ਗਜੇਂਦਰ ਸਿੰਘ ਸ਼ੇਖਾਵਤ ਦਾ ਵੱਡਾ ਬਿਆਨ, ਪੰਜਾਬ ''ਚ ਆਮ ਵਿਅਕਤੀ ਨੂੰ ਬਦਲ ਵਜੋਂ ਭਾਜਪਾ ਤੋਂ ਉਮੀਦ

Monday, Dec 27, 2021 - 12:03 PM (IST)

ਗਜੇਂਦਰ ਸਿੰਘ ਸ਼ੇਖਾਵਤ ਦਾ ਵੱਡਾ ਬਿਆਨ, ਪੰਜਾਬ ''ਚ ਆਮ ਵਿਅਕਤੀ ਨੂੰ ਬਦਲ ਵਜੋਂ ਭਾਜਪਾ ਤੋਂ ਉਮੀਦ

ਜਲੰਧਰ/ਨਵੀਂ ਦਿੱਲੀ- ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ’ਚ ਸਿਆਸੀ ਹਲਚਲ ਤੇਜ਼ ਹੋ ਚੁੱਕੀ ਹੈ। ਸਾਰੀਆਂ ਰਾਸ਼ਟਰੀ ਅਤੇ ਖੇਤਰੀ ਸਿਆਸੀ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਗਰਾਊਂਡ ਵਰਕ ਕਰ ਰਹੀਆਂ ਹਨ। ਪੰਜਾਬ ਚੋਣਾਂ ’ਚ ਭਾਜਪਾ ਦੀ ਕੀ ਰਣਨੀਤੀ ਰਹੇਗੀ, ਕੌਣ ਹੋਵੇਗਾ ਭਾਜਪਾ ਦੇ ਸੀ. ਐੱਮ. ਉਮੀਦਵਾਰ ਦਾ ਚਿਹਰਾ, ਕੀ ਚੁਣੌਤੀਆਂ ਪਾਰਟੀ ਨੂੰ ਪੇਸ਼ ਆਉਣਗੀਆਂ ਜਾਂ ਆ ਰਹੀਆਂ ਹਨ। ਖੇਤੀ ਕਾਨੂੰਨ ਵਾਪਸ ਹੋਣ ਦੇ ਬਾਅਦ ਕਿਸਾਨ ਦਾ ਰੁਖ ਕੀ ਹੈ.. ਇਨ੍ਹਾਂ ਸਭ ਮੁੱਦਿਆਂ ’ਤੇ ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨਾਲ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਦੇ ਸ਼੍ਰਮਿਤ ਚੌਧਰੀ ਨੇ ਖਾਸ ਗੱਲਬਾਤ ਕੀਤੀ ਹੈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼...

ਸਵਾਲ: ਖੇਤੀਬਾੜੀ ਕਾਨੂੰਨਾਂ ਦੇ ਬਾਅਦ ਜਿਵੇਂ ਮਾਹੌਲ ਪੰਜਾਬ ’ਚ ਬਣਿਆ ਸੀ, ਹੁਣ ਤੁਸੀਂ ਤੇ ਪੰਜਾਬ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਲੋਕਾਂ ਦਰਮਿਆਨ ਜਾ ਰਹੇ ਹਨ। ਕਿੰਝ ਰਿਸਪਾਂਸ ਹੈ?
ਜਵਾਬ:
ਮੈਨੂੰ ਵਾਰ-ਵਾਰ ਪੰਜਾਬ ਆਉਣ ਦਾ ਮੌਕਾ ਮਿਲਿਆ ਹੈ। ਪੰਜਾਬ ਦੇ ਸੂਬਾਈ ਵਰਕਰਾਂ ਨਾਲ, ਤੁਹਾਡੇ ਵਰਗੇ ਜਰਨਲਿਸਟਾਂ ਨਾਲ ਵੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ। ਸਭ ਨਾਲ ਗੱਲਬਾਤ ਕਰਨ ਦੇ ਬਾਅਦ ਮੈਂ ਜੋ ਮੰਨਦਾ ਹਾਂ, ਅਨੁਭਵ ਕਰਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਪੰਜਾਬ ਦੇ ਆਮ ਲੋਕਾਂ ’ਚ ਬਹੁਤ ਸਾਰੀਆਂ ਉਮੀਦਾਂ ਹਨ ਜੋ ਸੁਭਾਵਿਕ ਵੀ ਹਨ, ਕਿਉਂਕਿ ਪੰਜਾਬ ਜੋ ਦੇਸ਼ ਦਾ ਸਭ ਤੋਂ ਖੁਸ਼ਹਾਲ ਪ੍ਰਦੇਸ਼ ਹੋਇਆ ਕਰਦਾ ਸੀ, ਜਿਸ ਦੀ ਪਛਾਣ ਖੁਸ਼ਹਾਲ ਪ੍ਰਦੇਸ਼ ਦੀ ਸੀ, ਉਹ ਅੱਜ ਸਭ ਤੋਂ ਵੱਧ ਕਰਜ਼ੇ ਵਾਲਾ ਸੂਬਾ ਬਣ ਗਿਆ ਹੈ। ਉਹ ਸੂਬਾ ਜੋ 80 ਦੇ ਦਹਾਕੇ ਤੱਕ ਦੇਸ਼ ਦੀ ਨੰਬਰ-1 ਜੀ. ਡੀ. ਪੀ. ਵਾਲਾ ਹੋਇਆ ਕਰਦਾ ਸੀ, 2000 ਦੇ ਦਹਾਕੇ ਤੱਕ ਵੀ ਚੌਥੇ-ਪੰਜਵੇਂ ਨੰਬਰ ’ਤੇ ਸੀ, ਉਹ ਅੱਜ 16ਵੇਂ ਨੰਬਰ ’ਤੇ ਹੈ। ਜੇਕਰ ਸਟੇਟ ਜੀ. ਡੀ. ਪੀ. ਗ੍ਰੋਥ ਨਾਲ ਦੇਖੀਏ ਤਾਂ ਦੇਸ਼ ਭਰ ’ਚ 33 ਸੂਬਿਆਂ ’ਚ ਸਿਰਫ ਮਣੀਪੁਰ ਅਜਿਹਾ ਸੂਬਾ ਹੈ ਜੋ ਪੰਜਾਬ ਤੋਂ ਹੇਠਾਂ ਹੈ। 32ਵੇਂ ਨੰਬਰ ’ਤੇ ਆ ਗਿਆ ਹੈ ਪੰਜਾਬ, ਜਿਸ ਨੇ ਦੇਸ਼ ਦੀ ਰੱਖਿਆ ਦੇ ਲਈ ਬੇਟੇ ਦਿੱਤੇ। ਪੰਜਾਬ ਜਿਸ ਨੇ ਸਨਾਤਨ ਸੱਭਿਆਚਾਰ ਨੂੰ ਬਚਾਉਣ ਲਈ ਦਿਮਾਗ ਿਦੱਤੇ। ਪੰਜਾਬ ਜਿਸ ਨੇ ਦੇਸ਼ ਦਾ ਢਿੱਡ ਭਰਨ ਲਈ ਅਨਾਜ ਦਿੱਤਾ, ਉਹ ਅੱਜ ਖਸਤਾਹਾਲ ਹੈ। ਪੰਜਾਬ ਦਾ ਆਮ ਆਦਮੀ ਇਸ ਗੱਲ ਨੂੰ ਜਾਣਦਾ ਹੈ ਅਤੇ ਬਦਲ ਵਜੋਂ ਭਾਜਪਾ ਵੱਲ ਉਮੀਦ ਦੀ ਨਜ਼ਰ ਨਾਲ ਦੇਖ ਰਿਹਾ ਹੈ।

ਇਹ ਵੀ ਪੜ੍ਹੋ:  ਪੰਜਾਬ ਦੇ ਲੋਕਾਂ ਲਈ ਛੇਤੀ ਹੀ ਤੋਹਫ਼ੋ ਲੈ ਕੇ ਆ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ : ਹੰਸ ਰਾਜ ਹੰਸ

ਸਵਾਲ: 2017 ਦੀਆਂ ਵਿਧਾਨ ਸਭਾ ਚੋਣਾਂ ’ਚ 3 ਸੀਟਾਂ, ਫਿਰ ਕਿਸਾਨ ਅੰਦੋਲਨ ਦਾ ਸੇਕ, 750 ਕਿਸਾਨਾਂ ਦੀ ਸ਼ਹਾਦਤ ਅਤੇ ਅੰਦੋਲਨ ਵਾਪਸੀ ਦੇ ਬਾਅਦ ਬੀ. ਜੇ. ਪੀ. ਨੂੰ ਆਪਣਾ ਰਸਤਾ ਕਿੰਨਾ ਆਸਾਨ, ਸਾਫ ਲੱਗ ਰਿਹਾ ਹੈ? ਤੁਸੀਂ ਪੰਜਾਬ ਨੂੰ ਲੈ ਕੇ ਚਿੰਤਾ ਜਤਾ ਰਹੇ ਹੋ, ਕੀ ਲੋਕ ਸਮਝ ਵੀ ਰਹੇ ਹਨ?
ਜਵਾਬ:
ਵੇਖੋ, ਯਕੀਨੀ ਤੌਰ ’ਤੇ ਇਕ ਡੈੱਡਲਾਕ ਬਣਿਆ ਸੀ ਅਤੇ ਇਕ ਸਾਲ ਤੱਕ ਇਹ ਯਕੀਨੀ ਤੌਰ ’ਤੇ ਰਿਹਾ। ਮੈਂ ਹੁਣ ਉਸ ਪਿਛੋਕੜ ’ਚ ਨਹੀਂ ਜਾਣਾ ਚਾਹੁੰਦਾ ਕਿ ਕਿਨ੍ਹਾਂ ਕਾਰਨਾਂ ਨਾਲ, ਕਿਸ ਸਪਾਂਸਰਸ਼ਿਪ ਨਾਲ, ਕਿਨ੍ਹਾਂ ਲੋਕਾਂ ਨੇ, ਕਿਸ ਤਰ੍ਹਾਂ ਨਾਲ ਕਿਉਂਕਿ ਇਹ ਗੱਲ ਪ੍ਰਧਾਨ ਮੰਤਰੀ ਦੇ ਉਸ ਸਟੇਟਮੈਂਟ ਦੇ ਬਾਅਦ ਬੇਮਾਨੀ ਹੋ ਗਈ ਜਦ ਉਨ੍ਹਾਂ ਨੇ ਕਿਹਾ ਕਿ ਮੇਰੇ ਕਾਨੂੰਨ ਦੀਵੇ ਦੀ ਰੌਸ਼ਨੀ ਦੇ ਬਰਾਬਰ ਪਾਕ-ਸਾਫ ਸਨ ਪਰ ਕਿਤੇ ਨਾ ਕਿਤੇ ਸਾਡੀ ਕਮੀ ਰਹੀ, ਮੇਰੀ ਕਮੀ ਰਹੀ ਕਿ ਮੈਂ ਲੋਕਾਂ ਤੱਕ ਇਸ ਗੱਲ ਨੂੰ ਢੰਗ ਨਾਲ ਨਹੀਂ ਪਹੁੰਚਾ ਸਕਿਆ, ਸਮਝਾ ਨਹੀਂ ਸਕਿਆ ਅਤੇ ਕਿਉਂਕਿ ਪ੍ਰਧਾਨ ਮੰਤਰੀ ਦਾ ਸੰਕਲਪ ਹੈ ਕਿ ਸਭ ਦਾ ਸਾਥ, ਸਭ ਦਾ ਵਿਸ਼ਵਾਸ ਅਤੇ ਸਭ ਦਾ ਵਿਕਾਸ.., ਤਾਂ ਸਾਰਿਆਂ ਨੂੰ ਭਰੋਸੇ ’ਚ ਲੈ ਕੇ ਚੱਲਣਾ ਹੈ। ਉਨ੍ਹਾਂ ਨੇ ਪ੍ਰਕਾਸ਼ ਪੁਰਬ ਦੇ ਦਿਨ ਮੁਆਫੀ ਮੰਗਦੇ ਹੋਏ ਕਾਨੂੰਨ ਵਾਪਸ ਲਏ, ਬਹੁਤ ਵੱਡੀ ਸੋਚ ਹੈ। ਇਸ ਦੇ ਪਿੱਛੇ ਸਿਰਫ ਸਿਆਸਤ ਨਹੀਂ, ਪੰਜਾਬ ਦਾ ਭਵਿੱਖ, ਪੰਜਾਬ ਦਾ ਵਿਗੜਦਾ ਸਮਾਜਿਕ ਤਾਣਾ-ਬਾਣਾ, ਉਨ੍ਹਾਂ ਸਾਰਿਆਂ ਨੂੰ ਬਣਾਈ ਰੱਖਣ ਦੀ ਸੋਚ ਦੇ ਨਾਲ ਉਨ੍ਹਾਂ ਨੇ ਕਾਨੂੰਨ ਵਾਪਸ ਲਏ। ਉਸ ਤੋਂ ਬਾਅਦ ਅਚਾਨਕ ਹਾਂਪੱਖੀ ਤਬਦੀਲੀ ਪੰਜਾਬ ਦੇ ਪਿੰਡਾਂ ’ਚ ਭਾਰਤੀ ਜਨਤਾ ਪਾਰਟੀ ਲਈ ਦੇਖਣ ਨੂੰ ਮਿਲ ਰਹੀ ਹੈ। ਇਸ ਗੱਲ ਦਾ ਸਬੂਤ ਤੁਹਾਡੇ ਸਾਹਮਣੇ ਹੈ ਕਿ ਅੱਜ ਭਾਵੇਂ ਅਕਾਲੀ ਹੋਵੇ, ਕਾਂਗਰਸ ਹੋਵੇ ਅਤੇ ਆਮ ਆਦਮੀ ਪਾਰਟੀ ਹੋਵੇ, ਸਾਰਿਆਂ ਦੇ ਸੀਨੀਅਰ ਨੇਤਾ ਭਾਜਪਾ ਦਾ ਪੱਲਾ ਫੜਨ ਆ ਰਹੇ ਹਨ।

ਸਵਾਲ: ਤੁਸੀਂ ਪੋਸਟ ਪਾਈ ਹੈ ਕਿ ਅਸੀਂ ਅੰਨਦਾਤਾ ਤੱਕ ਪਹੁੰਚੇ। ਤੁਸੀਂ ਖੇਤਾਂ ’ਚ ਘੁੰਮ ਰਹੇ ਹੋ। ਖੇਤੀ-ਕਿਸਾਨੀ ਦੀਆਂ ਗੱਲਾਂ ਕਰ ਰਹੇ ਹੋ। ਟੀਚੇ ’ਚ ਕਿੰਨੇ ਸਫਲ ਹੋ ਰਹੇ ਹੋ, ਰਾਜਸਥਾਨ ਤੇ ਪੰਜਾਬ ਦੀ ਮਿੱਟੀ ’ਚ ਕੀ ਫਰਕ ਦੇਖਦੇ ਹੋ?
ਜਵਾਬ:
ਵੇਖੋ, ਮੈਂ ਖੁਦ ਕਿਸਾਨ ਹਾਂ। ਮੈਨੂੰ ਦੇਸ਼ ’ਚ ਅਤੇ ਵਿਦੇਸ਼ਾਂ ’ਚ, ਦੋਵੇਂ ਥਾਂ ਖੇਤੀ ਕਰਨ ਦਾ ਮੌਕਾ ਮਿਲਿਆ ਹੈ। ਮੇਰਾ ਮੰਨਣਾ ਹੈ ਕਿ ਭਾਰਤ ਦਾ ਕਿਸਾਨ ਭਾਵੇਂ ਦੇਸ਼ ਦੇ ਕਿਸੇ ਵੀ ਕੋਨੇ ’ਚ ਹੈ, ਆਮ ਤੌਰ ’ਤੇ ਉਸ ਦੀਆਂ ਜੋ ਸਮੱਸਿਆਵਾਂ ਹਨ, ਉਸ ਦੇ ਸਾਹਮਣੇ ਜੋ ਚੁਣੌਤੀਆਂ ਹਨ, ਹਾਲਾਤ ਹਨ, ਉਹ ਇਕੋ-ਜਿਹੇ ਹਨ। ਪੰਜਾਬ ਦੇ ਕਿਸਾਨਾਂ ਦਰਮਿਆਨ ਆ ਕੇ ਵੀ ਮੈਨੂੰ ਉਹੀ ਦੁੱਖ-ਤਕਲੀਫ਼ਾਂ ਵਿਖਾਈ ਦਿੰਦੀਆਂ ਹਨ। ਕਮੋਬੇਸ਼, ਹੋ ਸਕਦਾ ਹੈ ਥੋੜ੍ਹਾ ਫਰਕ ਹੋਵੇ ਜੋ ਰਾਜਸਥਾਨ ’ਚ ਹੈ ਜਾਂ ਦੇਸ਼ ਦੇ ਹੋਰ ਸੂਬਿਆਂ ਦੇ ਕਿਸਾਨਾਂ ’ਚ ਹੈ। ਜੇਕਰ ਮੈਂ ਇਸ ਨੂੰ ਕਿਸਾਨ ਹੋਣ ਦੇ ਨਾਤੇ ਦੇਖਦਾ ਹਾਂ ਤਾਂ ਸਾਲ 2014 ਤੋਂ 2021 ਤੱਕ, 7 ਸਾਲਾਂ ਦੇ ਸਮੇਂ ’ਚ ਕਿਸੇ ਇਕ ਵਿਅਕਤੀ ਨੇ, ਕਿਸੇ ਇਕ ਸਰਕਾਰ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਸਮੁੱਚੇ ਤੌਰ ’ਤੇ ਹੋਲਿਸਟਿਕ ਅਪ੍ਰੋਚ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹ ਨਰਿੰਦਰ ਮੋਦੀ ਦੀ ਸਰਕਾਰ ਹੈ। ਮੈਨੂੰ ਕਿਸਾਨ ਅੰਦੋਲਨਾਂ ਦੇ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਖੇਤੀਬਾੜੀ ਖੇਤਰ ’ਚ ਕੰਮ ਕਰਨ ਵਾਲੇ ਐਗਰੀਕਲਚਰ ਸੈਕਟਰ ਦੇ ਸਾਰੇ ਲੀਡਰਾਂ ਨਾਲ ਗੱਲਬਾਤ ਦਾ ਵੀ ਮੌਕਾ ਮਿਲਿਆ ਹੈ। ਭਾਰਤ ਸਰਕਾਰ ’ਚ ਖੇਤੀਬਾੜੀ ਰਾਜ ਮੰਤਰੀ ਦੇ ਰੂਪ ’ਚ ਕੰਮ ਕਰਨ ਦਾ ਮੌਕਾ ਵੀ ਮਿਲਿਆ। ਜਦ ਵੀ ਦੇਸ਼ ’ਚ ਕਿਸਾਨਾਂ ਦੀ ਗੱਲ ਹੁੰਦੀ ਸੀ, ਉਨ੍ਹਾਂ ਦੀਆਂ ਸਮੱਸਿਆਵਾਂ ਦੀ ਗੱਲ ਹੁੰਦੀ ਸੀ ਅਤੇ ਕੋਈ ਕਿਸਾਨ ਅੰਦੋਲਨ ਹੁੰਦਾ ਸੀ ਜਾਂ ਕੋਈ ਕਿਸਾਨ ਨੇਤਾ ਗੱਲ ਕਰਦਾ ਸੀ ਤਾਂ ਇਕ ਨਾਂ ਕਾਮਨ ਤੌਰ ’ਤੇ ਆਉਂਦਾ ਸੀ ‘ਡਾ. ਸਵਾਮੀਨਾਥਨ ਕਮਿਸ਼ਨ ਦਾ ਅਤੇ ਉਨ੍ਹਾਂ ਦੀ ਰਿਪੋਰਟ ਦਾ।’ ਉਨ੍ਹਾਂ ਨੇ ਆਪਣੀ ਰਿਪੋਰਟ ’ਚ ਜੋ ਮੁੱਖ ਬਿੰਦੂ ਲਿਖੇ, ਜੋ ਰਿਕਮੈਂਡੇਸ਼ਨ ਲਿਖੀਆਂ ਉਹ ਸ਼ੁਰੂ ਹੁੰਦੀਆਂ ਹਨ ਲੈਂਡ ਰਿਫਾਰਮਸ ਨਾਲ, ਫ੍ਰੀ ਫਲੋਅ ਆਫ ਐਗਰੀਕਲਚਰ ਪ੍ਰੋਡਕਟਸ ਨਾਲ, ਇਰੀਗੇਸ਼ਨ ਕਵਰੇਜ ਵਧਾਉਣ ਨਾਲ, ਰਾਬਸਟਰ ਇੰਸ਼ੋਰੈਂਸ ਕ੍ਰਾਪ ਇੰਸ਼ੋਰੈਂਸ ਮੈਕੇਨਿਜ਼ਮ ਨਾਲ, ਮਾਰਕੀਟ ਰਿਫਾਰਮਸ ਨਾਲ, ਅਲਟਰਨੇਟਿਵ ਸੋਰਸਿਜ਼ ਆਫ ਇਨਕਮ ਦੇ ਲਈ ਅਲਾਇਡ ਸੈਕਟਰ ਦੀ ਸਟ੍ਰੈਂਥਨਿੰਗ ਤੋਂ ਲੈ ਕੇ ਪ੍ਰੋਸੈਸਿੰਗ ਕਪੈਸਿਟੀ ਵਧਾਉਣ, ਪੋਸਟ ਹਾਰਵੈਸਟ ਮੈਨੇਜਮੈਂਟ ਵਧਾਉਣ ਅਤੇ ਕਪੈਸਿਟੀ ਨੂੰ ਵਧਾਉਣ ਨੂੰ ਲੈ ਕੇ ਉਹ ਮਾਰਕੀਟ ਰਿਫਾਰਮਸ ਤੱਕ ਜਾਂਦੀ ਸੀ। ਸਵਾਮੀਨਾਥਨ ਨੇ ਖੁਦ ਇਕ ਆਰਟੀਕਲ ਲਿਖ ਕੇ ਇਹ ਕਿਹਾ ਹੈ ਕਿ ਜੇਕਰ ਕਿਸੇ ਇਕ ਸਰਕਾਰ ਨੇ ਦੇਸ਼ ’ਚ ਇਨ੍ਹਾਂ ਸਾਰੇ ਵਿਸ਼ਿਆਂ ’ਤੇ ਸਮੁੱਚੇ ਤੌਰ ’ਤੇ ਕੰਮ ਕੀਤਾ ਹੈ, ਤਾਂ ਉਹ ਨਰਿੰਦਰ ਮੋਦੀ ਦੀ ਸਰਕਾਰ ਨੇ ਕੀਤਾ ਹੈ। ਇਸ ਲਈ ਇਹ ਜੋ ਜਿਸ ਤਰ੍ਹਾਂ ਦੇ ਭੁਲੇਖੇ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ, ਉਹ ਬੀਤਿਆ ਹੋਇਆ ਦਿਨ ਹੋ ਗਿਆ ਹੈ, ਉਸ ਨੂੰ ਮੈਨੂੰ ਯਾਦ ਕਰਨ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ: Year Ender: ਸਾਲ 2021 ਦੀਆਂ ਇਨ੍ਹਾਂ ਘਟਨਾਵਾਂ ਨੇ ਵਲੂੰਧਰੇ ਪੰਜਾਬ ਦੇ ਹਿਰਦੇ, ਆਪਣਿਆਂ ਨੇ ਦਿੱਤੀ ਭਿਆਨਕ ਮੌਤ

ਸਵਾਲ: ਸਾਰੀਆਂ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਆਪਣੇ ਨੈਰੇਟਿਵ ਲੋਕਾਂ ਦਰਮਿਆਨ ਲਿਜਾ ਰਹੀਆਂ ਹਨ, ਭਾਜਪਾ ਦਾ ਨੈਰੇਟਿਵ ਕੀ ਹੋਵੇਗਾ?
ਜਵਾਬ:
ਮੈਂ ਇਕ ਗੱਲ ਪੁੱਛਣਾ ਚਾਹੁੰਦਾ ਹਾਂ ਜਿਵੇਂ ਕਿ ਮੈਂ ਸ਼ੁਰੂ ’ਚ ਕਿਹਾ ਸੀ ਕਿ 80 ਦੇ ਦਹਾਕੇ ਵਾਲਾ ਪੰਜਾਬ ਜਿਸ ਨੂੰ ਅਸੀਂ ਖੁਸ਼ਹਾਲ ਸੂਬਾ, ਗਿੱਧਾ, ਭੰਗੜਾ ਆਦਿ ਨਾਲ ਜਾਣਦੇ ਸੀ, ਅੱਜ ਕੀ ਹਾਲਾਤ ਹਨ। ਇਸ ਦੇ ਜ਼ਿੰਮੇਵਾਰ ਹਨ ਦੋ ਪਰਿਵਾਰ, ਬਾਦਲ ਪਰਿਵਾਰ ਤੇ ਗਾਂਧੀ ਪਰਿਵਾਰ। ਬਾਦਲ ਪਰਿਵਾਰ ਜੋ ਸ਼੍ਰੋਮਣੀ ਅਕਾਲੀ ਦਲ ਚਲਾਉਂਦਾ ਹੈ ਅਤੇ ਗਾਂਧੀ ਪਰਿਵਾਰ ਜੋ ਕਾਂਗਰਸ ਚਲਾਉਂਦਾ ਹੈ, ਉਨ੍ਹਾਂ ਨੂੰ ਇਹ ਤਾਂ ਸਵੀਕਾਰ ਕਰਨਾ ਹੀ ਚਾਹੀਦਾ ਹੈ ਕਿ ਘੱਟ ਤੋਂ ਘੱਟ ਇਕ ਬਿਆਨ ਤਾਂ ਦੇਣਾ ਹੀ ਚਾਹੀਦਾ ਹੈ ਕਿ ਪੰਜਾਬ ’ਤੇ ਜੋ 4 ਲੱਖ ਕਰੋੜ ਦਾ ਕਰਜ਼ਾ ਹੈ, ਜਿਸ ਦਾ ਸਟੇਟ ਰੈਵੇਨਿਊ 50-55 ਹਜ਼ਾਰ ਕਰੋੜ ਹੈ ਜਿਸ ’ਚ 20-21 ਹਜ਼ਾਰ ਕਰੋੜ ਤਾਂ ਡ੍ਰਾਫਟ ਸਰਵਿਸਿੰਗ ’ਚ ਜਾਂਦਾ ਹੈ। ਇਸ ਦਾ ਜ਼ਿੰਮੇਵਾਰ ਕੌਣ ਹੈ। ਘੱਟ ਤੋਂ ਘੱਟ ਪੰਜਾਬ ਦੀ ਜਨਤਾ ਨੂੰ ਇਹ ਤਾਂ ਜਾਣਨ ਦਾ ਅਧਿਕਾਰ ਹੈ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ ਅਤੇ ਉਸ ਨੂੰ ਲੈ ਕੇ ਉਨ੍ਹਾਂ ਦੀ ਕੀ ਯੋਜਨਾ ਹੈ। ਭਾਜਪਾ ਦੀ ਦਲੀਲ ਸਪੱਸ਼ਟ ਹੈ। ਅਸੀਂ ਪੰਜਾਬ ’ਚ ਖੁਸ਼ਹਾਲੀ ਲਿਆਵਾਂਗੇ। ਅੱਜ ਪੰਜਾਬ ਦੀ ਧਰਤੀ ਸੋਨਾ ਉਗਲਦੀ ਹੈ, ਪੰਜਾਬ ’ਚ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਹਨ, ਸਭ ਤਰ੍ਹਾਂ ਦੀਆਂ ਅਨੁਕੂਲਤਾਵਾਂ ਹਨ, ਫਿਰ ਵੀ ਕਿਉਂ ਪੰਜਾਬ ਦਾ ਇੰਡਸਟ੍ਰੀਲਿਸਟ ਪੰਜਾਬ ਤੋਂ ਭੱਜ ਰਿਹਾ ਹੈ ਕਿਉਂਕਿ ਈਕੋ-ਸਿਸਟਮ ਮਿਸਿੰਗ ਹੈ, ਅਸੀਂ ਉਹ ਈਕੋ-ਸਿਸਟਮ ਪੰਜਾਬ ਨੂੰ ਦੇਵਾਂਗੇ। ਅਸੀਂ ਰੋਜ਼ਗਾਰ ਦਾ ਮਾਹੌਲ ਇੱਥੇ ਬਣਾਵਾਂਗੇ। ਅਸੀਂ ਇੱਥੇ ਨੌਜਵਾਨਾਂ ਨੂੰ ਦੌੜ ਕੇ ਦੂਸਰੇ ਦੇਸ਼ਾਂ ’ਚ ਨਾ ਜਾਣਾ ਪਵੇ, ਅਜਿਹਾ ਮਾਹੌਲ ਬਣਾਵਾਂਗੇ। ਪੰਜਾਬ ਨਸ਼ਾਮੁਕਤ ਅਤੇ ਹਰ ਤਰ੍ਹਾਂ ਦੇ ਮਾਫ਼ੀਆ ਤੋਂ ਮੁਕਤ ਬਣਾਵਾਂਗੇ।

ਸਵਾਲ: ਪੰਜਾਬ ’ਚ ਜੋ ਮਾਹੌਲ ਹੈ, ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁਣੇ ਜਿਹੇ ਹੀ ਘਟਨਾ ਹੋਈ, ਲੁਧਿਆਣਾ ’ਚ ਬੰਬ ਧਮਾਕਾ ਹੋਇਆ। ਚੋਣਾਂ ਤੋਂ ਪਹਿਲਾਂ ਇਹ ਜੋ ਮਾਹੌਲ ਬਣ ਗਿਆ ਇਸ ਸਬੰਧੀ ਤੁਹਾਡੇ ਕੀ ਵਿਚਾਰ ਹਨ?
ਜਵਾਬ:
ਜਿੱਥੋਂ ਤੱਕ ਬੇਅਦਬੀ ਦਾ ਵਿਸ਼ਾ ਹੈ, ਯਕੀਨੀ ਤੌਰ ’ਤੇ ਮੰਦਭਾਗਾ ਹੈ। ਪੁਲਸ ਅਤੇ ਪ੍ਰਸ਼ਾਸਨ ਨੂੰ ਇਸ ਦੀ ਡਿਟੇਲ ਇਕੁਆਰੀ ਕਰਨੀ ਚਾਹੀਦੀ ਹੈ। ਪੰਜ ਸਾਲ ਪਹਿਲਾਂ ਵੀ ਚੋਣਾਂ ਤੋਂ ਪਹਿਲਾਂ ਵੱਖ-ਵੱਖ ਧਰਮਾਂ ਦੇ ਮੰਦਰਾਂ ’ਚ ਇਸੇ ਤਰ੍ਹਾਂ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ। ਇਸ ਦੇ ਪਿੱਛੇ ਸ਼ਾਮਲ ਕੁਝ ਲੋਕ ਗ੍ਰਿਫਤਾਰ ਹੋਏ ਸਨ। ਸਾਰੇ ਐਂਗਲਾਂ ਨੂੰ ਦੇਖਦੇ ਹੋਏ ਹੋਲਿਸਟਿਕ ਡਿਟੇਲ ਇਕੁਆਰੀ ਹੋਣੀ ਚਾਹੀਦੀ ਹੈ। ਪਤਾ ਲਾਉਣਾ ਚਾਹੀਦਾ ਹੈ ਕਿ ਕੌਣ ਹਨ ਜੋ ਪੰਜਾਬ ਦੀ ਸਮਾਜਿਕ ਸਦਭਾਵਨਾ ਨੂੰ ਵਿਗਾੜ ਕੇ ਅਜਿਹੀਆਂ ਭਾਵਨਾਵਾਂ ਨੂੰ ਉਭਾਰ ਕੇ ਚੋਣਾਂ ਦੇ ਸਮੇਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰਫਤਾਰ ਮੁਹੱਈਆ ਕਰਦੇ ਹਨ। ਜਿੱਥੋਂ ਤੱਕ ਲੁਧਿਆਣਾ ਬਲਾਸਟ ਦਾ ਸਵਾਲ ਹੈ ਤਾਂ ਕੇਂਦਰ ਸਰਕਾਰ, ਸੈਂਟਰਲ ਮਨਿਸਟਰੀ, ਸੈਂਟਰਲ ਏਜੰਸੀਆਂ ਨੇ ਇਸ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ, ਸੂਚਨਾਵਾਂ ਵੀ ਮੁਹੱਈਆ ਕੀਤੀਆਂ ਕਿ ਅਜਿਹੀਆਂ ਘਟਨਾਵਾਂ ਹੋ ਸਕਦੀਆਂ ਹਨ ਪਰ ਪੰਜਾਬ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਡੀ. ਜੀ. ਪੀ. ਕੌਣ ਬਣੇ, ਇਸ ਦੀ ਲੜਾਈ ’ਚ ਰੁੱਝੀ ਸੀ, ਚੀਫ ਸੈਕਰੇਟਰੀ ਕਿਵੇਂ ਬਦਲੇਗਾ ਜਾਂ ਡੀ. ਜੀ. ਪੀ. ਕਿਵੇਂ ਬਦਲੇਗਾ, ਇਸ ’ਚ ਬਿਜ਼ੀ ਸੀ। ਪੰਜਾਬ ਸਰਕਾਰ ਤੇ ਸੱਤਾਧਾਰੀ ਪਾਰਟੀ ਦੇ ਦਰਮਿਆਨ ਅੰਦਰੂਨੀ ਕਲੇਸ਼ ਕਾਰਨ ਪੰਜਾਬ ਦੀ ਜਨਤਾ ਇਸ ਦੀ ਕੀਮਤ ਚੁਕਾ ਰਹੀ ਹੈ।

ਇਹ ਵੀ ਪੜ੍ਹੋ: ਬਲਾਚੌਰ 'ਚ ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਸਹੁਰਿਆਂ 'ਤੇ ਲਾਏ ਗੰਭੀਰ ਇਲਜ਼ਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News