ਮੁਫਤ ਗੈਸ ਕੁਨੈਕਸ਼ਨ ਵੰਡੇ

Tuesday, Jun 26, 2018 - 06:20 AM (IST)

ਤਰਨਤਾਰਨ,   (ਜੁਗਿੰਦਰ ਸਿੱਧੂ)-  ਪਿੰਡ ਨੋਨੇ ਵਿਖੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਅਧੀਂਨ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਦੇ ਲੋੜਵੰਦ ਲੋਕਾਂ ਨੂੰ ਗੁਰਮਹਾਂਬੀਰ ਸਿੰਘ ਚੇਅਰਮੈਨ, ਹੈਪੀ ਝੰਡੇਰ, ਹਰਪਾਲ ਸਿੰਘ, ਮਨਜੀਤ ਸਿੰਘ ਨੋਨੇ, ਜਗਦੇਵ ਸਿੰਘ ਫੌਜੀ, ਸੁਖਦੇਵ ਸਿੰਘ, ਸਰਦੂਲ ਸਿੰਘ, ਪ੍ਰਗਟ ਸਿੰਘ, ਗੋਰੀ ਪੱਖੋਕੇ, ਸੋਹਣ ਸਿੰਘ ਸ਼ਾਹ ਕੱਦਗਿੱਲ, ਸੁਬੇਗ ਸਿੰਘ, ਗੁਰਦਿਆਲ ਸਿੰਘ ਆਦਿ ਦੀ ਮੌਜੂਦਗੀ ’ਚ ਮੁਫਤ ਗੈਸ ਕੁਨੈਕਸ਼ਨ (ਸਿਲੰਡਰ) ਵੰਡੇ ਗਏ। 
ਇਸ ਮੌਕੇ ਉਪਰੋਕਤ ਆਗੂਆਂ ਨੇ ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਜੋ ਵੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਦਾ ਲਾਭ ਲੋੜਵੰਦ ਲੋਕਾਂ ਨੂੰ ਹੀ ਦਿੱਤਾ ਜਾਵਗਾ ਨਾ ਕਿ ਸਰਮਾਏਦਾਰਾਂ ਨੂੰ। ਇਸ ਮੌਕੇ ਮਨਜੀਤ ਸਿੰਘ ਨੋਨੇ ਅਤੇ ਪਿੰਡ ਵਾਸੀਆਂ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਸਣੇ ਪੂਰੀ ਕਾਂਗਰਸ ਲੀਡਰਸ਼ਿਪ ਵੱਲੋਂ ਪੰਜਾਬ ਵਾਸੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।


Related News