ਸਰਬਜੀਤ ਦੀ ਭੈਣ ਦਲਬੀਰ ਕੌਰ ਦਾ ਹੋਇਆ ਅੰਤਿਮ ਸੰਸਕਾਰ, ਪਹੁੰਚੇ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ

Sunday, Jun 26, 2022 - 07:59 PM (IST)

ਸਰਬਜੀਤ ਦੀ ਭੈਣ ਦਲਬੀਰ ਕੌਰ ਦਾ ਹੋਇਆ ਅੰਤਿਮ ਸੰਸਕਾਰ, ਪਹੁੰਚੇ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ

ਭਿੱਖੀਵਿੰਡ, ਖਾਲੜਾ (ਭਾਟੀਆ) : ਸਰਬਜੀਤ ਸਿੰਘ ਭਿੱਖੀਵਿੰਡ ਦੀ ਭੈਣ ਬੀਬੀ ਦਲਬੀਰ ਕੌਰ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਭਿੱਖੀਵਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਸਣੇ ਇਲਾਕੇ ਦੀਆਂ ਹੋਰ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਅੰਤਿਮ ਸੰਸਕਾਰ ਮੌਕੇ ਭਿੱਖੀਵਿੰਡ ਦੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਥਾਣਾ ਭਿੱਖੀਵਿੰਡ ਦੇ ਐੱਸ.ਆਈ. ਪੰਨਾ ਲਾਲ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਆਗੂ ਸਦਾਨੰਦ ਚੋਪੜਾ, ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਉਪਕਾਰਦੀਪ ਪ੍ਰਿੰਸ, ਮਨੁੱਖੀ ਅਧਿਕਾਰ ਮੋਰਚਾ ਦੇ ਪ੍ਰਧਾਨ ਨਰਿੰਦਰ ਕੁਮਾਰ ਧਵਨ, ਕਾਲੀ ਸ਼ਾਹ ਆੜ੍ਹਤੀਆ, ਰਿੰਕੂ ਕੌਂਸਲਰ, ਪ੍ਰਧਾਨ ਬਲਵੀਰ ਸਿੰਘ ਡਿਪੂ ਵਾਲੇ, ਪ੍ਰਧਾਨ ਸ਼ਾਂਤੀ ਪ੍ਰਸਾਦ, ਕੇਵਲ ਕ੍ਰਿਸ਼ਨ, ਅਕਾਲੀ ਆਗੂ ਸੁਖਪਾਲ ਸਿੰਘ ਗਾਬੜੀਆ, ਗੁਰਦਿਆਲ ਸਿੰਘ ਬੇਦੀ, ਸਾਬਕਾ ਐੱਮ.ਸੀ. ਮਨਜੀਤ ਸਿੰਘ ਬੋਰਾਂ ਵਾਲੇ, ਸਾਬਕਾ ਸਰਪੰਚ ਹਰਜੀਤ ਸਿੰਘ ਬਲੇਰ ਆਦਿ ਹਾਜ਼ਰ ਸਨ। ਅੰਤਿਮ ਅਰਦਾਸ ਉਪਰੰਤ ਦਲਬੀਰ ਕੌਰ ਦੀ ਚਿਤਾ ਨੂੰ ਮੁੱਖ ਅਗਨੀ ਉਨ੍ਹਾਂ ਦੀ ਬੇਟੀ ਸਵਪਨਦੀਪ ਕੌਰ ਤੇ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਵੱਲੋਂ ਦਿਖਾਈ ਗਈ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੇ ਵਿਧਾਨ ਸਭਾ 'ਚ ਚੁੱਕੇ ਪੰਜਾਬ ਯੂਨੀਵਰਸਿਟੀ ਤੇ ਮੱਤੇਵਾੜਾ ਜੰਗਲ ਦੇ ਮੁੱਦੇ

PunjabKesari

ਇਸ ਮੌਕੇ ਦਲਬੀਰ ਕੌਰ ਦੀ ਦੂਜੀ ਬੇਟੀ ਪੂਨਮਦੀਪ ਕੌਰ, ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਵੀ ਹਾਜ਼ਰ ਸਨ। ਉਨ੍ਹਾਂ ਦੀ ਅੰਤਿਮ ਯਾਤਰਾ 'ਚ ਪਾਕਿਸਤਾਨ ਮੁਰਦਾਬਾਦ, ਹਿੰਦੁਸਤਾਨ ਜ਼ਿੰਦਾਬਾਦ, ਬੀਬੀ ਦਲਬੀਰ ਕੌਰ ਅਮਰ ਰਹੇ ਦੇ ਨਾਅਰੇ ਲਾਏ ਗਏ। ਇਸ ਮੌਕੇ ਭਿੱਖੀਵਿੰਡ ਦੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਪ੍ਰਸ਼ਾਸਨ ਹਰ ਪੱਖੋਂ ਬੀਬੀ ਦਲਬੀਰ ਕੌਰ ਦੇ ਪਰਿਵਾਰ ਦੇ ਨਾਲ ਹੈ ਕਿਉਂਕਿ ਉਨ੍ਹਾਂ ਦੇ ਭਰਾ ਸਰਬਜੀਤ ਸਿੰਘ ਵੱਲੋਂ ਵੱਡਾ ਸੰਘਰਸ਼ ਕੀਤਾ ਗਿਆ ਹੈ। ਅਦਾਕਾਰ ਭੁਪਿੰਦਰ ਹੁੱਡਾ ਨੇ ਕਿਹਾ ਕਿ ਸਰਬਜੀਤ ਸਿੰਘ ਦਾ ਪਰਿਵਾਰ ਮੇਰੇ ਆਪਣੇ ਪਰਿਵਾਰ ਵਾਂਗ ਹੈ ਤੇ ਮੈਂ ਆਪਣੇ-ਆਪ ਨੂੰ ਪਰਿਵਾਰ ਦਾ ਮੈਂਬਰ ਸਮਝਦਾ ਹਾਂ, ਮੈਂ ਹਮੇਸ਼ਾ ਹੀ ਪਰਿਵਾਰ ਦੇ ਨਾਲ ਖੜ੍ਹਾ ਰਹਾਂਗਾ।

ਇਹ ਵੀ ਪੜ੍ਹੋ : AAP ਦਾ ਪਹਿਲਾ ਬਜਟ: ਆਬਕਾਰੀ ਨੀਤੀ ਤੇ ਲੋਕ ਲੁਭਾਊ ਗਾਰੰਟੀਆਂ ਲਾਗੂ ਕਰਨਾ ਸਰਕਾਰ ਲਈ ਚੁਣੌਤੀ

PunjabKesari

ਇਥੇ ਦੱਸਣਯੋਗ ਹੈ ਕਿ ਦਲਬੀਰ ਕੌਰ ਪਾਕਿਸਤਾਨ ਦੀ ਜੇਲ੍ਹ ਕੋਟ ਲੱਖਪਤ ਵਿੱਚ ਬੰਦੀ ਰਹੇ ਸਰਬਜੀਤ ਸਿੰਘ ਦੀ ਭੈਣ ਸੀ। ਸਰਬਜੀਤ ਸਿੰਘ 'ਤੇ ਪਾਕਿਸਤਾਨ ਵੱਲੋਂ ਜਾਸੂਸੀ ਦੇ ਦੋਸ਼ ਲਾ ਕੇ ਫਾਂਸੀ ਦੀ ਸਜ਼ਾ  ਸੁਣਾਈ ਗਈ ਸੀ, ਜਿਸ ਲਈ ਦਲਬੀਰ ਕੌਰ ਨੇ ਆਪਣੇ ਭਰਾ ਦੀ ਰਿਹਾਈ ਲਈ ਵੱਡੇ ਯਤਨ ਕੀਤੇ ਸਨ, ਜਿਸ ਉਪਰੰਤ ਪਾਕਿਸਤਾਨ ਸਰਕਾਰ ਵੱਲੋਂ ਸਰਬਜੀਤ ਸਿੰਘ ਦੀ ਸਜ਼ਾ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾਈ ਗਈ ਸੀ ਪਰ ਜੇਲ੍ਹ ਅੰਦਰ ਹੋਏ ਝਗੜੇ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਬੀਬੀ ਦਲਬੀਰ ਕੌਰ ਹੁਣ ਇਸ ਵਕਤ ਆਪਣੀ ਜ਼ਿੰਦਗੀ ਸਰਬਜੀਤ ਸਿੰਘ ਦੇ ਪਰਿਵਾਰ ਨਾਲ ਉਨ੍ਹਾਂ ਦੇ ਬੱਚਿਆਂ ਨਾਲ ਗੁਜ਼ਾਰ ਰਹੀ ਸੀ, ਜਿਥੇ ਕੱਲ੍ਹ ਉਹ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ।


author

Mukesh

Content Editor

Related News