ਕਪੂਰਥਲਾ ਅਗਵਾ ਕਾਂਡ ’ਤੇ ਖ਼ਤਰਨਾਕ ਗੈਂਗਸਟਰ ਅੰਮ੍ਰਿਤ ਬੱਲ ਨੇ ਫੇਸਬੁਕ ’ਤੇ ਪਾਈ ਪੋਸਟ

Wednesday, Feb 08, 2023 - 06:15 PM (IST)

ਚੰਡੀਗੜ੍ਹ/ਕਪੂਰਥਲਾ : ਕਪੂਰਥਲਾ ਵਿਚ ਵਿਅਕਤੀ ਨੂੰ ਅਗਵਾ ਕਰਕੇ ਉਸ ਦੇ ਪੁੱਤਰ ਤੋਂ 3 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਜੱਗੂ ਭਗਵਾਨਪੁਰੀਆ ਗੈਂਗ ਦੇ ਖ਼ਤਰਨਾਕ ਗੈਂਗਸਟਰ ਅੰਮ੍ਰਿਤ ਬੱਲ ਨੇ ਇਕ ਪੋਸਟ ਸਾਂਝੀ ਕਰਕੇ ਸਫਾਈ ਦਿੱਤੀ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਪਾਈ ਆਪਣੀ ਪੋਸਟ ਵਿਚ ਲਿਖਿਆ ਹੈ ਕਿ ਕਪੂਰਥਲਾ ਕਿਡਨੈਪਿੰਗ ਮਾਮਲੇ ਵਿਚ ਉਸ ਦਾ ਜਾਂ ਉਸ ਦੇ ਸਾਥੀ ਲਵਜੀਤ ਕੰਗ ਦਾ ਕੋਈ ਲੈਣਾ ਦੇਣਾ ਨਹੀਂ ਹੈ ਜਦਕਿ ਉਸ ਨੂੰ ਨਾਜਾਇਜ਼ ਹੀ ਇਸ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ। ਜੇ ਕਿਸੇ ਕੋਲ ਕੋਈ ਰਿਕਾਰਡਿੰਗ ਜਾਂ ਕੋਈ ਮੈਸੇਜ ਬਤੌਰ ਸਬੂਤ ਹੈ ਤਾਂ ਉਸ ਨੂੰ ਦਿਖਾਇਆ ਜਾਵੇ। ਅੰਮ੍ਰਿਤ ਬਲ ਨੇ ਕਿਹਾ ਕਿ ਉਸ ’ਤੇ ਨਾਜਾਇਜ਼ ਪਰਚਾ ਨਾ ਕੀਤਾ ਜਾਵੇ। 

ਇਹ ਵੀ ਪੜ੍ਹੋ : ਕੜਾਕੇ ਦੀ ਠੰਡ ਤੋਂ ਬਾਅਦ ਪੰਜਾਬ ’ਚ ਬਦਲਣ ਲੱਗਾ ਮੌਸਮ, ਇਸ ਤਾਰੀਖ਼ ਤੋਂ ਫਿਰ ਪਵੇਗਾ ਮੀਂਹ

ਗੈਂਗਸਟਰ ਨੇ ਲਿਖਿਆ ਕਿ ਜਿਹੜੇ ਜਾਇਜ਼ ਪਰਚੇ ਹਨ, ਉਹ ਉਸ ਨੂੰ ਖੁਦ ਮੰਨਦਾ ਹੈ ਪਰ ਨਾਜਾਇਜ਼ ਉਸ ’ਤੇ ਕੋਈ ਕਾਰਵਾਈ ਨਾ ਕੀਤੀ ਜਾਵੇ। ਗੈਂਗਸਟਰ ਵਾਰ ਗਡਾਨਾ ਸਾਡਾ ਵੱਡਾ ਭਰਾ ਹੈ, ਇਸ ਤੋਂ ਉਹ ਇਨਕਾਰ ਨਹੀਂ ਕਰਦੇ ਹਨ ਪਰ ਇਸ ਕਿਡਨੈਪਿੰਗ ਵਿਚ ਉਸ ਦਾ ਕੋਈ ਵਾਸਤਾ ਨਹੀਂ ਹੈ। ਨਾ ਹੀ ਕਿਸੇ ਤਰ੍ਹਾਂ ਦੇ ਪੈਸਿਆਂ ਦਾ ਉਸ ਦਾ ਲੈਣ ਦੇਣ ਇਸ ਮਾਮਲੇ ਵਿਚ ਹੈ। ਗੈਂਗਸਟਰ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਤਕ ਵੀ ਕਿਸੇ ਤੋਂ ਫਿਰੌਤੀ ਨਹੀਂ ਮੰਗੀ ਹੈ। 

ਇਹ ਵੀ ਪੜ੍ਹੋ : ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਵੱਡਾ ਝਟਕਾ

PunjabKesari

ਕੀ ਹੈ ਮਾਮਲਾ

3 ਜਨਵਰੀ 2023 ਨੂੰ ਪਿੰਡ ਗਾਜੀ ਗੁਡਾਨਾ ਦੇ ਇਕ ਬਜ਼ੁਰਗ ਵਿਅਕਤੀ ਲਖਵਿੰਦਰ ਸਿੰਘ ਨੂੰ ਕਾਲੇ ਰੰਗ ਦੀ ਟਾਟਾ ਸਫ਼ਾਰੀ 'ਚ ਆਏ ਕੁਝ ਵਿਅਕਤੀਆਂ ਨੇ ਫਾਇਰਿੰਗ ਕਰਦੇ ਹੋਏ ਅਗਵਾ ਕਰ ਲਿਆ ਸੀ। ਪੀੜਤ ਵਿਅਕਤੀ ਦੇ ਲੜਕੇ ਅਮਰੀਕਾ 'ਚ ਰਹਿੰਦੇ ਹਨ, ਜਿਨ੍ਹਾਂ ਕੋਲੋਂ ਉਕਤ ਮੁਲਜ਼ਮਾਂ ਨੇ 3 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਜਦੋਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਕਪੂਰਥਲਾ ਪੁਲਸ ਨੂੰ ਮਿਲੀ ਤਾਂ ਐੱਸ.ਪੀ. (ਡੀ) ਹਰਵਿੰਦਰ ਸਿੰਘ ਦੀ ਨਿਗਰਾਨੀ 'ਚ ਇਕ ਵਿਸ਼ੇਸ਼ ਟੀਮ ਜਿਸ 'ਚ ਡੀ. ਐੱਸ. ਪੀ ਭੁਲੱਥ ਸੁਖਨਿੰਦਰ ਸਿੰਘ, ਡੀ.ਐੱਸ.ਪੀ (ਡੀ) ਬਰਜਿੰਦਰ ਸਿੰਘ, ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਤੇ ਥਾਣਾ ਢਿੱਲਵਾਂ ਦੇ ਐੱਸ. ਐੱਚ. ਓ ਹਰਜਿੰਦਰ ਸਿੰਘ ਨੂੰ ਸ਼ਾਮਲ ਕਰਕੇ ਪੀੜਤ ਵਿਅਕਤੀ ਨੂੰ ਤਤਕਾਲ ਛੁਡਵਾਉਣ ਦੇ ਹੁਕਮ ਦਿੱਤੇ ਗਏ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਹੋਇਆ ਅਨੋਖਾ ਵਿਆਹ, ਮਹਿੰਗੇ ਪੈਲੇਸ ਦੀ ਜਗ੍ਹਾ ਸਿਵਿਆਂ ’ਚ ਆਈ ਬਾਰਾਤ

6 ਜਨਵਰੀ 2023 ਨੂੰ ਪੁਲਸ ਨੇ ਅਗਵਾ ਕੀਤੇ ਗਏ ਵਿਅਕਤੀ ਲਖਵਿੰਦਰ ਸਿੰਘ ਨੂੰ ਛੁਡਵਾਉਣ 'ਚ ਕਾਮਯਾਬੀ ਹਾਸਲ ਕੀਤੀ। ਪੁਲਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਤਲਾਸ਼ 'ਚ ਲਗਾਤਾਰ ਛਾਪਾਮਾਰੀ ਦਾ ਦੌਰ ਜਾਰੀ ਰੱਖਿਆ, ਜਿਸ ਦੌਰਾਨ ਖੁਲਾਸਾ ਹੋਇਆ ਕਿ ਇਸ ਵਾਰਦਾਤ ਨੂੰ ਮੁਲਜਮ ਗੁਰਇਕਬਾਲ ਸਿੰਘ ਉਰਫ਼ ਵਰ ਨੇ ਆਪਣੇ ਸਾਥੀਆਂ ਦੇ ਨਾਲ ਅੰਜਾਮ ਦਿੱਤਾ ਸੀ।

ਇਹ ਵੀ ਪੜ੍ਹੋ : ਲਾਲ ਚੂੜੇ ਵਾਲੀ ਲਾੜੀ ਅੱਧੀ ਰਾਤ ਨੂੰ ਖੜਕਾਵੇ ਦਰਵਾਜ਼ਾ ਤਾਂ ਸਾਵਧਾਨ, ਰੌਂਗਟੇ ਖੜ੍ਹੇ ਕਰੇਗੀ ਇਹ ਖ਼ਬਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News