10,50,000 ਲੈ ਕੇ ਭੇਜਣਾ ਸੀ ਪੁਰਤਗਾਲ, ਛੱਡ'ਤਾ ਇਟਲੀ, ਹੁਣ ਦਰਜ ਹੋ ਗਈ FIR
Tuesday, Oct 29, 2024 - 05:46 AM (IST)
ਫ਼ਰੀਦਕੋਟ (ਰਾਜਨ)- ਜ਼ਿਲੇ ਦੇ ਪਿੰਡ ਧੂੜਕੋਟ ਨਿਵਾਸੀ ਇਕ ਵਿਅਕਤੀ ਨਾਲ ਪੁਰਤਗਾਲ ਭੇਜਣ ਦੇ ਨਾਂ ’ਤੇ 10,50,000 ਰੁਪਏ ਦੀ ਕਥਿਤ ਤੌਰ 'ਤੇ ਠੱਗੀ ਮਾਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਡਾ. ਪ੍ਰਗਿਆ ਜੈਨ ਨੂੰ ਧੂੜਕੋਟ ਨਿਵਾਸੀ ਗੁਰਜੰਟ ਸਿੰਘ ਪੁੱਤਰ ਜੰਗੀਰ ਸਿੰਘ ਨੇ ਸ਼ਿਕਾਇਤ ਕਰ ਕੇ ਦੱਸਿਆ ਕਿ ਉਸ ਦੇ ਮੁੰਡੇ ਚਮਕੌਰ ਸਿੰਘ ਨੂੰ ਵਿਦੇਸ਼ ਪੁਰਤਗਾਲ ਭੇਜਣ ਲਈ ਵਿਸ਼ਵਾਸ ਵਿਚ ਲੈ ਕੇ ਅਮਰਜੀਤ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਭਲੂਰ ਅਤੇ ਸਤਨਾਮ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਘੋਲੀਆ (ਮੋਗਾ) ਨੇ ਉਸ ਪਾਸੋਂ 10,50,000 ਰੁਪਏ ਲੈ ਲਏ ਤੇ ਇਨ੍ਹਾਂ ਚਮਕੌਰ ਸਿੰਘ ਨੂੰ ਪੁਰਤਗਾਲ ਭੇਜਣ ਦੀ ਬਜਾਏ ਇਟਲੀ ਵਿਚ ਹੀ ਛੱਡ ਦਿੱਤਾ।
ਇਹ ਵੀ ਪੜ੍ਹੋ- ਨਸ਼ੇ ਦੀ ਤੋੜ 'ਚ ਅੰਨ੍ਹਾ ਹੋਇਆ ਨੌਜਵਾਨ, ਹਥਿ.ਆਰ ਦਿਖਾ ਕੇ ਆਪਣੀ ਚਾਚੀ ਨਾਲ ਹੀ ਕਰ ਗਿਆ ਕਾਂਡ
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਇਨ੍ਹਾਂ ਉਸ ਪਾਸੋਂ ਲਈ ਗਈ ਰਕਮ ਵੀ ਵਾਪਿਸ ਨਹੀਂ ਕੀਤੀ। ਇਸ ਸ਼ਿਕਾਇਤ ਦੀ ਪੜਤਾਲ ਐੱਸ.ਐੱਸ.ਪੀ. ਵਲੋਂ ਉੱਪ ਕਪਤਾਨ ਪੁਲਸ (ਇਨਵੈਸਟੀਗੇਸ਼ਨ) ਪਾਸੋਂ ਕਰਵਾਉਣ ਉਪਰੰਤ ਦਿੱਤੇ ਗਏ ਦਿਸ਼ਾ ਨਿਰਦੇਸ਼ ’ਤੇ ਉਕਤ ਦੋਹਾਂ ਖਿਲਾਫ਼ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਦਕਿ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ- 'ਹੈਲੋ ! ਸਾਡਾ ਮੁੰਡਾ 2 ਦਿਨ ਤੋਂ ਫ਼ੋਨ ਨੀ ਚੁੱਕਦਾ, ਤੂੰ ਦੇਖ ਕੇ ਆ...', ਦੋਸਤ ਨੇ ਜਾ ਕੇ ਖੋਲ੍ਹਿਆ ਦਰਵਾਜ਼ਾ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e