ਦਿੱਲੀ ਹੁਣ ਦੂਰ ਨਹੀਂ! ਇਸ ਦਿਨ ਤੋਂ ਸ਼ੁਰੂ ਹੋਵੇਗੀ ਜਲੰਧਰ ਤੋਂ ਦਿੱਲੀ ਦੀ ਫਲਾਈਟ

Friday, Mar 15, 2024 - 07:53 AM (IST)

ਦਿੱਲੀ ਹੁਣ ਦੂਰ ਨਹੀਂ! ਇਸ ਦਿਨ ਤੋਂ ਸ਼ੁਰੂ ਹੋਵੇਗੀ ਜਲੰਧਰ ਤੋਂ ਦਿੱਲੀ ਦੀ ਫਲਾਈਟ

ਜਲੰਧਰ (ਅਨਿਲ ਸਲਵਾਨ)- ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਦਿੱਲੀ ਲਈ ਫਲਾਈਟ ਜਲਦ ਸ਼ੁਰੂ ਹੋ ਰਹੀ ਹੈ। ਸੂਤਰਾਂ ਅਨੁਸਾਰ ਆਦਮਪੁਰ ਤੋਂ ਸਟਾਰ ਏਅਰ ਕੰਪਨੀ ਦੀ ਪਹਿਲੀ ਫਲਾਈਟ 23 ਮਾਰਚ ਤੋਂ ਹਿੰਡਨ ਏਅਰਪੋਰਟ ਲਈ ਰਵਾਨਾ ਹੋਵੇਗੀ। ਇਹ ਪਹਿਲੀ ਉਡਾਣ ਦੁਪਹਿਰ ਤੋਂ ਬਾਅਦ ਆਦਮਪੁਰ ਤੋਂ ਰਵਾਨਾ ਹੋਵੇਗੀ। ਸਟਾਰ ਏਅਰ ਕੰਪਨੀ ਦੀ ਇਹ ਉਡਾਣ ਰੋਜ਼ਾਨਾ ਚੱਲੇਗੀ ਤੇ ਅਗਲੇ ਇਕ-ਦੋ ਦਿਨਾਂ ’ਚ ਇਸ ਦਾ ਟਾਈਮ ਟੇਬਲ ਜਾਰੀ ਕਰ ਦਿੱਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - UPSC ਦੀ ਤਿਆਰੀ ਛੱਡ ਅੰਨਾ ਹਜ਼ਾਰੇ ਅੰਦੋਲਨ ਨਾਲ ਜੁੜੇ ਸੀ ਮੀਤ ਹੇਅਰ, ਹੁਣ ਸੰਗਰੂਰ ਤੋਂ ਲੜਣਗੇ ਲੋਕ ਸਭਾ ਚੋਣ

ਸਟਾਰ ਏਅਰ ਕੰਪਨੀ ਦੇ ਜਹਾਜ਼ ’ਚ 12 ਬਿਜ਼ਨਸ ਕਲਾਸ ਤੇ 64 ਇਕਾਨਮੀ ਕਲਾਸ ਸੀਟਾਂ ਹਨ। ਐਮਬ੍ਰੇਅਰ ਈ. ਆਰ. ਜੇ. -175 ’ਚ ਕੁੱਲ 76 ਸੀਟਾਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਮਪੁਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਉਦਘਾਟਨ ਕੀਤਾ ਸੀ। ਆਦਮਪੁਰ ਹਵਾਈ ਅੱਡਾ 40 ਏਕੜ ’ਚ ਫੈਲਿਆ ਹੋਇਆ ਹੈ ਤੇ ਨਵਾਂ ਟਰਮੀਨਲ 6 ਹਜ਼ਾਰ ਵਰਗ ਫੁੱਟ ’ਚ ਬਣਾਇਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਤੋਂ ਪਹਿਲਾਂ ਬੱਬੂ ਮਾਨ ਨੇ ਬਣਨਾ ਸੀ 'ਚਮਕੀਲਾ'! ਇਸ ਕਾਰਨ ਠੁਕਰਾ ਦਿੱਤੀ ਸੀ ਫ਼ਿਲਮ

ਆਉਣ ਵਾਲੇ ਦਿਨਾਂ 'ਚ ਇਕ ਹੋਰ ਫਲਾਈਟ ਹੋਵੇਗੀ ਸ਼ੁਰੂ

ਸੂਤਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਕ ਹੋਰ ਫਲਾਈਟ ਵੀ ਸ਼ੁਰੂ ਹੋ ਸਕਦੀ ਹੈ, ਜਿਸ ਦਾ ਸੰਚਾਲਨ ਇਕ ਸਰਕਾਰੀ ਕੰਪਨੀ ਕਰੇਗੀ। ਉੱਧਰ ਏਅਰਪੋਰਟ ਅਥਾਰਟੀ ਨੇ ਵੀ ਆਪਣੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ, ਜਦਕਿ ਸਟਾਰ ਏਅਰ ਕੰਪਨੀ ਨੇ ਵੀ ਆਪਣਾ ਸਟਾਫ਼ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News