ਰੇਲ ਮੰਤਰੀ ਨੂੰ ਮਿਲੇ ਸਾਬਕਾ MP ਸੁਸ਼ੀਲ ਰਿੰਕੂ, ਇਨ੍ਹਾਂ ਮੁਸ਼ਕਲਾਂ ਦੇ ਹੱਲ ਦੀ ਕੀਤੀ ਮੰਗ
Friday, Jul 26, 2024 - 01:02 AM (IST)
ਜਲੰਧਰ- ਜਲੰਧਰ ਤੋਂ ਭਾਜਪਾ ਦਾ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਵੀਰਵਾਰ ਨੂੰ ਭਾਰਤ ਦੇ ਰੇਲਵੇ ਮੰਤਰੀ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਉਨ੍ਹਾਂ ਨੇ ਜਲੰਧਰ ਵਿਚ ਰੇਲਵੇ ਸਬੰਧੀ ਲੋੜਾਂ ਬਾਰੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਵਿਚਾਰ ਵਟਾਂਦਰਾ ਕੀਤਾ।
ਇਸ ਸਬੰਧੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਜਾਣਕਾਰੀ ਵੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਕਿ ਅੱਜ ਭਾਰਤ ਦੇ ਰੇਲਵੇ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਜੀ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਜਲਧੰਰ ਲੋਕਸਭਾ ਹਲਕੇ ਦੀਆਂ ਰੇਲਵੇ ਨਾਲ ਸਬੰਧੀ ਜ਼ਰੂਰਤਾਂ ਬਾਰੇ ਵਿਚਾਰ ਵਟਾਂਦਰਾ ਹੋਇਆ। ਫਿਲੋਰ-ਨੂਰਮਹਿਲ ਰੋਡ ਰੇਲ ਫਾਟਕ ਤੇ ਆਰਓਬੀ, ਗੋਰਾਇਆਂ-ਬੰਡਾਲਾ ਰੋਡ ਰੇਲ ਫਾਟਕ ਤੇ ਆਰਯੂਬੀ ਜੋ ਕਿ ਪਾਸ ਹੋ ਚੁੱਕਾ ਹੈ, ਦਾ ਕੰਮ ਜਲਦ ਸ਼ੁਰੂ ਕਰਨ ਲਈ ਬੇਨਤੀ ਕੀਤੀ ਗਈ। ਨਾਲ ਹੀ ਵੰਦੇ ਭਾਰਤ ਟ੍ਰੇਨ ਦਾ ਸਟਾਪੇਜ ਕੈਂਟ ਸਟੇਸ਼ਨ ਦੀ ਬਜਾਏ ਸਿਟੀ ਸਟੇਸ਼ਨ ਤੇ ਕਰਨ ਲਈ ਵੀ ਕਿਹਾ ਗਿਆ। ਇਸ ਦੌਰਾਨ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਸਾਰੀਆਂ ਮੰਗਾਂ ਮਨਜ਼ੂਰ ਕਰਨ ਦਾ ਭਰੋਸਾ ਦਿੱਤਾ।