ਚੰਡੀਗੜ੍ਹ ਤੋਂ ਵੱਡੀ ਖ਼ਬਰ : ਕੁੜੀ ਨਾਲ 4 ਦਿਨਾਂ ਤੱਕ ਵਾਰੀ-ਵਾਰੀ ਗੈਂਗਰੇਪ ਕਰਦੇ ਰਹੇ ਦਰਿੰਦੇ, ਅਖ਼ੀਰ ਪੀੜਤਾ ਨੇ...

Tuesday, Dec 27, 2022 - 05:00 PM (IST)

ਚੰਡੀਗੜ੍ਹ ਤੋਂ ਵੱਡੀ ਖ਼ਬਰ : ਕੁੜੀ ਨਾਲ 4 ਦਿਨਾਂ ਤੱਕ ਵਾਰੀ-ਵਾਰੀ ਗੈਂਗਰੇਪ ਕਰਦੇ ਰਹੇ ਦਰਿੰਦੇ, ਅਖ਼ੀਰ ਪੀੜਤਾ ਨੇ...

ਚੰਡੀਗੜ੍ਹ (ਸੰਦੀਪ) : ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਸੈਕਟਰ-39 'ਚ ਸਥਿਤ ਇਕ ਕਮਰੇ 'ਚ ਇਕ ਕੁੜੀ ਨਾਲ ਦਰਿੰਦਿਆਂ ਵੱਲੋਂ 4 ਦਿਨਾਂ ਤੱਕ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ। ਅਖ਼ੀਰ ਪੀੜਤ ਕੁੜੀ ਵੱਡਾ ਜੇਰਾ ਕੱਢ ਕਿਸੇ ਤਰ੍ਹਾਂ ਦਰਿੰਦਿਆਂ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਈ ਅਤੇ ਸਿੱਧਾ ਪੁਲਸ ਥਾਣੇ ਪਹੁੰਚ ਗਈ। ਸੈਕਟਰ-39 ਦੀ ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾਇਆ ਅਤੇ ਇਕ ਦੋਸ਼ੀ ਪਰਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਦੂਜਾ ਦੋਸ਼ੀ ਸੰਨੀ ਫ਼ਰਾਰ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ED ਦੀ ਵੱਡੀ ਕਾਰਵਾਈ, ਮਸ਼ਹੂਰ ਸ਼ਰਾਬ ਕਾਰੋਬਾਰੀ ਦੇ ਟਿਕਾਣਿਆਂ 'ਤੇ ਛਾਪੇਮਾਰੀ (ਤਸਵੀਰਾਂ)

ਪੁਲਸ ਨੇ ਗ੍ਰਿਫ਼ਤਾਰ ਕੀਤੇ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ। ਜਾਣਕਾਰੀ ਮੁਤਾਬਕ ਪੀੜਤ ਕੁੜੀ ਸ਼ਿਮਲਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਪੀੜਤਾ ਨੂੰ ਕਮਰੇ 'ਚ ਬੰਧਕ ਬਣਾ ਕੇ ਰੱਖਿਆ ਗਿਆ ਸੀ। ਉਹ ਕਿਸੇ ਤਰ੍ਹਾਂ ਦੋਸ਼ੀਆਂ ਦੀ ਕੈਦ 'ਚੋਂ ਭੱਜ ਗਈ ਅਤੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੀੜਤਾ ਵੱਲੋਂ ਪੁਲਸ ਨੂੰ ਮਕਾਨ ਦੀ ਜਾਣਕਾਰੀ ਦਿੱਤੀ ਗਈ, ਜਿੱਥੇ ਉਸ ਨੂੰ ਕੈਦ 'ਚ ਰੱਖਿਆ ਗਿਆ ਸੀ। ਉੱਥੇ ਛਾਪੇਮਾਰੀ ਕਰਕੇ ਪੁਲਸ ਨੇ ਇਕ ਦੋਸ਼ੀ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ : ਦੁਖ਼ਦਾਈ ਖ਼ਬਰ : ਕੈਨੇਡਾ 'ਚ ਮੋਹਾਲੀ ਦੇ ਇੰਜੀਨੀਅਰ ਦੀ ਮੌਤ, ਪਰਿਵਾਰ ਸਣੇ PR ਲੈ ਕੇ ਗਿਆ ਸੀ ਵਿਦੇਸ਼
ਅਦਾਲਤ ਨੂੰ ਦੱਸੀ ਪੂਰੀ ਸੱਚਾਈ
ਪੀੜਤਾ ਦੇ ਡਿਊਟੀ ਮੈਜਿਸਟ੍ਰੇਟ ਅੱਗੇ ਬਿਆਨ ਦਰਜ ਕਰਵਾ ਦਿੱਤੇ ਗਏ ਹਨ। ਦੋਸ਼ੀ ਪਰਵਿੰਦਰ ਸਿੰਘ ਨੂੰ ਅਦਾਲਤ 'ਚ ਪੇਸ਼ ਕਰਕੇ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਸ ਮੁਤਾਬਕ ਦੋਵੇਂ ਦੋਸ਼ੀ ਪੰਜਾਬ ਦੇ ਹਿਣ ਵਾਲੇ ਹਨ। ਪੀੜਤਾ ਦੇ ਮੁਤਾਬਕ ਪਹਿਲਾਂ ਸੰਨੀ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਫਿਰ ਦੋਵੇਂ ਦੋਸ਼ੀ ਵਾਰੀ-ਵਾਰੀ ਉਸ ਨਾਲ ਜਬਰ-ਜ਼ਿਨਾਹ ਕਰਕੇ ਬੰਨ੍ਹ ਦਿੰਦੇ ਸਨ। ਪੀੜਤਾ ਦਾ ਮੈਡੀਕਲ ਕਰਵਾ ਦਿੱਤਾ ਗਿਆ ਹੈ ਅਤੇ ਉਸ ਦੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।
ਨੌਕਰੀ ਲਈ ਆਈ ਸੀ ਮੋਹਾਲੀ
ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਨਾਲ ਦੀਆਂ ਕੁੜੀਆਂ ਨਾਲ ਨੌਕਰੀ ਲਈ ਮੋਹਾਲੀ ਆਈ ਸੀ। ਉਹ ਮੋਹਾਲੀ 'ਚ ਕਿਰਾਏ 'ਤੇ ਰਹਿ ਰਹੀ ਸੀ। ਪੀੜਤਾ ਆਪਣੀ ਦੋਸਤ ਨਾਲ ਮੋਹਾਲੀ 'ਚ ਮਹੀਨਾਂ ਪਹਿਲਾਂ ਰਹਿਣ ਲੱਗੀ ਸੀ। ਫ਼ਰਾਰ ਦੋਸ਼ੀ ਸੰਨੀ ਨੇ ਪੀੜਤਾ ਨੂੰ ਦੋਸਤੀ ਦੇ ਜਾਲ 'ਚ ਫਸਾ ਲਿਆ ਅਤੇ ਉਸ ਦੇ ਸੰਪਰਕ 'ਚ ਰਹਿਣ ਲੱਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News