ਹਾਈਕੋਰਟ ਦਾ ਰੁਖ ਕਰਨਗੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ
Sunday, Jan 27, 2019 - 04:57 PM (IST)
ਫਰੀਦਕੋਟ— ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ 'ਚ ਐੱਸ. ਆਈ. ਟੀ. ਵੱਲੋਂ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਹੁਣ ਸਿੰਗਲ ਬੈਂਚ ਦੇ ਫੈਸਲੇ ਨੂੰ ਡਬਲ ਬੈਂਚ 'ਚ ਚੁਣੌਤੀ ਦੇਣ ਦੀ ਤਿਆਰੀ ਕਰ ਰਹੇ ਹਨ। ਸੂਤਰਾਂ ਮੁਤਾਬਕ ਚਰਨਜੀਤ ਸ਼ਰਮਾ ਸਮੇਤ ਦੂਜੇ ਪੁਲਸ ਮੁਲਾਜ਼ਮ ਜਾਂਚ ਖਿਲਾਫ ਹਾਈਕੋਰਟ 'ਚ ਪਟੀਸ਼ਲ ਦਰਜ ਕਰਨ ਵਾਲੇ ਹਨ। ਦੱਸ ਦਈਏ ਕਿ ਸਪੈਸ਼ਲ ਜਾਂਚ ਟੀਮ ਨੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕਾਰਵਾਈ ਕਰਦੇ ਹੋਏ ਅੱਜ ਤੜਕੇ 5 ਵਜੇ ਦੇ ਕਰੀਬ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ। ਉਂਝ ਸਿੱਟ ਵੱਲੋਂ 29 ਜਨਵਰੀ ਤੱਕ ਪੇਸ਼ ਹੋਣ ਲਈ ਚਰਨਜੀਤ ਸ਼ਰਮਾ ਨੂੰ ਸੰਮਨ ਭੇਜੇ ਗਏ ਸਨ।
