ਜਲੰਧਰ ਦੇ ਸਾਬਕਾ ਮੇਅਰ ਅਤੇ ਭਾਜਪਾ ਆਗੂ ਸੁਰਿੰਦਰ ਮਹੇ ਦਾ ਦਿਹਾਂਤ

05/15/2023 3:57:44 PM

ਜਲੰਧਰ (ਗੁਲਸ਼ਨ, ਮਾਹੀ)- ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਸ਼ਹਿਰ ਦੇ ਸਾਬਕਾ ਮੇਅਰ ਅਤੇ ਭਾਜਪਾ ਨੇਤਾ ਸੁਰਿੰਦਰ ਮਹੇ ਦਾ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿਚ ਦੁਪਹਿਰ 2 ਵਜੇ ਹੋਵੇਗਾ। ਸੁਰਿੰਦਰ ਮਹੇ ਕਰਤਾਰਪੁਰ ਦੇ ਭਾਜਪਾ ਇੰਚਾਰਜ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਸ਼ਹਿਰ ਦੇ ਸਿਆਸੀ ਗਲਿਆਰਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਜਲੰਧਰ ਦਾ ਕਾਫ਼ੀ ਵਿਕਾਸ ਵੀ ਕਰਵਾਇਆ ਹੈ।

ਇਹ ਵੀ ਪੜ੍ਹੋ - ਜ਼ਿਮਨੀ ਚੋਣ 'ਚ ਹਾਰ ਦੇ ਬਾਵਜੂਦ ਭਾਜਪਾ ਲਈ ਸ਼ੁੱਭ ਸੰਕੇਤ, ਇਨ੍ਹਾਂ ਖੇਤਰਾਂ 'ਚ ਵੀ ਮਾਰੀ ਐਂਟਰੀ

ਸੁਰਿੰਦਰ ਮਹੇ ਕਾਂਗਰਸ ਦੀ ਟਿਕਟ 'ਤੇ ਜਿੱਤ ਕੇ ਮੇਅਰ ਬਣੇ ਸਨ ਅਤੇ 2002 ਤੋਂ 2007 ਤੱਕ ਜਲੰਧਰ ਨਗਰ ਨਿਗਮ ਦੇ ਮੇਅਰ ਰਹੇ। ਸਾਲ 2017 'ਚ ਵਿਧਾਨ ਸਭਾ ਚੋਣਾਂ ਲਈ ਵੀ ਸੁਰਿੰਦਰ ਮਹੇ ਦਾ ਨਾਂ ਚਰਚਾ 'ਚ ਸੀ। ਉਨ੍ਹਾਂ ਜਲੰਧਰ ਪੱਛਮੀ ਹਲਕੇ ਤੋਂ ਟਿਕਟ ਲਈ ਕਾਫ਼ੀ ਸੰਘਰਸ਼ ਵੀ ਕੀਤਾ ਪਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ।

ਟਿਕਟ ਨਾ ਮਿਲਣ 'ਤੇ ਲੜੀ ਸੀ ਆਜ਼ਾਦ ਚੋਣ
ਕਾਂਗਰਸ ਨੇ ਮਹੇ ਨੂੰ ਦਰਕਿਨਾਰ ਕਰਕੇ 2017 ਵਿਚ ਸੁਸ਼ੀਲ ਰਿੰਕੂ ਨੂੰ ਟਿਕਟ ਦੇ ਦਿੱਤੀ ਸੀ। ਇਸ ਤੋਂ ਬਾਅਦ ਉਹ ਪਾਰਟੀ ਤੋਂ ਬਾਗੀ ਹੋ ਗਏ। ਆਜ਼ਾਦ ਚੋਣ ਵੀ ਸੁਰਿੰਦਰ ਮਹੇ ਨੇ ਲੜੀ ਸੀ ਪਰ ਉਹ ਚੋਣ ਹਾਰ ਗਏ ਸਨ। ਇਸ ਤੋਂ ਬਾਅਦ ਕਾਂਗਰਸ ਤੋਂ ਨਾਰਾਜ਼ ਸੁਰਿੰਦਰ ਮਹੇ 2019 'ਚ ਭਾਜਪਾ 'ਚ ਸ਼ਾਮਲ ਹੋ ਗਏ ਸਨ। ਸ਼ਵੇਤ ਮਲਿਕ ਨੇ ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਨੂੰ ਭਾਜਪਾ 'ਚ ਸ਼ਾਮਲ ਕੀਤਾ ਸੀ। 

ਇਹ ਵੀ ਪੜ੍ਹੋ - ਇਲਾਜ ਨਾ ਹੋਣ ਕਾਰਨ ਨੌਜਵਾਨ ਦੀ ਮੌਤ, ਧਰਨੇ ਦੌਰਾਨ ਹਲਕਾ ਵਿਧਾਇਕ ਤੇ ਸਾਬਕਾ CM ਚੰਨੀ ਵਿਚਾਲੇ ਤੂੰ-ਤੂੰ, ਮੈਂ-ਮੈਂ

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 


shivani attri

Content Editor

Related News