ਪੰਜਾਬ 'ਚ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੇ ਵੱਡੇ ਭਰਾ ਦਾ ਦਿਹਾਂਤ

Wednesday, Dec 20, 2017 - 12:51 AM (IST)

ਪੰਜਾਬ 'ਚ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੇ ਵੱਡੇ ਭਰਾ ਦਾ ਦਿਹਾਂਤ

ਫ਼ਿਰੋਜ਼ਪੁਰ(ਕੁਮਾਰ)—ਪੰਜਾਬ 'ਚ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੇ ਵੱਡੇ ਭਰਾ ਰਸ਼ਪਾਲ ਸ਼ਰਮਾ ਪੁੱਤਰ ਸਵ. ਬਿਸ਼ਨ ਸ਼ਰਮਾ ਦਾ ਮੰਗਲਵਾਰ ਸਵੇਰੇ ਅਚਾਨਕ ਹਾਰਟ ਅਟੈਕ ਆਉਣ ਨਾਲ ਦਿਹਾਂਤ ਹੋ ਗਿਆ। 75 ਸਾਲਾ ਰਸ਼ਪਾਲ ਸ਼ਰਮਾ ਸਾਲ 2000 'ਚ ਰੇਲਵੇ ਵਿਭਾਗ 'ਚੋਂ ਰਿਟਾਇਰਡ ਹੋਏ ਸੀ। ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਤੇ 2 ਸਪੁੱਤਰ ਹਨ। ਪਰਿਵਾਰਕ ਮੈਂਬਰਾਂ ਮੁਤਾਬਕ ਸਵ. ਰਸ਼ਪਾਲ ਸ਼ਰਮਾ ਦਾ ਅੰਤਿਮ ਸੰਸਕਾਰ 20 ਦਸੰਬਰ ਨੂੰ ਸਵੇਰੇ 11 ਵਜੇ ਫਿਰੋਜ਼ਪੁਰ ਸ਼ਹਿਰ ਸਥਿਤ ਸ਼ਮਸ਼ਾਨਘਾਟ ਨਜ਼ਦੀਕ ਸ਼ਿਵਾਲਾ ਮੰਦਰ 'ਚ ਕੀਤਾ ਜਾਵੇਗਾ। ਰਸ਼ਪਾਲ ਸ਼ਰਮਾ ਦੀ ਮੌਤ 'ਤੇ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ, ਸਿਆਸੀ ਆਗੂਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।   


Related News