ਮੱਛੀਆਂ ਨੂੰ ਪ੍ਰਸ਼ਾਦੇ ਪਾ ਰਹੇ ਨੌਜਵਾਨ ਨਿਹੰਗ ਸਿੰਘ ਦੀ ਸਰੋਵਰ ‘ਚ ਡੁੱਬਣ ਕਾਰਨ ਮੌਤ

10/20/2021 6:45:02 PM

ਚੋਗਾਵਾਂ (ਹਰਜੀਤ) - ਮਿਸਲ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਤਰਨਾ ਦਲ ਦੇ ਮੁਖੀ ਬਾਬਾ ਰਘਬੀਰ ਸਿੰਘ ਖ਼ਿਆਲਾ ਦੇ ਪੋਤਰੇ ਗੁਰਸੇਵਕ ਸਿੰਘ (18 ਸਾਲ) ਦੀ ਬੀਤੇ ਦਿਨ ਸਰੋਵਰ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਸੇਵਕ ਸਿੰਘ ਪਿਛਲੇ ਕੁੱਝ ਸਮੇਂ ਤੋ ਬਾਬਾ ਨੋਧ ਸਿੰਘ ਬਾਬਾ ਦੀਪ ਸਿੰਘ ਗੁਰਮਤਿ ਵਿਦਿਆਲਿਆ ਚੱਬਾ ਵਿਖੇ ਗੁਰਬਾਣੀ ਦੀ ਸੰਥਿਆ ਕਰ ਰਿਹਾ ਸੀ। ਹਰ ਰੋਜ਼ ਅਮ੍ਰਿੰਤ ਵੇਲੇ ਉਹ ਗੁਰਦੁਆਰਾ ਬਾਬਾ ਧਰਮ ਸਿੰਘ ਵਿਖੇ ਮੱਛੀਆਂ ਨੂੰ ਪ੍ਰਸ਼ਾਦੇ ਪਾਉਣ ਲਈ ਜਾਂਦਾ ਸੀ। 

ਪੜ੍ਹੋ ਇਹ ਵੀ ਖ਼ਬਰ - ਕਾਂਗਰਸੀ ਵਿਧਾਇਕ ਨੇ ਜਗਰਾਤੇ ’ਚ ਨੌਜਵਾਨ ਨੂੰ ਸ਼ਰੇਆਮ ਜੜ੍ਹੇ ਥੱਪੜ, ਵੀਡੀਓ ਵਾਇਰਲ

ਇਸ ਤਰ੍ਹਾਂ ਬੀਤੇ ਦਿਨ ਵੀ ਉਹ ਗੁਰਦੁਆਰਾ ਬਾਬਾ ਧਰਮ ਸਿੰਘ ਵਿਖੇ ਮੱਛੀਆਂ ਨੂੰ ਪ੍ਰਸ਼ਾਦੇ ਪਾਉਣ ਲਈ ਗਿਆ ਤਾਂ ਉੱਥੇ ਪੈਰ ਫਿਸਲ ਜਾਣ ਸਰੋਵਰ ਵਿੱਚ ਡਿਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ਮ੍ਰਿਤਕ ਗੁਰਸੇਵਕ ਦਾ ਅੰਤਿਮ ਸੰਸਕਾਰ ਪਿੰਡ ਖ਼ਿਆਲਾ ਵਿਖੇ ਕਰ ਦਿੱਤਾ ਗਿਆ ਹੈ। ਇਸ ਮੌਕੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਤ ਸਮਾਜ ਅਤੇ ਕਾਰ ਸੇਵਾ ਵਾਲੇ ਸੰਤਾਂ ਮਹਾਪੁਰਸ਼ਾਂ ਨੇ ਹਾਜ਼ਰੀ ਭਰੀ।

ਪੜ੍ਹੋ ਇਹ ਵੀ ਖ਼ਬਰ - ਹਰੀਸ਼ ਰਾਵਤ ਦਾ ਧਮਾਕੇਦਾਰ ਟਵੀਟ, ਕਿਹਾ ‘ਪੰਜਾਬ ਕਾਂਗਰਸ ਇੰਚਾਰਜ ਦੇ ਅਹੁਦੇ ਤੋਂ ਹੋਣਾ ਚਾਹੁੰਦੇ ਨੇ ਲਾਂਭੇ’


rajwinder kaur

Content Editor

Related News