ਜਲੰਧਰ 'ਚ ਨਾਬਾਲਗ ਕੁੜੀ ਨਾਲ ਗੈਂਗਰੇਪ, ਭੂਆ ਤੇ ਚਾਚੇ ਨੇ ਸਾਜਿਸ਼ ਰਚ ਦਿੱਤਾ ਵਾਰਦਾਤ ਨੂੰ ਅੰਜਾਮ

Monday, Apr 25, 2022 - 06:06 PM (IST)

ਜਲੰਧਰ 'ਚ ਨਾਬਾਲਗ ਕੁੜੀ ਨਾਲ ਗੈਂਗਰੇਪ, ਭੂਆ ਤੇ ਚਾਚੇ ਨੇ ਸਾਜਿਸ਼ ਰਚ ਦਿੱਤਾ ਵਾਰਦਾਤ ਨੂੰ ਅੰਜਾਮ

ਜਲੰਧਰ (ਰਾਹੁਲ ਕਾਲਾ)- ਜਲੰਧਰ ਵਿੱਚ ਇਕ ਨਾਬਾਲਗ ਕੁੜੀ ਨਾਲ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਹੈ। ਗਾਜੀ ਗੁੱਲਾ ਨੇੜੇ ਇਕ 13 ਸਾਲ ਦੀ ਕੁੜੀ ਨਾਲ ਉਸ ਦੇ ਹੀ ਰਿਸ਼ਤੇਦਾਰ ਭੂਆ ਅਤੇ ਚਾਚੇ ਵੱਲੋਂ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਦੀ ਜਾਣਕਾਰੀ ਪੀੜਤ ਕੁੜੀ ਦੇ ਮਾਮੇ ਧਰਮਵੀਰ ਵੱਲੋਂ ਦਿੱਤੀ ਗਈ। ਧਰਮਵੀਰ ਨੇ ਦੱਸਿਆ ਕਿ ਕੁੜੀ 13 ਅਪ੍ਰੈਲ ਨੂੰ ਪੇਪਰ ਪਾ ਕੇ ਘਰ ਵਾਪਸ ਆ ਰਹੀ ਸੀ ਤਾਂ ਰਸਤੇ ਵਿਚ ਉਸ ਦੀ ਭੂਆ ਰੱਜੀ ਅਤੇ ਚਾਚੇ ਦੀਪੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੁੜੀ ਨੂੰ ਆਪਣੀ ਗੱਡੀ ਚ ਬਿਠਾ ਲਿਆ ਅਤੇ ਕਿਸੇ ਸੁੰਨਸਾਨ ਜਗ੍ਹਾ ਵਿਚ ਲੈ ਗਏ।

ਇਹ ਵੀ ਪੜ੍ਹੋ : ਜਲੰਧਰ 'ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ, 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਇਸ ਦੌਰਾਨ ਕੁੜੀ ਨੂੰ ਉਥੇ ਡਰੱਗਜ਼ ਵੀ ਦਿੱਤਾ ਗਿਆ। ਨਸ਼ੇ ਵਿੱਚ ਚੂਰ ਕੁੜੀ ਨਾਲ ਮੁਲਜ਼ਮਾਂ ਵੱਲੋਂ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮਾਂ ਨੇ 13 ਅਪ੍ਰੈਲ ਦੀ ਰਾਤ ਦੀ ਕੁੜੀ ਨੂੰ ਆਪਣੇ ਕੋਲ ਹੀ ਰੱਖਿਆ, ਜਿਸ ਤੋਂ ਬਾਅਦ ਅਗਲੇ ਦਿਨ 14 ਅਪ੍ਰੈਲ ਨੂੰ ਪਟੇਲ ਚੌਂਕ ਨੇੜੇ ਥਾਣਾ ਨੰ 3 ਦੇ ਗੇਟ ਬਾਹਰ ਪੀੜਤ ਕੁੜੀ ਨੂੰ ਮੁਲਜ਼ਮ ਉਤਾਰ ਕੇ ਫਰਾਰ ਹੋ ਗਏ। ਇਸ ਦੇ ਬਾਅਦ ਪੁਲਸ ਮੁਲਾਜ਼ਮਾਂ ਨੇ ਕੁੜੀ ਬਾਰੇ ਜਾਣਕਾਰੀ ਪਰਿਵਾਰ ਨੂੰ ਦਿੱਤੀ ਕਿ ਉਨ੍ਹਾਂ ਦੀ ਕੁੜੀ ਨੂੰ ਕੋਈ ਥਾਣੇ ਦੇ ਬਾਹਰ ਛੱਡ ਗਿਆ ਹੈ। ਪੀੜਤ ਪਰਿਵਾਰ ਮੁਤਾਬਕ ਇਸ ਪੂਰੇ ਘਟਨਾਕ੍ਰਮ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਪੀੜਤ ਕੁੜੀ ਦੀ ਭੂਆ ਰੱਜੀ ਅਤੇ ਉਸ ਦੇ ਚਾਚੇ ਦੀਪੂ ਵੱਲੋਂ ਰਚੀ ਗਈ ਸੀ। ਇਨ੍ਹਾਂ ਤੋਂ ਇਲਾਵਾ ਦੋ ਹੋਰ ਵਿਅਕਤੀ ਜਿਨ੍ਹਾਂ ਦਾ ਨਾਮ ਲਾਡੀ ਅਤੇ ਪੰਮੂ ਹੈ, ਲਾਡੀ ਅਤੇ ਪੰਨੂ ਮੁੱਖ ਮੁਲਜ਼ਮ ਦੀਪੂ ਦੇ ਮਾਸੀ ਦੇ ਲੜਕੇ ਹਨ। 

ਜਦੋਂ ਲੜਕੀ ਪੇਪਰ ਪਾਉਣ ਤੋਂ ਬਾਅਦ ਘਰ ਵਾਪਸ ਨਹੀਂ ਪਰਤੀ ਤਾਂ ਉਸ ਤੋਂ ਬਾਅਦ ਪਰਿਵਾਰ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਕੁੜੀ ਲਾਪਤਾ ਹੈ, ਜਿਸ ਤੋਂ ਬਾਅਦ ਪੁਲਸ ਨੇ ਪੀੜਤ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਫਿਲਹਾਲ ਪੁਲਸ ਨੇ ਲਾਡੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਮੁਲਜ਼ਮਾਂ ਰੱਜੀ,ਦੀਪੂ, ਪੰਮੀ  ਦੀ ਭਾਲ ਜਾਰੀ ਹੈ। ਪੀੜਤ ਪਰਿਵਾਰ ਮੁਤਾਬਕ ਪੁਲਸ ਨੇ ਹਾਲੇ ਤਕ ਭੂਆ ਰੱਜੀ ਦਾ ਨਾਮ ਐਫ਼. ਆਈ. ਆਰ. ਵਿੱਚ ਦਰਜ ਨਹੀਂ ਕੀਤਾ।

ਇਹ ਵੀ ਪੜ੍ਹੋ : ਵਿਦੇਸ਼ ਤੋਂ ਆਈ ਫੋਨ ਕਾਲ ਦੇ ਝਾਂਸੇ 'ਚ ਫਸਿਆ ਫ਼ੌਜ ਦਾ ਅਧਿਕਾਰੀ, ਅਸਲੀਅਤ ਪਤਾ ਲੱਗਣ 'ਤੇ ਉੱਡੇ ਹੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News