ਜੰਮੂ-ਕਸ਼ਮੀਰ ਪੁਲਸ ਨੇ ਦਸੂਹਾ ਦੇ ਪਿੰਡ ਰਲਹਣ ਤੋਂ ਗੈਂਗਸਟਰ ਫੋਜੀ ਨੂੰ ਕੀਤਾ ਗ੍ਰਿਫ਼ਤਾਰ

Tuesday, Dec 13, 2022 - 05:44 PM (IST)

ਜੰਮੂ-ਕਸ਼ਮੀਰ ਪੁਲਸ ਨੇ ਦਸੂਹਾ ਦੇ ਪਿੰਡ ਰਲਹਣ ਤੋਂ ਗੈਂਗਸਟਰ ਫੋਜੀ ਨੂੰ ਕੀਤਾ ਗ੍ਰਿਫ਼ਤਾਰ

ਦਸੂਹਾ (ਝਾਵਰ) : ਜੰਮੂ ਕਸ਼ਮੀਰ ਪੁਲਸ ਵੱਲੋਂ ਅੱਜ ਦਸੂਹਾ ਪੁਲਸ ਦੀ ਮਦਦ ਨਾਲ ਇਕ ਨਾਮੀ ਗੈਂਗਸਟਰ ਨੂੰ ਥਾਣਾ ਦਸੂਹਾ ਦੇ ਪਿੰਡ ਰੱਲਹਣ ਦੇ ਮਨਜੀਤ ਸਿੰਘ ਉਰਫ ਫੋਜੀ ਪੁੱਤਰ ਸੁਰਿੰਦਰਪਾਲ ਸਿੰਘ ਨੂੰ ਅੱਜ ਸਵੇਰੇ ਤੜਕਸਾਰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨਾਮੀ ਗੈਂਗਸਟਾਰ ’ਤੇ ਜੰਮੂ ਕਸ਼ਮੀਰ ਦੇ ਥਾਣਾ ਗਾਂਧੀ ਨਗਰ ਵਿਖੇ ਮੁਕੱਦਮਾ ਨੰ. 310 ਮਿਤੀ 12-07-2022  ਅਧੀਨ ਧਾਰਾ 395 ਆਈ.ਪੀ.ਸੀ.ਅਧੀਨ ਕੇਸ ਦਰਜ ਕੀਤਾ ਗਿਆ ਸੀ। 

ਇਸ ਮੁਕੱਦਮੇ ਦੇ ਆਧਾਰ ’ਤੇ ਥਾਣਾ ਗਾਂਧੀ ਨਗਰ ਜੰਮੂ-ਕਸ਼ਮੀਰ ਦੇ ਇੰਸਪੈਕਟਰ ਕੁਨਾਲ ਸਿੰਘ ਜੰਮਵਾਲ ਦੀ ਅਗਵਾਈ ਹੇਠ ਥਾਣਾ ਦਸੂਹਾ ਦੇ ਮੁਖੀ ਬਿਕਰਮਜੀਤ ਸਿੰਘ ਤੇ ਪੁਲਸ ਦੀ ਸਹਾਇਤਾ ਨਾਲ ਗ੍ਰਿਫਤਾਰ ਕੀਤਾ। ਇਸ ਗ੍ਰਿਫਤਾਰੀ ਨੂੰ ਬਹੁਤ ਹੀ ਗੁਪਤ ਰੱਖਿਆ ਗਿਆ। ਇਸ ਸੰਬੰਧੀ ਹੋਰ ਜਾਣਕਾਰੀ ਜੋ ਥਾਣਾ ਮੁਖੀ ਤੋਂ ਪ੍ਰਾਪਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਾਮੀ ਗੈਂਗਸਟਰ ਮਨਜੀਤ ਸਿੰਘ ਉਰਫ ਫੋਜੀ ਵਿਰੁੱਧ ਹੋਰ ਥਾਣਿਆਂ ਵਿਚ 15 ਤੋਂ ਵੱਧ ਲੁੱਟਾਂ-ਖੋਹਾਂ ਲੜਾਈ ਝਗੜਿਆਂ ਦੇ ਮਾਮਲੇ ਦਰਜ ਹਨ।


author

Gurminder Singh

Content Editor

Related News