ਫੂਡ ਸੇਫਟੀ ਵਿਭਾਗ ਨੇ ਭਰੇ ਮਠਿਆਈ ਦੀਆਂ ਦੁਕਾਨਾਂ ਦੇ ਸੈਂਪਲ

10/22/2019 5:53:42 PM

ਫਿਰੋਜ਼ਪੁਰ (ਭੁੱਲਰ) - ਫੂਡ ਸੇਫਟੀ ਵਿਭਾਗ ਵਲੋਂ ਮਠਿਆਈ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰਕੇ ਸੈਂਪਲ ਭਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਨਜਿੰਦਰ ਸਿੰਘ ਢਿੱਲੋਂ ਫੂਡ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਮਿਲਾਵਟ ਖੋਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਅੱਜ ਫਿਰੋਜ਼ਪੁਰ ਸ਼ਹਿਰ ਦੀਆਂ ਮਠਿਆਈ ਦੀਆਂ ਦੁਕਾਨਾਂ ਤੋਂ ਸੈਂਪਲ ਭਰੇ ਗਏ ਹਨ। ਚੈਂਕਿੰਗ ਦੇ ਲਈ ਸੈਂਪਲਾਂ ਨੂੰ ਲੈਬੋਰਟਰੀ ਭੇਜਿਆ ਜਾਵੇਗਾ, ਜਿਸ ਦੀ ਜਾਂਚ ਉਪਰੰਤ ਫੇਲ ਪਾਏ ਜਾਣ ਵਾਲੇ ਸੈਂਪਲਾਂ 'ਤੇ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਸੂਬਾ ਸਰਕਾਰ ਵਲੋਂ ਵਿੱਢੀ ਮੁਹਿੰਮ ਤਹਿਤ ਫੂਡ ਸੇਫਟੀ ਵੈਨ ਰਾਹੀਂ ਖਾਧ ਪਦਾਰਥਾਂ ਦੀ ਚੈਂਕਿੰਗ ਕੀਤੀ ਜਾ ਰਹੀ ਹੈ। ਚਿਤਾਵਨੀ ਦਿੰਦੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਮਿਲਾਵਟੀ ਖਾਧ ਪਦਾਰਥ ਵੇਚਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਵੈਨ ਰਾਹੀਂ ਫਿਰੋਜ਼ਪੁਰ ਅਤੇ ਇਸ ਨਾਲ ਸਬੰਧਤ ਬਲਾਕਾਂ 'ਤੇ ਪਿੰਡਾਂ 'ਚ ਮਠਿਆਈਆਂ ਵਾਲੀਆਂ ਦੁਕਾਨਾਂ ਤੋਂ ਇਲਾਵਾ ਹੋਰ ਖਾਧ ਪਦਾਰਥਾਂ ਦੀ ਚੈਂਕਿੰਗ ਨਿਰੰਤਰ ਜਾਰੀ ਹੈ।


rajwinder kaur

Content Editor

Related News