‘ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ’

Monday, Apr 15, 2019 - 03:56 AM (IST)

‘ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ’
ਫਿਰੋਜ਼ਪੁਰ (ਅਕਾਲੀਆਂਵਾਲਾ)-ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਵਿਚ ਬਦਬੂ ਅਤੇ ਪਾਣੀ ਸ਼ੁੱਧ ਨਾ ਹੋਣ ਕਰ ਕੇ ਮੁਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਇਸ ਪ੍ਰਤੀ ਸੁਧਾਰ ਦੀ ਮੰਗ ਕੀਤੀ ਹੈ। ਇਸ ਸਬੰਧੀ ਸੰਜੀਵ ਕੁਮਾਰ, ਰਾਜੀਵ ਜੈਨ, ਸ਼ਾਮ ਲਾਲ, ਅਜੇ ਬਾਂਸਲ ਇਸ ਤੋਂ ਇਲਾਵਾ ਕਈ ਸ਼ਹਿਰ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਕਾਸ਼ ਹਲਵਾਈ ਦੀ ਦੁਕਾਨ ਤੋਂ ਸਮਾਧੀ ਰੋਡ ’ਤੇ ਕਾਫ਼ੀ ਘਰਾਂ ਵਿਚ ਪੀਣ ਵਾਲੇ ਪਾਣੀ ਵਿਚ ਬਦਬੂ ਆਉਣ ਦੀ ਸਮੱਸਿਆ ਆ ਰਹੀ ਹੈ ਅਤੇ ਪਹਿਲਾਂ ਵੀ ਇਸ ਸਮੱਸਿਆ ਨਾਲ ਇਹ ਮੁਹੱਲਾ ਨਿਵਾਸੀ ਜੂਝ ਰਹੇ ਹਨ। ਉਨ੍ਹਾਂ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਤੁਰੰਤ ਧਿਆਨ ਦਿੱਤਾ ਜਾਵੇ। ਿੲਸ ਸਮੇਂ ਰਾਜੀਵ ਜੈਨ ਆਦਿ ਵਿਭਾਗ ਨੂੰ ਮੰਗ-ਪੱਤਰ ਦੇਣ ਲਈ ਗੲੇ।

Related News