ਲਾਕਡਾਊਨ : ਪੰਜਾਬ 'ਚ ਕੈਨੇਡਾ ਜਾਣ ਦੀ ਉਡੀਕ 'ਚ ਬੈਠੇ ਹਜ਼ਾਰਾਂ ਲੋਕਾਂ ਲਈ ਵੱਡੀ ਖਬਰ

Wednesday, Apr 01, 2020 - 12:15 PM (IST)

ਓਟਾਵਾ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਾਕਡਾਊਨ ਭਾਰਤ ਵਿਚ ਫਸੇ 15,000 ਕੈਨੇਡੀਅਨ ਪਾਸਪੋਰਟ ਧਾਰਕਾਂ ਲਈ ਵੱਡੀ ਖਬਰ ਹੈ। ਕੈਨੇਡਾ ਸਰਕਾਰ ਨੇ 6 ਵਿਸ਼ੇਸ਼ ਫਲਾਈਟਾਂ ਦਾ ਪ੍ਰਬੰਧ ਕਰ ਦਿੱਤਾ ਹੈ। ਪਹਿਲੀ ਉਡਾਣ ਸ਼ਨੀਵਾਰ ਨੂੰ ਦਿੱਲੀ ਤੋਂ ਰਵਾਨਾ ਹੋਵੇਗੀ। ਹਾਲਾਂਕਿ, ਇਸ ਲਈ ਤੁਹਾਨੂੰ ਜੇਬ ਕਾਫੀ ਢਿੱਲੀ ਕਰਨੀ ਪਵੇਗੀ।

PunjabKesari

ਭਾਰਤ ਵਿਚ ਫਸੇ ਕੈਨੇਡੀਅਨਾਂ ਨੂੰ ਵਾਪਸ ਘਰ ਲਿਆਉਣ ਲਈ ਵਿਸ਼ੇਸ਼ ਉਡਾਣ ਦਾ ਪ੍ਰੂਬੰਧ ਤਾਂ ਕਰ ਦਿੱਤਾ ਗਿਆ ਹੈ ਪਰ ਫੈਡਰਲ ਸਰਕਾਰ ਮੁਤਾਬਕ, ਟਿਕਟ ਲਈ 2,900 ਡਾਲਰ ਦਾ ਭੁਗਤਾਨ ਤੁਹਾਨੂੰ ਖੁਦ ਨੂੰ ਹੀ ਕਰਨਾ ਪਵੇਗਾ।

ਟਿਕਟ ਵੀ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ 'ਤੇ ਮਿਲੇਗੀ। ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਦੇਸ਼ ਪੂਰੀ ਤਰ੍ਹਾਂ ਲਾਕਡਾਊਨ ਕਰਨ ਨਾਲ ਇੱਥੇ ਕਈ ਮੁਲਕਾਂ ਦੇ ਨਾਗਰਿਕ ਫਸ ਗਏ ਸਨ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਕੈਨੇਡਾ ਦੇ ਪਾਸਪੋਰਟ ਧਾਰਕ ਵੀ ਹਨ। ਸਰੀ-ਨਿਊਟਨ ਹਲਕੇ ਤੋਂ ਲਿਬਰਲ ਐੱਮ. ਪੀ. ਸੁੱਖ ਧਾਲੀਵਾਲ ਦੇ ਮਾਤਾ ਜੀ ਵੀ ਭਾਰਤ ਵਿਚ ਹਨ।

ਇਹ ਵੀ ਪੜ੍ਹੋ ►ਕੈਨੇਡਾ ਦੇ ਸੂਬੇ 'ਚ ਕੋਰੋਨਾ ਦੇ ਮਾਮਲੇ 4,000 ਤੋਂ ਪਾਰ ► 16 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਛੁੱਟੀ 'ਤੇ ਭੇਜੇਗੀ AIR ਕੈਨੇਡਾ

PunjabKesari

 ਉੱਥੇ ਹੀ, ਲੋਕ ਵਿਸ਼ੇਸ਼ ਫਲਾਈਟ ਲੱਗਣ ਨਾਲ ਤਾਂ ਖੁਸ਼ ਹਨ ਪਰ ਟਿਕਟ ਦੀ ਕੀਮਤ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਰਿਟਰਨ ਟਿਕਟ ਸਾਧਾਰਣ ਤੌਰ ‘ਤੇ 2000 ਡਾਲਰ ਤੋਂ ਵੀ ਘੱਟ ਹੁੰਦੀ ਹੈ। 2,900 ਡਾਲਰ ਬਹੁਤ ਜ਼ਿਆਦਾ ਕਿਰਾਇਆ ਹੈ। 

ਇਹ ਵੀ ਪੜ੍ਹੋ ► ਟਰੰਪ ਬੋਲੇ- 'USA ਲਈ ਅਗਲੇ ਦੋ ਹਫਤੇ ਬਹੁਤ ਭਾਰੀ', 2 ਲੱਖ ਤੋਂ ਵੱਧ ਮੌਤਾਂ ਦਾ ਖਦਸ਼ਾ ► ਨਿਊਯਾਰਕ 'ਚ ਵੱਜੀ ਖਤਰੇ ਦੀ ਘੰਟੀ, ਚੀਨ ਦੇ ਹੁਬੇਈ ਨੂੰ ਛੱਡਿਆ ਪਿੱਛੇ

PunjabKesari

ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਕੁੱਲ ਕੋਰੋਨਾ ਵਾਇਰਸ ਮਾਮਲੇ 8500 ਤੋਂ ਵਧ ਹੋ ਗਏ ਹਨ ਅਤੇ ਹੁਣ ਤਕ 96 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਇਹ ਵੀ ਪੜ੍ਹੋ► ਲਾਕਡਾਊਨ ਵਿਚਕਾਰ ਗੁੱਡ ਨਿਊਜ਼, ਰਸੋਈ ਗੈਸ ਹੋਈ ਸਸਤੀ, ਜਾਣੋ ਕਿੰਨੇ ਘਟੇ ਰੇਟ ► ਕੋਰੋਨਾ ਦਾ 'ਕਮਿਊਨਿਟੀ ਟ੍ਰਾਂਸਮਿਸ਼ਨ' ਰੂਪ ਮਚਾ ਦਿੰਦੈ ਭਾਰੀ ਤਬਾਹੀ, ਸਾਡੇ ਲਈ ਕਿੰਨਾ ਖਤਰਾ?

PunjabKesari


Lalita Mam

Content Editor

Related News