ਸਟਰੀਮ ਲਾਈਨ ਵੈੱਲਫੇਅਰ ਸੋਸਾਇਟੀ ਨੇ ਮਨਾਈ ਵਿਸਾਖੀ
Monday, Apr 15, 2019 - 03:55 AM (IST)

ਫਿਰੋਜ਼ਪੁਰ (ਭੱੁਲਰ)-ਸਟਰੀਮ ਲਾਈਨ ਵੈੱਲਫੇਅਰ ਸੋਸਾਇਟੀ ਫਿਰੋਜ਼ਪੁਰ ਵੱਲੋਂ ਦੀਵਾਨ ਚੰਦ ਸੁਖੀਜਾ ਪ੍ਰਧਾਨ ਦੀ ਅਗਵਾਈ ਹੇਠ ਵਿਸਾਖੀ ਦਾ ਤਿਉਹਾਰ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਗਰੀਬ ਬੱਚਿਆਂ ਨੂੰ ਖਾਣ-ਪੀਣ ਦੀ ਸਮੱਗਰੀ ਵੰਡੀ ਗਈ ਅਤੇ ਵਿਸਾਖੀ ਦੇ ਤਿਉਹਾਰ ਦੀਆਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਇਸ ਸਮੇਂ ਸੋਸਾਇਟੀ ਵੱਲੋਂ ਵਿਸ਼ਵ ਸ਼ਾਂਤੀ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਪ੍ਰਵੀਨ ਧਵਨ, ਰਮੇਸ਼ ਬਜਾਜ, ਪੁਸ਼ਪ ਲਤਾ, ਕ੍ਰਿਸ਼ਨ ਚੰਦਰ ਗਲਹੋਤਰਾ, ਦੇਸ ਰਾਜ, ਅਮਰ ਨਾਥ ਜਿੰਦਲ ਅਤੇ ਹੋਰ ਵੀ ਸੋਸਾਇਟੀ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ। ਬੱਚਿਆਂ ਨੂੰ ਖਾਣ-ਪੀਣ ਦੀ ਸਮੱਗਰੀ ਵੰਡਦੇ ਹੋਏ ਸੋਸਾਇਟੀ ਆਗੂ। (ਭੁੱਲਰ)