ਗੈਂਗਸਟਰ ਬੀਰ ਬਹਾਦਰ ਸਿੰਘ ਉਰਫ ਕਾਲਾ ਭਾਠੂਆ ਗ੍ਰਿਫ਼ਤਾਰ
Saturday, Aug 29, 2020 - 10:18 AM (IST)

ਸੰਗਰੂਰ (ਦਲਜੀਤ ਸਿੰਘ ਬੇਦੀ): ਗੈਂਗਸਟਰ ਬੀਰ ਬਹਾਦਰ ਸਿੰਘ ਉਰਫ ਕਾਲਾ ਭਾਠੂਆ ਨੂੰ ਗ੍ਰਿਫ਼ਤਾਰ ਕਰਨ |ਚ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਡਾ: ਸੰਦੀਪ ਗਰਗ ਐੱਸ.ਐੱਸ.ਪੀ. ਸੰਗਰੂਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸ: ਸਤਨਾਮ ਸਿੰਘ, ਇੰਚਾਰਜ, ਸੀ.ਆਈ.ਏ. ਸਟਾਫ ਬਹਾਦਰ ਸਿੰਘ ਵਾਲਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਵਲੋਂ ਮੁਖਬਰੀ ਦੇ ਆਧਾਰ ਪਰ ਨਾਮੀ ਕੈਟਾਗਰੀ ਬੀ ਦੇ ਗੈਂਗਸਟਰ ਬੀਰ ਬਹਾਦਰ ਸਿੰਘ ਉਰਫ ਕਾਲਾ ਭਾਠੂਆ ਵਾਸੀ ਭਾਠੂਆ ਥਾਣਾ ਮੂਨਕ ਨੂੰ ਗ੍ਰਿਫਤਾਰ ਕੀਤਾ।
ਬੀਰ ਬਹਾਦਰ ਸਿੰਘ ਉਰਫ ਕਾਲਾ ਭਾਠੂਆ ਮੁਕੱਦਮਾ ਨੰਬਰ 147 ਮਿਤੀ 10/11/2019 ਅ/ਧ 364-ਏ, 386, 336, 171, 506, 120-ਬੀ, 25 ਆਰਮਜ ਐਕਟ ਥਾਣਾ ਮੂਨਕ 'ਚ ਲੋੜੀਂਦਾ ਸੀ। ਉਕਤ ਮੁਕੱਦਮੇ 'ਚ ਬੀਰ ਬਹਾਦਰ ਸਿੰਘ ਉਰਫ ਕਾਲਾ ਭਾਠੂਆ ਨੇ ਆਪਣੇ ਗੈਂਗ ਨਾਲ ਮਿਲ ਕੇ ਮਿਤੀ 10/11/2019 ਨੂੰ ਇਕ ਵਿਅਕਤੀ ਨੂੰ ਮੂਨਕ ਤੋਂ ਅਗਵਾ ਕਰਕੇ 11 ਲੱਖ ਰੁਪਏ ਦੀ ਫਿਰੌਤੀ ਵਸੂਲੀ ਸੀ ਅਤੇ ਉਸ ਤੋਂ ਬਾਅਦ ਇਹ ਫਰਾਰ ਚੱਲ ਰਿਹਾ ਸੀ। ਇਸ ਤੋਂ ਇਲਾਵਾ ਬੀਰ ਬਹਾਦਰ ਸਿੰਘ ਉਰਫ ਕਾਲਾ ਭਾਠੂਆ ਮੁਕੱਦਮਾ ਨੰਬਰ 244 ਮਿਤੀ 24/8/2019 ਅ/ਧ 365, 364-ਅ,379-ਬ,342,34 ਹਿੰ:ਡੰ: ਥਾਣਾ ਖੇੜੀਪੁਲ ਫਰੀਦਾਬਾਦ, ਹਰਿਆਣਾ 'ਚ ਵੀ ਫਰਾਰ ਸੀ। ਇਸ ਮੁਕੱਦਮੇ 'ਚ ਵੀ ਇਸਨੇ ਇਕ ਵਿਅਕਤੀ ਨੂੰ ਕਿਡਨੈਪ ਕਰਕੇ ਰੱਖਿਆ ਸੀ। ਇਸ ਤੋਂ ਇਲਾਵਾ ਇਸ ਖਿਲਾਫ਼ ਵੱਖ-ਵੱਖ ਥਾਣਿਆਂ 'ਚ ਕਈ ਮਾਮਲੇ ਦਰਜ ਹਨ।