ਸਾਬਕਾ ਕੌਂਸਲਰ ਬੀਬੀ ਦੀ ਕੋਠੀ 'ਚ ਖੇਡਿਆ ਜਾ ਰਿਹਾ ਸੀ 'ਜੂਆ', ਅਚਾਨਕ ਪਿਆ ਪੁਲਸ ਦਾ ਛਾਪਾ

07/27/2020 12:33:39 PM

ਜਲੰਧਰ (ਵਰੁਣ) : ਇੱਥੇ ਸੀ. ਆਈ. ਏ. ਸਟਾਫ-1 ਨੇ ਮੋਤਾ ਸਿੰਘ ਨਗਰ ਸਥਿਤ ਸਾਬਕਾ ਕੌਂਸਲਰ ਬੀਬੀ ਦੀ ਕੋਠੀ 'ਚ ਪਤੀ ਸਮੇਤ ਜੂਆ ਖੇਡਣ ਵਾਲੇ 3 ਜੁਆਰੀਆਂ 'ਤੇ ਅਚਾਨਕ ਛਾਪਾ ਮਾਰ ਦਿੱਤਾ। ਪੁਲਸ ਨੇ ਮੌਕੇ ਤੋਂ ਢਾਈ ਲੱਖ ਰੁਪਏ ਅਤੇ ਤਾਸ਼ ਵੀ ਬਰਾਮਦ ਕੀਤੀ। ਪੁਲਸ ਨੇ ਜੁਆਰੀਆਂ ਖਿਲਾਫ਼ ਮੁਕੱਦਮਾ ਦਰਜ ਕਰ ਕੇ ਮੌਕੇ ’ਤੇ ਹੀ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਮੋਤਾ ਸਿੰਘ ਨਗਰ ਦੀ ਕੋਠੀ ਨੰਬਰ-531 'ਚ ਛਾਪਾ ਮਾਰਿਆ ਸੀ। ਕੋਠੀ ਦੀ ਪਹਿਲੀ ਮੰਜ਼ਿਲ ’ਤੇ ਜੂਆ ਖੇਡ ਰਹੇ ਕੋਠੀ ਦੇ ਮਾਲਕ ਹਰਿੰਦਰ ਪਾਲ ਸਿੰਘ ਪੁੱਤਰ ਹਰਭਜਨ ਸਿੰਘ, ਜਤਿੰਦਰ ਸਿੰਘ ਵਾਸੀ 446 ਕਰੋਲ ਬਾਗ, ਕਰਣ ਨੰਦਾ ਪੁੱਤਰ ਪੰਕਜ ਨੰਦਾ ਵਾਸੀ 202 ਪੰਜਾਬੀ ਬਾਗ ਅਤੇ ਸਿਦਕ ਪਾਲ ਪੁੱਤਰ ਜਸਪਾਲ ਸਿੰਘ ਵਾਸੀ ਬਸਤੀ ਸ਼ੇਖ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਕੋਰੋਨਾ ਇਲਾਜ ਲਈ ਨਿੱਜੀ ਹਸਪਤਾਲ ਵੀ ਲੈ ਸਕਣਗੇ 'ਪਲਾਜ਼ਮਾ'

PunjabKesari

ਪੁਲਸ ਨੇ ਮੌਕੇ ਤੋਂ ਢਾਈ ਲੱਖ ਰੁਪਏ ਦੀ ਨਕਦੀ ਅਤੇ ਤਾਸ਼ ਵੀ ਬਰਾਮਦ ਕੀਤੀ। ਜਾਂਚ 'ਚ ਪਤਾ ਲੱਗਾ ਕਿ ਹਰਿੰਦਰ ਪਾਲ ਸਾਬਕਾ ਕੌਂਸਲਰ ਬੀਬੀ ਦਾ ਪਤੀ ਹੈ, ਜਿਸ ਨੇ ਆਪਣੇ ਘਰ ਉਕਤ ਲੋਕਾਂ ਨੂੰ ਜੂਆ ਖੇਡਣ ਲਈ ਬੁਲਾਇਆ ਸੀ। ਪੁਲਸ ਨੇ ਉਕਤ ਖਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਮੌਕੇ ’ਤੇ ਹੀ ਜ਼ਮਾਨਤ ਦੇ ਦਿੱਤੀ। ਹਾਲਾਂਕਿ ਹਰਿੰਦਰ ਪਾਲ ਸਿੰਘ ਨੂੰ ਇਕ ਰੇਸਤਰਾਂ ਦਾ ਮਾਲਕ ਦੱਸਿਆ ਗਿਆ ਪਰ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ। ਜਿਹੜੇ ਰੇਸਤਰਾਂ ਨਾਲ ਉਸ ਦਾ ਨਾਂ ਜੋੜਿਆ ਜਾ ਰਿਹਾ ਸੀ, ਉਹ ਉਸ ਦੇ ਭਰਾ ਦਾ ਹੈ, ਜਿਸ ਦਾ ਕਹਿਣਾ ਹੈ ਕਿ ਉਸ ਕੋਲ ਅਜਿਹੇ ਸਾਰੇ ਦਸਤਾਵੇਜ਼ ਹਨ, ਜਿਨ੍ਹਾਂ ਅਨੁਸਾਰ ਉਸ ਦੇ ਭਰਾ ਹਰਿੰਦਰ ਪਾਲ ਸਿੰਘ ਦਾ ਰੇਸਤਰਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਧਰਤੀ 'ਚ ‘ਜ਼ਹਿਰੀਲੇ ਟੀਕੇ’ ਦੇ ਪੁਖ਼ਤਾ ਸਬੂਤ, ਕੇਂਦਰੀ ਰਿਪੋਰਟ ’ਚ ਹੋਇਆ ਖੁਲਾਸਾ
ਕੋਰੋਨਾ ਕਰ ਕੇ ਮੌਕੇ ’ਤੇ ਦਿੱਤੀਆਂ ਜ਼ਮਾਨਤਾਂ
ਕੋਰੋਨਾ ਮਹਾਮਾਰੀ ਕਾਰਣ ਜੂਆ ਖੇਡਦੇ ਫੜ੍ਹੇ ਗਏ ਚਾਰਾਂ ਦੋਸ਼ੀਆਂ ਨੂੰ ਮੌਕੇ ’ਤੇ ਹੀ ਜ਼ਮਾਨਤ ਦੇ ਦਿੱਤੀ ਗਈ ਸੀ। ਪੁਲਸ ਇਨ੍ਹਾਂ 'ਚੋਂ ਕਿਸੇ ਨੂੰ ਵੀ ਥਾਣੇ ਨਹੀਂ ਲੈ ਕੇ ਗਈ। ਹਾਲਾਂਕਿ ਪੁਲਸ ਦਾ ਕਹਿਣਾ ਸੀ ਕਿ ਜੂਆ ਖੇਡਦੇ ਕਾਬੂ ਕੀਤੇ ਉਕਤ ਲੋਕਾਂ ਖਿਲਾਫ਼ ਜ਼ਮਾਨਤੀ ਧਾਰਾਵਾਂ ਲਗਾਈਆਂ ਗਈਆਂ ਸਨ, ਜਿਸ ਕਾਰਣ ਉਨ੍ਹਾਂ ਨੂੰ ਥਾਣੇ ਲਿਜਾਣ ਦੀ ਬਜਾਏ ਮੌਕੇ ’ਤੇ ਹੀ ਜ਼ਮਾਨਤ ਦੇ ਦਿੱਤੀ ਗਈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੋਤਾ ਸਿੰਘ ਨਗਰ 'ਚ ਜੂਏ ਦੇ ਅੱਡੇ ’ਤੇ ਛਾਪਾ ਮਾਰਨ ਵਾਲੇ ਸੀ. ਆਈ. ਏ. ਸਟਾਫ ਨੇ ਪਹਿਲਾਂ ਵੀ ਜੂਏ ਦੇ ਅੱਡੇ ’ਤੇ ਛਾਪਾ ਮਾਰਿਆ ਸੀ, ਜਿਸ 'ਚ ਇਕ ਜੁਆਰੀਏ ਨੂੰ ਕੋਰੋਨਾ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਇੰਚਾਰਜ ਸਮੇਤ ਕਈ ਮੁਲਾਜ਼ਮਾਂ ਨੂੰ ਇਸ ਮਹਾਮਾਰੀ ਨੇ ਆਪਣੀ ਲਪੇਟ 'ਚ ਲੈ ਲਿਆ ਸੀ।
ਇਹ ਵੀ ਪੜ੍ਹੋ : ਬਰਸਾਤ ਆਉਂਦੇ ਹੀ ਪਿੰਡਾਂ ਵਾਲਿਆਂ ਦੀ ਉੱਡੀ ਨੀਂਦ, ਯਾਦ ਆਇਆ ਤਬਾਹੀ ਦਾ ਮੰਜ਼ਰ


Babita

Content Editor

Related News