉਦਾਹਰਨ ਲਈ, ਇੰਟਰਪੋਲ ਉਸ ਵਿਅਕਤੀ ਦਾ ਨਾਮ, ਜਨਮ ਮਿਤੀ, ਕੌਮੀਅਤ, ਵਾਲਾਂ ਅਤੇ ਅੱਖਾਂ ਦਾ ਰੰਗ, ਫੋਟੋ ਅਤੇ ਫਿੰਗਰ ਪ੍ਰਿੰਟ ਪ੍ਰਦਾਨ ਕਰਦਾ ਹੈ, ਜਿਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਪਰਾਧ ਨਾਲ ਸਬੰਧਤ ਜਾਣਕਾਰੀ ਦਿੱਤੀ ਜਾਂਦੀ ਹੈ, ਜੋ ਆਮ ਤੌਰ 'ਤੇ ਕਤਲ, ਬਲਾਤਕਾਰ, ਬਾਲ ਸ਼ੋਸ਼ਣ ਅਤੇ ਤਸਕਰੀ ਜਾਂ ਹਥਿਆਰਾਂ ਦੀ ਚੋਰੀ ਨਾਲ ਸਬੰਧਤ ਹੁੰਦੀ ਹੈ। ਮੈਂਬਰ ਦੇਸ਼ ਇੰਟਰਪੋਲ ਦੇ ਸੰਵਿਧਾਨ ਅਨੁਸਾਰ ਬੇਨਤੀ ਕਰਦੇ ਹਨ। ਇੰਟਰਪੋਲ ਦੀ ਵੈੱਬਸਾਈਟ ਮੁਤਾਬਕ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਇਹ ਵਿਅਕਤੀ ਖ਼ਿਲਾਫ਼ ਅੰਤਰਰਾਸ਼ਟਰੀ ਗ੍ਰਿਫ਼ਤਾਰੀ ਵਾਰੰਟ ਹੈ। ਰੈੱਡ ਨੋਟਿਸ ਦੁਨੀਆ ਭਰ ਦੇ ਕਾਨੂੰਨ ਲਾਗੂ ਕਰਨ ਵਾਲੇ ਵਿਅਕਤੀਆਂ ਨੂੰ ਹਵਾਲਗੀ, ਸਮਰਪਣ, ਜਾਂ ਇਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਲਈ ਲੰਬਿਤ ਵਿਅਕਤੀ ਦਾ ਪਤਾ ਲਗਾਉਣ ਅਤੇ ਅਸਥਾਈ ਤੌਰ 'ਤੇ ਗ੍ਰਿਫਤਾਰ ਕਰਨ ਦੀ ਬੇਨਤੀ ਹੈ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 
 


rajwinder kaur

Content Editor

Related News