ਜ਼ੀਰਕਪੁਰ ਤੋਂ ਗੰਨ ਪੁਆਇੰਟ ''ਤੇ ਲੁੱਟੀ ਫਾਰਚੂਨਰ ਮੋਹਾਲੀ ਤੋਂ ਬਰਾਮਦ
Thursday, Feb 08, 2018 - 02:20 PM (IST)

ਮੋਹਾਲੀ (ਕੁਲਦੀਪ) : ਦੋ ਦਿਨ ਪਹਿਲਾਂ ਜ਼ੀਰਕਪੁਰ ਦੇ ਇਕ ਮੈਰਿਜ ਪੈਲੇਸ ਤੋਂ ਲੁੱਟੀ ਗਈ ਫਾਰਚੂਨਰ ਬੁੱਧਵਾਰ ਨੂੰ ਮੋਹਾਲੀ ਦੇ ਫੇਜ਼-7 ਵਿਚੋਂ ਬਰਾਮਦ ਹੋ ਗਈ । ਪਤਾ ਲੱਗਿਆ ਹੈ ਕਿ ਪੁਲਸ ਨੇ ਗੱਡੀ ਦੇ ਨਾਲ-ਨਾਲ ਇਕ ਨੌਜਵਾਨ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ । ਉਸ ਦੇ ਕਬਜ਼ੇ ਵਿਚੋਂ ਪੁਲਸ ਨੇ ਇਕ ਪਿਸਤੌਲ ਵੀ ਬਰਾਮਦ ਕੀਤਾ ਹੈ ਪਰ ਨੌਜਵਾਨ ਅਤੇ ਪਿਸਤੌਲ ਦੇ ਬਾਰੇ ਵਿਚ ਪੁਲਸ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ।
ਪੁਲਸ ਚਲਾ ਰਹੀ ਸੀ ਸਰਚ ਅਭਿਆਨ
ਪੁਲਸ ਬੀਤੇ ਦਿਨ ਫੇਜ਼-7 ਵਿਚ ਕੋਠੀ ਨੰਬਰ 127 ਵਿਚ ਬਜ਼ੁਰਗ ਪਤੀ-ਪਤਨੀ ਨੂੰ ਬੰਧਕ ਬਣਾ ਕੇ ਗੰਨ ਪੁਆਇੰਟ 'ਤੇ ਲੁੱਟਣ ਦੀ ਕੋਸ਼ਿਸ਼ ਵਾਲੇ ਕੇਸ ਨੂੰ ਹੱਲ ਕਰਨ ਲਈ ਸਰਚ ਅਭਿਆਨ ਚਲਾ ਰਹੀ ਸੀ, ਜਿਸ ਗੱਡੀਨ ਲੋਕਾਂ ਦੇ ਘਰਾਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੇਖੀ ਜਾ ਰਹੀ ਸੀ । ਪੁਲਸ ਦੀ ਚੈਕਿੰਗ ਟੀਮ ਵਿਚ ਡੀ. ਐੱਸ. ਪੀ. (ਡੀ) ਕੰਵਲਜੀਤ ਸਿੰਘ, ਡੀ. ਐੱਸ. ਪੀ. ਵਿਜੈ ਆਲਮ ਸਿੰਘ, ਐੱਸ. ਐੱਚ. ਓ. ਪੁਲਸ ਸਟੇਸ਼ਨ ਮਟੌਰ ਜਰਨੈਲ ਸਿੰਘ, ਪੀ. ਸੀ. ਆਰ. ਦੇ ਐਡੀਸ਼ਨਲ ਇੰਚਾਰਜ ਅਜੈ ਪਾਠਕ ਆਦਿ ਪੁਲਸ ਪਾਰਟੀ ਸਮੇਤ ਸ਼ਾਮਲ ਸਨ ।
ਫੇਜ਼-7 ਵਿਚ ਲਾਵਾਰਿਸ ਖੜ੍ਹੀ ਮਿਲੀ ਫਾਰਚੂਨਰ
ਪ੍ਰਾਪਤ ਜਾਣਗੱਡੀ ਮੁਤਾਬਕ ਪੁਲਸ ਵਲੋਂ ਅੱਜ ਗੁਪਤ ਸੂਚਨਾ ਦੇ ਆਧਾਰ 'ਤੇ ਫੇਜ਼-7 ਵਿਚ ਚੈਕਿੰਗ ਕੀਤੀ ਜਾ ਰਹੀ ਸੀ । ਪੁਲਸ ਘਰਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਸੀ । ਜਦੋਂ ਪੁਲਸ ਫੇਜ਼-7 ਦੀ ਕੋਠੀ ਨੰਬਰ 1028 ਦੇ ਕੋਲ ਚੈਕਿੰਗ ਕਰ ਰਹੀ ਸੀ ਤਾਂ ਅਚਾਨਕ ਪੁਲਸ ਦੀ ਨਜ਼ਰ ਫਾਰਚੂਨਰ ਗੱਡੀ 'ਤੇ ਪਈ । ਨੇੜੇ-ਤੇੜੇ ਪੁੱਛਣ 'ਤੇ ਗੱਡੀ ਬਾਰੇ ਕੋਈ ਸੁਰਾਗ ਨਹੀਂ ਮਿਲਿਆ । ਪੁਲਸ ਨੇ ਗੰਭੀਰਤਾ ਨਾਲ ਚੈਕਿੰਗ ਕੀਤੀ ਤਾਂ ਪਤਾ ਲੱਗਿਆ ਹੈ ਕਿ ਇਹ ਉਹੀ ਫਾਰਚੂਨਰ ਗੱਡੀ ਹੈ, ਜੋ ਕਿ ਦੋ ਦਿਨ ਪਹਿਲਾਂ ਜ਼ੀਰਕਪੁਰ ਵਿਚ ਇਕ ਵਿਆਹ ਸਮਾਰੋਹ ਵਿਚੋਂ ਗੰਨ ਪੁਆਇੰਟ 'ਤੇ ਲੁੱਟੀ ਗਈ ਸੀ।
ਪਿਸਤੌਲ ਸਮੇਤ ਨੌਜਵਾਨ ਵੀ ਹਿਰਾਸਤ ਵਿਚ
ਅਜੇ ਪੁਲਸ ਦਾ ਸਰਚ ਅਭਿਆਨ ਚੱਲ ਹੀ ਰਿਹਾ ਸੀ ਕਿ ਕੋਠੀ ਨੰਬਰ 1028 ਵਿਚ ਇਕ ਬਿਨਾਂ ਨੰਬਰ ਵਾਲਾ ਸਪਲੈਂਡਰ ਮੋਟਰਸਾਈਕਲ ਪੁਲਸ ਦੀ ਨਜ਼ਰ ਪੈ ਗਿਆ । ਪੁਲਸ ਨੇ ਘਰ ਵਿਚ ਜਾ ਕੇ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਘਰ ਵਿਚ ਪੀ. ਜੀ. ਰਹਿ ਰਹੇ ਇਕ ਨੌਜਵਾਨ ਦਾ ਹੈ । ਜਦੋਂ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ ਉਸ ਦੇ ਕਬਜ਼ੇ ਵਿਚੋਂ ਇਕ ਪਿਸਤੌਲ ਵੀ ਨਿਕਲ ਆਇਆ । ਪਿਸਤੌਲ ਦੇ ਬਾਰੇ ਵਿਚ ਨੌਜਵਾਨ ਕੋਈ ਠੋਸ ਜਵਾਬ ਨਹੀਂ ਦੇ ਸਕਿਆ । ਪੁਲਸ ਨੇ ਫਿਲਹਾਲ ਉਸ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ।
ਦੋ ਦਿਨ ਪਹਿਲਾਂ ਜ਼ੀਰਕਪੁਰ ਤੋਂ ਲੁੱਟੀ ਸੀ ਗੱਡੀ
ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਪੰਚਕੂਲਾ-ਜ਼ੀਰਕਪੁਰ ਹਾਈਵੇ 'ਤੇ ਸਥਿਤ ਵੇਸਟਵੁੱਡ ਰਿਜ਼ਾਰਟ ਦੇ ਬਾਹਰ ਦੋ ਨੌਜਵਾਨ ਚੰਡੀਗੜ੍ਹ ਨਿਵਾਸੀ ਵਿਕਰਮ ਚੋਪੜਾ ਦੀ ਸਿਲਵਰ ਰੰਗ ਦੀ ਫਾਰਚੂਨਰ ਗੱਡੀ ਗੰਨ ਪੁਆਇੰਟ 'ਤੇ ਉਸ ਸਮੇਂ ਲੁੱਟ ਕਰਕੇ ਲੈ ਗਏ ਸਨ, ਜਦੋਂ ਉਹ ਆਪਣੀ ਫੈਮਲੀ ਦੇ ਨਾਲ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਗਏ ਹੋਏ ਸਨ।