ਜਿਸਮ ਦੇ ਭੁੱਖਿਆਂ ਨੇ ਨਾਬਾਲਗ ਕੁੜੀ ਨਾਲ ਕੀਤਾ ਸਮੂਹਕ ਜਬਰ-ਜ਼ਿਨਾਹ, ਦਰਿੰਦਿਆਂ ਨਾਲ ਮਿਲੀ ਹੋਈ ਸੀ ਸਹੇਲੀ

Friday, Mar 12, 2021 - 10:17 AM (IST)

ਜਿਸਮ ਦੇ ਭੁੱਖਿਆਂ ਨੇ ਨਾਬਾਲਗ ਕੁੜੀ ਨਾਲ ਕੀਤਾ ਸਮੂਹਕ ਜਬਰ-ਜ਼ਿਨਾਹ, ਦਰਿੰਦਿਆਂ ਨਾਲ ਮਿਲੀ ਹੋਈ ਸੀ ਸਹੇਲੀ

ਮੋਹਾਲੀ (ਪਰਦੀਪ) : ਇੱਥੇ 14 ਸਾਲਾਂ ਦੀ ਇਕ ਨਾਬਾਲਗ ਕੁੜੀ ਨਾਲ ਸਮੂਹਕ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਮਟੌਰ ਪੁਲਸ ਵੱਲੋਂ ਇਕ ਕੁੜੀ ਸਮੇਤ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਅਧਿਕਾਰੀ ਨਵਜੀਤ ਕੌਰ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ 'ਚੋਂ ਇਕ ਪੀੜਤਾ ਦੀ ਸਹੇਲੀ ਹੈ। ਮੁਲਜ਼ਮਾਂ ਦੀ ਪਛਾਣ ਵਿਜੇ, ਸ਼ਾਹਰੁਖ ਅਤੇ ਸਿਮਰਨ ਵੱਜੋਂ ਹੋਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਸਿਮਰਨ ਨੇ ਪੀੜਤਾ ਦੀ ਉਕਤ ਮੁੰਡਿਆਂ ਨਾਲ ਜਾਣ-ਪਛਾਣ ਕਰਵਾਈ ਸੀ, ਜੋ ਸੈਕਟਰ-52 ਦੇ ਵਸਨੀਕ ਹਨ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੁੜ ਲੱਗਿਆ 'ਨਾਈਟ ਕਰਫ਼ਿਊ', ਜ਼ਰੂਰੀ ਸੇਵਾਵਾਂ ਨੂੰ ਰਹੇਗੀ ਛੋਟ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਨਾਬਾਲਗ ਕੁੜੀ ਦੀ ਮਾਂ ਨੇ ਦੱਸਿਆ ਕਿ ਉਸ ਦੇ 2 ਬੱਚੇ ਹਨ। ਇਕ ਵੱਡਾ ਪੁੱਤਰ 16 ਸਾਲਾਂ ਦਾ ਅਤੇ ਧੀ 14 ਸਾਲਾਂ ਦੀ ਹੈ। ਉਸ ਨੇ ਦੱਸਿਆ ਕਿ ਉਸ ਦੀ ਧੀ ਫੇਜ਼-7 ਦੇ ਸਕੂਲ 'ਚ ਪੜ੍ਹਦੀ ਹੈ। ਕੁੱਝ ਸਮਾਂ ਪਹਿਲਾਂ ਉਸ ਦੀ ਧੀ ਦੀ ਸਿਮਰਨ ਨਾਂ ਦੀ ਕੁੜੀ ਨਾਲ ਦੋਸਤੀ ਹੋਈ ਸੀ। ਸਿਮਰਨ ਨੇ ਹੀ ਹੋਰ ਦੋਸ਼ੀਆਂ ਨਾਲ ਉਸ ਦੀ ਧੀ ਦੀ ਮੁਲਾਕਾਤ ਕਰਵਾਈ ਸੀ। ਦੋਸ਼ੀਆਂ ਨਾਲ ਮੁਲਾਕਾਤ ਤੋਂ ਬਾਅਦ ਉਸ ਦੀ ਧੀ ਹਰ-ਰੋਜ਼ ਲੇਟ ਘਰ ਆਉਣ ਲੱਗੀ।

ਇਹ ਵੀ ਪੜ੍ਹੋ : 'ਮਨਪ੍ਰੀਤ ਬਾਦਲ' ਹੋਏ 'ਕੋਰੋਨਾ' ਦਾ ਸ਼ਿਕਾਰ, ਸੰਪਰਕ 'ਚ ਆਉਣ ਵਾਲਿਆਂ ਨੂੰ ਕੀਤਾ ਆਗਾਹ

8 ਮਾਰਚ ਨੂੰ ਰਾਤ ਕਰੀਬ 11 ਵਜੇ ਉਸ ਦੀ ਧੀ ਨੂੰ ਘਰ ਛੱਡਣ ਕੁੱਝ ਨੌਜਵਾਨ ਆਏ ਤਾਂ ਇੰਨੀ ਲੇਟ ਘਰ ਆਉਣ ਦਾ ਕਾਰਨ ਪੁੱਛਣ 'ਤੇ ਉਕਤ ਨੌਜਵਾਨ ਬਹਿਸਬਾਜ਼ੀ ਕਰਨ ਲੱਗ ਪਏ। ਅਗਲੀ ਸਵੇਰ ਜਦੋਂ ਉਹ ਉੱਠੀ ਤਾਂ ਉਸ ਦੀ ਧੀ ਘਰ ਨਹੀਂ ਸਨ। ਉਹ ਰਾਤ ਦੇ ਸਮੇਂ ਘਰ ਆਈ ਅਤੇ ਬਹੁਤ ਡਰੀ ਹੋਈ ਸੀ। ਮਾਂ ਵੱਲੋਂ ਪੁੱਛਣ 'ਤੇ ਉਸ ਨੇ ਸਾਰੀ ਸੱਚਾਈ ਦੱਸੀ ਕਿ ਉਸ ਦੀ ਸਹੇਲੀ ਸਿਮਰਨ ਦੀ ਮਦਦ ਨਾਲ ਉਕਤ ਦੋਸ਼ੀਆਂ ਨੇ ਉਸ ਨਾਲ ਸਮੂਹਕ ਜਬਰ-ਜ਼ਿਨਾਹ ਕੀਤਾ ਹੈ।

ਇਹ ਵੀ ਪੜ੍ਹੋ : ਸਾਵਧਾਨ! ਗੈਸ ਸਿਲੰਡਰ ਦੀ ਕਰਦੇ ਹੋ 'ਆਨਲਾਈਨ ਬੁਕਿੰਗ' ਤਾਂ ਤੁਹਾਡੇ ਮਤਲਬ ਦੀ ਹੈ ਇਹ ਖ਼ਬਰ

ਪੁਲਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਉਸ ਦਾ ਮੈਡੀਕਲ ਕਰਵਾਇਆ, ਜਿਸ 'ਚ ਜਬਰ-ਜ਼ਿਨਾਹ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫਿਲਹਾਲ ਪੁਲਸ ਨੇ ਗ੍ਰਿਫ਼ਤਾਰ ਕੀਤੇ ਤਿੰਨ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਨੋਟ : ਉਕਤ ਘਟਨਾ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ


author

Babita

Content Editor

Related News