ਨਹਿਰੀ ਵਿਭਾਗ ਦੀ ਲਾਪਰਵਾਹੀ, ਗੰਦਾ ਪਾਣੀ ਪੈਣ ਨਾਲ ਪਵਿੱਤਰ ਵੇਈਂ ’ਚ ਮੱਛੀਆਂ ਮਰਨ ਲੱਗੀਆਂ
Thursday, Jul 07, 2022 - 01:05 PM (IST)
ਸ਼ਾਹਕੋਟ (ਅਰਸ਼ਦੀਪ, ਤ੍ਰੇਹਨ)- ਪਵਿੱਤਰ ਕਾਲੀ ਵੇਈਂ ’ਚ ਪੈ ਰਹੇ ਗੰਦੇ ਪਾਣੀਆਂ ਕਾਰਨ ਆਕਸੀਜਨ ਦੀ ਆਈ ਘਾਟ ਇਕ ਵਾਰ ਫਿਰ ਮੱਛੀਆਂ ਦੇ ਜਾਨ ਦਾ ਖੌਅ ਬਣ ਗਈ ਹੈ। ਪਿਛਲੇ 4 ਦਿਨਾਂ ਤੋਂ ਮੱਛੀਆਂ ਲਗਾਤਾਰ ਮਰ ਰਹੀਆਂ ਹਨ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਬਾਬੇ ਨਾਨਕ ਦੀ ਵੇਈਂ ਵਿਖੇ ਇਹ ਵਤੀਰਾ ਪਿਛਲੇ ਕਈ ਸਾਲਾਂ ਤੋਂ ਹੁੰਦਾ ਆ ਰਿਹਾ ਹੈ, ਜਿਸ ਦਾ ਮੁੱਖ ਕਾਰਨ ਨਹਿਰੀ ਮਹਿਕਮੇ ਦੀ ਲਾਪਰਵਾਹੀ ਹੈ।
ਇਹ ਵੀ ਪੜ੍ਹੋ: 'ਦਿਨ ਸ਼ਗਨਾਂ ਦਾ ਚੜ੍ਹਿਆ', CM ਭਗਵੰਤ ਮਾਨ ਦੇ ਵਿਆਹ ’ਚ ਪਿਤਾ ਦੀਆਂ ਰਸਮਾਂ ਨਿਭਾਉਣਗੇ ਅਰਵਿੰਦ ਕੇਜਰੀਵਾਲ
ਉਨ੍ਹਾਂ ਦੱਸਿਆ ਕਿ ਸਾਫ਼ ਪਾਣੀ ਬੰਦ ਹੋਣ ਕਾਰਨ ਆਕਸੀਜਨ ਦੀ ਘਾਟ ਕਾਰਨ ਹਰ ਸਾਲ ਹਜ਼ਾਰਾਂ ਦੀ ਗਿਣਤੀ ’ਚ ਇਹ ਬੇਜ਼ੁਬਾਨ ਜਲਚਰ ਜੀਵ ਮਰਦੇ ਹਨ। ਉਨ੍ਹਾਂ ਦੱਸਿਆ ਕਿ ਮੁਕੇਰੀਆਂ ਹਾਈਡਲ ਚੈਨਲ ਤੋਂ 500 ਕਿਊਸਿਕ ਪਾਣੀ ਆਉਂਦਾ ਹੈ। ਇਸ ’ਚੋਂ ਸਿਰਫ਼ 200 ਕਿਊਸਿਕ ਪਾਣੀ ਹੀ ਵੇਈਂ ’ਚ ਛੱਡਿਆ ਜਾਂਦਾ ਹੈ। ਇਨ੍ਹਾਂ ਦਿਨਾਂ ’ਚ ਝੋਨੇ ਦੀ ਲੁਆਈ ਵੇਲੇ ਕਿਸਾਨਾਂ ਵੱਲੋਂ ਵੀ ਵੇਈਂ ’ਚੋਂ ਅਣਗਣਿਤ ਮੋਟਰਾਂ ਰਾਹੀਂ ਪਾਣੀ ਵਰਤਿਆ ਜਾਂਦਾ ਹੈ। ਇਸ ਕਰ ਕੇ ਵੇਈਂ ’ਚ ਵੱਧ ਪਾਣੀ ਛੱਡਣ ਦੀ ਲੋੜ ਹੁੰਦੀ ਹੈ ਪਰ ਨਹਿਰੀ ਵਿਭਾਗ ਇਸ ਦੇ ਉਲਟ ਵਿਵਹਾਰ ਕਰਦਾ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੰਗਤਾਂ ਦੀ ਇਸ ਵੇਈਂ ਪ੍ਰਤੀ ਸ਼ਰਧਾ ਹੈ। ਸੰਗਤਾਂ ਅਦਬ ਸਤਿਕਾਰ ਨਾਲ ਇਸ ’ਚੋਂ ਜਲ ਦਾ ਚੂਲਾ ਭਰਦੀਆਂ ਹਨ ਅਤੇ ਇਸ ’ਚ ਇਸ਼ਨਾਨ ਕਰਦੀਆਂ ਹਨ। ਅਜਿਹੇ ’ਚ ਇਸ ’ਚ ਗੰਦਾ ਪਾਣੀ ਪਾਉਣ ਨਾਲ ਉਨ੍ਹਾਂ ਦੀ ਧਾਰਮਿਕ ਆਸਥਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਵੇਈਂ ’ਚ ਲਗਾਤਾਰ ਪੈ ਰਿਹਾ ਗੰਦਾ ਪਾਣੀ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਾਫ਼ ਪਾਣੀ ਨਹਿਰਾਂ ਦੀ ਮੁਰੰਮਤ ਲਈ ਹਰ ਸਾਲ ਵਿਸਾਖੀ ਮੌਕੇ ਬੰਦ ਕਰ ਦਿੱਤਾ ਜਾਂਦਾ ਹੈ ਪਰ ਸੈਦੋਂ ਭੁਲਾਣਾ ਦੀਆਂ ਕਾਲੋਨੀਆਂ ਤੇ ਕਪੂਰਥਲਾ ਸ਼ਹਿਰ ਦੇ ਗੰਦੇ ਪਾਣੀ ਜੋ ਲਗਾਤਾਰ ਵੇਈਂ ’ਚ ਪੈ ਰਹੇ ਹਨ। ਉਸ ਨੂੰ ਵੇਈਂ ਦੀ ਕਾਰ ਸੇਵਾ ਦੇ 22 ਸਾਲ ਬਾਅਦ ਵੀ ਸਰਕਾਰ ਬੰਦ ਨਹੀਂ ਕਰਵਾ ਸਕੀ।
ਇਹ ਵੀ ਪੜ੍ਹੋ: ਜਲੰਧਰ ਦੇ ਸੈਂਟਰਲ ਟਾਊਨ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਲੁੱਟੀ 10 ਲੱਖ ਦੀ ਨਕਦੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।