ਚਾਰ ਸੂਬਿਆਂ ਦੀ ਪੁਲਸ ਨੂੰ ਭੜਥੂ ਪਾਉਣ ਵਾਲੇ ਖਤਰਨਾਕ ਗੈਂਗਸਟਰ ਗ੍ਰਿਫਤਾਰ

Monday, Feb 04, 2019 - 07:01 PM (IST)

ਚਾਰ ਸੂਬਿਆਂ ਦੀ ਪੁਲਸ ਨੂੰ ਭੜਥੂ ਪਾਉਣ ਵਾਲੇ ਖਤਰਨਾਕ ਗੈਂਗਸਟਰ ਗ੍ਰਿਫਤਾਰ

ਪਟਿਆਲਾ : ਪਟਿਆਲਾ ਪੁਲਸ ਨੇ ਚਾਰ ਸੂਬਿਆਂ ਦੀ ਪੁਲਸ ਨੂੰ ਲੋੜੀਂਦੇ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਇਨ੍ਹਾਂ ਨੂੰ ਪੰਜਾਬ-ਹਰਿਆਣਾ ਬਾਰਡਰ ਤੋਂ ਕਾਬੂ ਕੀਤਾ ਹੈ। ਗੈਂਗਸਟਰਾਂ ਵਿਚ ਨਵ ਲਾਹੌਰੀਆ, ਅੰਕੁਰ ਸਿੰਘ ਤੇ ਪ੍ਰਸ਼ਾਂਤ ਸ਼ਾਮਲ ਹਨ। ਪੁਲਸ ਮੁਤਾਬਕ ਇਹ ਗੈਂਗਸਟਰ ਲੁੱਟੀ ਹੋਈ ਕਾਰ ਵਿਚ ਹਰਿਆਣਾ ਜਾ ਰਹੇ ਸਨ। ਇਨ੍ਹਾਂ ਵਿਚੋਂ ਨਵ ਲਾਹੌਰੀਆ ਦੇ ਸੰਬੰਧ ਲਾਰੈਂਸ ਬਿਸ਼ਨੋਈ ਨਾਲ ਰਹੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਦਸ ਦੇ ਕਰੀਬ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਿਸ ਵਿਚ ਨੁੱਕਰ ਢਾਬਾ ਸੈਕਟਰ 22 ਚੰਡੀਗੜ੍ਹ ਮਾਲਕ 'ਤੇ ਫਾਇਰਿੰਗ, ਜਿਊਲਰੀ ਦੀ ਦੁਕਾਨ ਅੰਬਾਲਾ 'ਚ ਫਾਇਰਿੰਗ, ਕਤਲ, ਸੋਨੀਪਤ ਵਿਚ ਪੈਟਰੋਲ ਪੰਪ 'ਚੋਂ 60 ਹਜ਼ਾਰ ਰੁਪਏ ਦੀ ਲੁੱਟ, ਸੋਨੀਪਤ 'ਚ ਹੀ ਇਕ ਹੋਰ ਪੈਟਰੋਲ ਪੰਪ ਦੀ ਲੁੱਟ, ਕੁੰਡਲੀ ਬੈਰੀਅਰ ਦਿੱਲੀ ਨੇੜੇ ਫਾਰਚਿਊਨਰ ਗੱਡੀ ਲੁੱਟਣ ਤੋਂ ਇਲਾਵਾ ਹੋਰ ਕਈ ਵਾਰਦਾਤਾਂ ਨੂੰ ਇਨ੍ਹਾਂ ਵਲੋਂ ਅੰਜਾਮ ਦਿੱਤਾ ਜਾ ਚੁੱਕਾ ਹੈ। 
ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗ੍ਰਿਫਤਾਰ ਕੀਤੇ ਗਏ ਤਿੰਨੇ ਨੌਜਵਾਨ ਪੜ੍ਹੇ ਲਿਖੇ ਹਨ ਅਤੇ ਹਾਈ-ਫਾਈ ਜ਼ਿੰਦਗੀ ਲਈ ਇਹ ਜ਼ੁਰਮ ਦੀ ਦੁਨੀਆ ਵਿਚ ਸ਼ਾਮਲ ਹੋ ਗਏ। ਦੂਜੇ ਪਾਸੇ ਗੈਂਗਸਟਰ ਨਵ ਲਾਹੌਰੀਆ ਗੀਤ ਵੀ ਸ਼ੂਟ ਕਰ ਚੁੱਕਾ ਹੈ ਜਦਕਿ ਅੰਕੁਰ ਨੈਸ਼ਨਲ ਪੱਧਰ ਦਾ ਖਿਡਾਰੀ ਹੈ। 


author

Gurminder Singh

Content Editor

Related News