ਕਾਲੇ ਕੱਪੜੇ ਪਾ ਕੇ ਸੜਕਾਂ 'ਤੇ ਨਿਕਲੀਆਂ ਪਤਨੀਆਂ, ਵਾਪਸ ਮੰਗੇ ਪਤੀ (ਵੀਡੀਓ)

Saturday, Mar 09, 2019 - 01:18 PM (IST)

ਜਲੰਧਰ (ਚੋਪੜਾ,ਸੋਨੂੰ)—'ਔਰਤਾਂ 'ਤੇ ਦਿਨ-ਬ-ਦਿਨ ਵਧ ਰਹੇ ਅੱਤਿਆਚਾਰਾਂ ਖਿਲਾਫ ਇਨਸਾਫ ਲੈਣ ਲਈ ਮਜਬੂਰੀਵੱਸ ਔਰਤਾਂ ਨੂੰ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪੈ ਰਿਹਾ ਹੈ।' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਔਰਤਾਂ 'ਤੇ ਹੋ ਵਿਦੇਸ਼ੀ ਲਾੜਿਆਂ ਹੱਥੋਂ ਸਤਾਈਆਂ ਲੜਕੀਆਂ ਤੇ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਲੜਨ ਵਾਲੀ ਸੰਘਰਸ਼ੀ ਸੰਸਥਾ 'ਅਬ ਨਹੀਂ ਸੋਸ਼ਲ ਵੈੱਲਫੇਅਰ ਸੋਸਾਇਟੀ' ਦੀ ਪ੍ਰਧਾਨ ਸਤਵਿੰਦਰ ਕੌਰ ਸੱਤੀ ਨੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਕੱਢੀ ਜਾਣ ਵਾਲੀ ਰੋਸ ਰੈਲੀ ਮੌਕੇ ਜਾਰੀ ਬਿਆਨ ਵਿਚ  ਕੀਤਾ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਸਰਕਾਰਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਕਾਨੂੰਨ ਬਣਾ ਕੇ ਉਸਨੇ ਬੇਟੀ ਬਚਾਓ, ਬੇਟੀ ਪੜ੍ਹਾਓ  ਰਾਹੀਂ ਔਰਤਾਂ 'ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਲਈ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਅਮਲੀਜਾਮਾ ਨਹੀਂ ਪਹੁੰਚਾਇਆ ਜਾ ਸਕਿਆ। ਇਸ ਲਈ ਮਾਂ ਦੇ ਗਰਭ ਤੋਂ ਲੈ ਕੇ ਪੂਰੇ ਜੀਵਨ ਤੱਕ ਨਿੱਤ ਨਵੀਆਂ ਤੋਂ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 

PunjabKesari

ਸੱਤੀ ਨੇ ਕਿਹਾ ਕਿ ਮਾਂ-ਬਾਪ ਵਲੋਂ ਆਪਣੀ ਧੀ ਦੇ ਸੁੱਖਾਂ ਲਈ ਆਪਣੀ ਪਹੁੰਚ ਤੋਂ ਵੱਧ ਕੀਤੇ ਵੱਧ ਖਰਚੇ ਅਤੇ ਧੀ ਵਲੋਂ ਆਪਣੇ ਭਵਿੱਖ ਲਈ ਸੰਜੋਏ ਸੁਪਨੇ, ਨਵੀਂ ਜ਼ਿੰਦਗੀ ਵਿਆਹ ਦੇ ਰੂਪ ਵਿਚ ਸ਼ੁਰੂ ਕਰਨ ਦੀ ਚਾਹਤ, ਲਾਲਚੀ, ਘੁਮੰਡੀ, ਧੋਖੇਬਾਜ਼ ਤੇ ਕੁਝ ਵਿਦੇਸ਼ੀ ਅਤੇ ਲੋਕਲ ਲਾੜਿਆਂ ਵਲੋਂ ਕੀਤੇ ਅੱਤਿਆਚਾਰ ਦੀ ਦਾਸਤਾਨ ਅੱਜ  ਘਰ-ਘਰ ਦੀ ਕਹਾਣੀ ਬਣਦੀ ਜਾ ਰਹੀ ਹੈ। ਇਸ ਮੌਕੇ ਸੋਸਾਇਟੀ ਦੀ ਮੀਤ ਪ੍ਰਧਾਨ ਪਲਵਿੰਦਰ ਕੌਰ ਪੱਲਵੀ, ਜਨਰਲ ਸਕੱਤਰ ਸੀਮਾ ਜਗਰਾਓਂ ਤੇ ਹੋਰਨਾਂ ਨੇ ਵੀ ਮੀਡੀਆ ਸਾਹਮਣੇ ਆਪਣੇ ਦੁਖੀ ਮਨ ਦੀ ਵੇਦਨਾ ਪ੍ਰਗਟ ਕੀਤੀ। 
ਉਪਰੰਤ ਇਕ ਰੋਹ ਭਰਪੂਰ ਰੋਸ ਰੈਲੀ ਕੱਢੀ ਗਈ ਜੋ ਕਿ ਬੀ. ਐੱਮ. ਸੀ. ਚੌਕ, ਡੀ. ਸੀ. ਦਫਤਰ ਤੋਂ ਹੁੰਦੀ ਹੋਈ ਰਿਜਨਲ ਪਾਸਪੋਰਟ ਦਫਤਰ ਪੁੱਜ ਕੇ ਰਿਜਨਲ ਪਾਸਪੋਰਟ ਅਫਸਰ ਨੂੰ ਮੰਗ ਪੱਤਰ ਦੇ ਕੇ ਸਮਾਪਤ ਹੋਈ। ਇਸ ਮੌਕੇ ਪ੍ਰਿਯੰਕਾ ਜਲੰਧਰ, ਨੀਤੂ ਗਾਂਧੀ ਫਗਵਾੜਾ , ਨੀਲਮ ਕਾਦੀਆਂ, ਕੰਵਲਜੀਤ ਕੌਰ ਅੰਮ੍ਰਿਤਸਰ, ਕੋਮਲ ਜਲੰਧਰ, ਰਾਜਵੀਰ ਕੌਰ ਹੁਸ਼ਿਆਰਪੁਰ, ਰਾਜਵਿੰਦਰ ਕੌਰ ਨਕੋਦਰ, ਜਸਵਿੰਦਰ ਕੌਰ ਗੜ੍ਹਸ਼ੰਕਰ, ਜਗਦੀਪ ਕੌਰ ਅਕਾਲਗੜ੍ਹ, ਨੀਰੂ ਕੁਮਾਰੀ ਨੰਗਲ ਡੈਮ, ਸਰਬਜੀਤ ਕੌਰ ਗੁਰਦਾਸਪਰੁ, ਕਮਲਦੀਪ ਕੌਰ ਬੁਰਜਲਿਟਾਂ, ਮਨਦੀਪ ਟੂਸਾ, ਗੁਰਦੇਵ ਕੌਰ ਤੱਪੜਹਾਰਨੀਆ, ਸੁਖਮੀਨ ਕੌਰ ਲੁਧਿਆਣਾ, ਸੰਤੋਸ਼ ਮਾਨ ਲੁਧਿਆਣਾ, ਸੁਖਵਿੰਦਰਪਾਲ ਕੌਰ ਬਰਨਾਲਾ, ਬੀਰਪਾਲ ਕੌਰ ਬੁਢਲਾਡਾ, ਹਰਵਿੰਦਰ ਕੌਰ ਜੋਸ਼ੀ ਜਗਰਾਓਂ, ਕੁਲਵਿੰਦਰ ਕੌਰ ਨਾਭਾ, ਹਰਦੀਪ ਕੌਰ ਜਗਰਾਓਂ, ਨਿਸ਼ਾ ਫਿਲੌਰ, ਕਰੀਨਾ ਫਿਲੌਰ, ਦੀਕਸ਼ਾ ਜਲੰਧਰ, ਨੀਤੂ ਥਾਪਰ ਫਿਲੌਰ, ਰਜਿੰਦਰ ਕੌਰ ਫਿਰੋਜ਼ਪੁਰ, ਹਰਪ੍ਰੀਤ ਕੌਰ ਰਾਜਪੁਰਾ, ਤਨਵੀਰ ਕੌਰ ਤੱਪੜਹਾਰਨੀਆ, ਚਰਨਜੀਤ ਕੌਰ ਸ਼ੇਰੀਆ ਤੇ ਸਰਬਜੀਤ ਕੌਰ ਲੁਧਿਆਣਾ।


Shyna

Content Editor

Related News