ਗੋਲੀਆਂ ਮਾਰ ਕੇ ਕਤਲ ਕਰਨ ਵਾਲਾ ਗੈਂਗਸਟਰ ਕਾਬੂ

06/30/2017 1:13:30 AM

ਰੂਪਨਗਰ,  (ਵਿਜੇ)-  ਥਾਣਾ ਸ੍ਰੀ ਕੀਰਤਪੁਰ ਸਾਹਿਬ ਤੇ ਸੀ. ਆਈ. ਏ. ਸਟਾਫ ਰੂਪਨਗਰ ਦੀ ਪੁਲਸ ਪਾਰਟੀ ਨੇ ਘਨੌਲੀ ਤੋਂ ਰੂਪਨਗਰ ਰੋਡ 'ਤੇ ਪਿੰਡ ਮਕੌੜੀ ਕਲਾਂ ਦੀ ਹੱਦ ਲਾਗੇ ਨਾਕਾਬੰਦੀ ਦੌਰਾਨ ਗੈਂਗਸਟਰ ਬਾਲ ਕ੍ਰਿਸ਼ਨ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਕਾਲੀ ਬੜੀ ਤਹਿਸੀਲ ਨਾਲਾਗੜ੍ਹ ਜ਼ਿਲਾ ਸੋਲਨ (ਹਿਮਾਚਲ ਪ੍ਰਦੇਸ਼) ਨੂੰ ਦੋ ਕਾਰਤੂਸਾਂ ਸਣੇ ਕਾਬੂ ਕੀਤਾ।
ਜ਼ਿਕਰਯੋਗ ਹੈ ਕਿ ਗੈਂਗਸਟਰ ਬਾਲ ਕ੍ਰਿਸ਼ਨ ਨੇ ਸਾਥੀਆਂ ਜਸਪ੍ਰੀਤ ਸਿੰਘ ਉਰਫ ਨੂਪੀ ਪੁੱਤਰ ਲਖਵੀਰ ਸਿੰਘ ਵਾਸੀ ਢਾਡੀ ਥਾਣਾ ਸ੍ਰੀ ਕੀਰਤਪੁਰ ਸਾਹਿਬ, ਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਫਤਿਹ ਸਿੰਘ ਵਾਸੀ ਫਲਾਹੀ ਥਾਣਾ ਨਾਲਾਗੜ੍ਹ ਜ਼ਿਲਾ ਸੋਲਨ ਤੇ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਸੈਕਟਰ 22 ਚੰਡੀਗੜ੍ਹ ਨਾਲ ਮਿਲ ਕੇ 2 ਜੂਨ 2017 ਨੂੰ ਬੱਸ ਅੱਡਾ ਬੁੰਗਾ ਸਾਹਿਬ ਵਿਖੇ ਦਵਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਲੈਹੜੀਆਂ ਥਾਣਾ ਨੂਰਪੁਰਬੇਦੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਪੁਲਸ ਨੇ ਇਸ ਮਾਮਲੇ 'ਚ ਮੁਕੱਦਮਾ ਦਰਜ ਕਰ ਕੇ ਜਸਪ੍ਰੀਤ ਸਿੰਘ, ਰਜਿੰਦਰ ਸਿੰਘ ਤੇ ਜਸਪ੍ਰੀਤ ਸਿੰਘ ਉਰਫ ਜੱਸੀ ਨੂੰ ਪਹਿਲਾਂ ਹੀ ਹਥਿਆਰਾਂ ਸਣੇ ਗ੍ਰਿਫਤਾਰ ਕਰ ਲਿਆ ਸੀ, ਜਦੋਂਕਿ ਬਾਲ ਕ੍ਰਿਸ਼ਨ ਨੂੰ ਅੱਜ ਕਾਬੂ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਬਾਲ ਕ੍ਰਿਸ਼ਨ ਤੋਂ ਹੋਰ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


Related News