ਨਾਈਜੀਰੀਆ ਦਾ ਫੁੱਟਬਾਲ ਖਿਡਾਰੀ ਹੈਰੋਇਨ ਸਮੇਤ ਕਾਬੂ

Wednesday, May 29, 2019 - 02:24 PM (IST)

ਨਾਈਜੀਰੀਆ ਦਾ ਫੁੱਟਬਾਲ ਖਿਡਾਰੀ ਹੈਰੋਇਨ ਸਮੇਤ ਕਾਬੂ

ਮੋਹਾਲੀ (ਰਾਣਾ) : ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ 100 ਗ੍ਰਾਮ ਹੈਰੋਇਨ ਸਮੇਤ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਜੇਮਸ ਓਕੋਫੋਰ ਵਜੋਂ ਹੋਈ ਹੈ। ਉਸ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਐੱਸ. ਟੀ. ਐੱਫ. ਦੇ ਸਹਾਇਕ ਆਈ. ਜੀ. ਪੀ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫੇਜ਼-6 ਸਿਵਲ ਹਸਪਤਾਲ ਦੇ ਟੀ-ਪੁਆਇੰਟ ਤੋਂ ਨਸ਼ੇ ਵਾਲਾ ਪਦਾਰਥ ਲੈ ਕੇ ਕੋਈ ਵਿਅਕਤੀ ਲੰਘਣ ਵਾਲਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਨਾਕਾਬੰਦੀ ਕਰ ਦਿੱਤੀ ਅਤੇ ਜਿਵੇਂ ਹੀ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 2 ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ।

ਅਧਿਕਾਰੀਆਂ ਨੇ ਖੁਲਾਸਾ ਕਰਦਿਆਂ ਕਿਹਾ ਕਿ ਫੜਿਆ ਗਿਆ ਮੁਲਜ਼ਮ ਹੈਰੋਇਨ ਦੀ ਸਪਲਾਈ ਦੇਣ ਲਈ ਚੰਡੀਗੜ੍ਹ ਸਾਈਡ ਤੋਂ ਮੋਹਾਲੀ ਅਤੇ ਖਰੜ ਵੱਲ ਜਾ ਰਿਹਾ ਸੀ। ਦੱਸਣਯੋਗ ਹੈ ਕਿ ਮੁਲਜ਼ਮ ਨਾਈਜੀਰੀਆ ਦਾ ਰਹਿਣ ਵਾਲਾ ਹੈ ਅਤੇ ਲੰਘੇ ਫਰਵਰੀ ਮਹੀਨੇ ਭਾਰਤ ਆਇਆ ਸੀ ਅਤੇ ਉਹ ਫੁੱਟਬਾਲ ਦਾ ਖਿਡਾਰੀ ਹੈ। ਉਹ ਪੈਸਿਆਂ ਦੇ ਲਾਲਚ 'ਚ ਫਸ ਗਿਆ ਅਤੇ ਹੈਰੋਇਨ ਸਪਲਾਈ ਦਾ ਕੰਮ ਕਰਨ ਲੱਗ ਪਿਆ। 
 


author

Anuradha

Content Editor

Related News