ਗੈਂਗਸਟਰ ਦੀ ਰਾਜ਼ਦਾਰ ਰੁਪਿੰਦਰ ਦਾ ਖੁਲਾਸਾ, ''''ਮੇਰੇ ''ਤੇ ਵੀ ਗੋਲੀ ਚਲਾ ਚੁੱਕੈ ਦਿਲਪ੍ਰੀਤ''''
Saturday, Jul 14, 2018 - 02:13 PM (IST)

ਚੰਡੀਗੜ੍ਹ (ਕੁਲਦੀਪ) : ਖਤਰਨਾਕ ਗੈਂਗਸਟਰ ਦਿਲਪ੍ਰੀਤ ਅਤੇ ਉਸ ਦੀਆਂ 2 ਗਰਲਫਰੈਂਡਾਂ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਪੁਲਸ ਗੈਂਗਸਟਰ ਦੀ ਰਾਜ਼ਦਾਰ ਰੁਪਿੰਦਰ ਕੌਰ ਤੋਂ ਸਖਤੀ ਨਾਲ ਪੁੱਛਗਿਛ ਕਰ ਰਹੀ ਹੈ। ਬੀਤੇ ਦਿਨ ਜਿੱਥੇ ਰੁਪਿੰਦਰ ਕੌਰ ਨੇ ਦਿਲਪ੍ਰੀਤ ਦੇ ਨਸ਼ੇ ਦਾ ਆਦੀ ਹੋਣ ਬਾਰੇ ਦੱਸਿਆ ਸੀ, ਉੱਥੇ ਹੀ ਫਿਰ ਉਸ ਨੇ ਸਨਸਨੀਖੇਜ਼ ਖੁਲਾਸਾ ਕਰਦੇ ਹੋਏ ਦੱਸਿਆ ਕਿ ਦਿਲਪ੍ਰੀਤ ਉਸ 'ਤੇ ਵੀ ਗੋਲੀ ਚਲਾ ਚੁੱਕਾ ਹੈ।
ਰੁਪਿੰਦਰ ਨੇ ਪੁਲਸ ਨੂੰ ਦੱਸਿਆ ਕਿ ਦਿਲਪ੍ਰੀਤ ਨੇ ਨਵਾਂਸ਼ਹਿਰ 'ਚ ਉਸ 'ਤੇ ਗੋਲੀ ਚਲਾਈ ਸੀ ਪਰ ਉਹ ਗੋਲੀ ਉਸ ਦੇ ਨਾਂ ਲੱਗ ਕੇ ਡਰੈਸਿੰਗ ਟੇਬਲ 'ਤੇ ਲੱਗੀ ਸੀ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਰੁਪਿੰਦਰ ਨੇ ਦੱਸਿਆ ਕਿ ਦਿਲਪ੍ਰੀਤ ਜਦੋਂ ਨਸ਼ਾ ਕਰ ਲੈਂਦਾ ਹੈ ਤਾਂ ਉਹ ਆਪਾ ਖੋਹ ਦਿੰਦਾ ਹੈ ਅਤੇ ਉਸ ਨੂੰ ਕੁਝ ਪਤਾ ਨਹੀਂ ਲੱਗਦਾ। ਜ਼ਿਕਰਯੋਗ ਹੈ ਕਿ ਸੈਕਟਰ-43 ਬੱਸ ਸਟੈਂਡ ਨੇੜਿਓਂ ਦਿਲਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਸੈਕਟਰ-38ਸੀ 'ਚ ਰਹਿੰਦੀ ਰੁਪਿੰਦਰ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਗੈਂਗਸਟਰ ਦਿਲਪ੍ਰੀਤ ਵੀ ਰੁਪਿੰਦਰ ਕੌਰ ਦੇ ਨਾਲ ਹੀ ਇੱਥੇ ਰਹਿ ਰਿਹਾ ਸੀ।