ਤਰਨਤਾਰਨ ''ਚ ਅੱਧੀ ਰਾਤ ਨੂੰ ਵਾਪਰੀ ਵੱਡੀ ਵਾਰਦਾਤ, ਤਾਬੜਤੋੜ ਗੋਲ਼ੀਆਂ ਦੀ ਆਵਾਜ਼ ਸੁਣ ਕੰਬੇ ਲੋਕ

Monday, Sep 21, 2020 - 06:38 PM (IST)

ਤਰਨਤਾਰਨ ''ਚ ਅੱਧੀ ਰਾਤ ਨੂੰ ਵਾਪਰੀ ਵੱਡੀ ਵਾਰਦਾਤ, ਤਾਬੜਤੋੜ ਗੋਲ਼ੀਆਂ ਦੀ ਆਵਾਜ਼ ਸੁਣ ਕੰਬੇ ਲੋਕ

ਤਰਨਤਾਰਨ (ਵਿਜੇ)- ਤਰਨਤਾਰਨ ਦੇ ਪਿੰਡ ਸ਼ਾਬਾਜਪੁਰ ਵਿਚ ਬੀਤੀ ਅੱਧੀ ਰਾਤ ਨੂੰ ਕੁੱਝ ਅਣਪਛਾਤੇ ਲੋਕਾਂ ਵਲੋਂ ਦੋ ਘਰਾਂ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਭਾਵੇਂ ਇਸ ਵਾਰਦਾਤ ਵਿਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਘਟਨਾ ਨਾਲ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਸੀ. ਸੀ. ਟੀ. ਵੀ. ਦੀ ਮਦਦ ਲਈ ਜਾ ਰਹੀ ਹੈ। ਪੁਲਸ ਵੱਲੋਂ ਅਣਪਛਾਤੇ ਲੋਕਾਂ ਵਲੋਂ ਚਲੀਆਂ ਗੋਲੀਆਂ ਦੇ ਖੋਲ੍ਹ ਆਪਣੇ ਕਬਜ਼ੇ ਵਿਚ ਲੈ ਕੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ :  ਅਕਾਲੀ ਦਲ ਦਾ ਭਾਜਪਾ ਨਾਲੋਂ ਗਠਜੋੜ ਟੁੱਟਣਾ ਤੈਅ, ਰਸਮੀ ਐਲਾਨ ਬਾਕੀ

ਇਸ ਮੌਕੇ ਘਰ ਵਾਲਿਆਂ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਬੀਤੀ ਰਾਤ 11 ਵਜੇ ਕੁੱਝ ਹਥਿਆਰ ਬੰਦ ਲੋਕਾਂ ਵਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਮਲਾਵਰ ਉਨ੍ਹਾਂ ਨੂੰ ਘਰ ਤੋਂ ਬਾਹਰ ਆਉਣ ਲਈ ਆਖ ਰਹੇ ਸਨ ਅਤੇ ਗਾਲ੍ਹਾਂ ਕੱਢਦੇ ਹੋਏ ਗੋਲੀਆਂ ਚਲਾ ਰਹੇ ਸਨ, ਜਿਸ ਦੀ ਇਤਲਾਹ ਉਨ੍ਹਾਂ ਨੇ ਨਜ਼ਦੀਕੀ ਚੌਂਕੀ ਨੂੰ ਦਿੱਤੀ ਪਰ ਪੁਲਸ ਇਕ ਘੰਟੇ ਦੇਰ ਨਾਲ ਆਈ। ਉਨ੍ਹਾਂ ਦੱਸਿਆ ਕਿ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਗੁੰਡਾਗਰਦੀ ਅਤੇ ਕਤਲ ਦੀਆਂ ਘਟਨਾਵਾਂ ਵੱਧ ਗਈਆਂ ਹਨ ਜੇਕਰ ਪੁਲਸ ਸਮੇਂ ਸਰ ਆਉਂਦੀ ਤਾਂ ਹਮਲਾਵਰ ਫੜੇ ਜਾ ਸਕਦੇ ਸਨ। 

ਇਹ ਵੀ ਪੜ੍ਹੋ :  ਬਚਪਨ ਦੇ ਪਿਆਰ ਨੂੰ ਵਿਆਹ ’ਚ ਬਦਲਣ ਵਾਲੇ ਪ੍ਰੇਮੀ ਜੋੜੇ ’ਤੇ ਪੱਥਰਾਂ ਨਾਲ ਹਮਲਾ

ਉਧਰ ਮੌਕੇ 'ਤੇ ਪਹੁੰਚੇ ਥਾਣਾ ਸਦਰ ਦੇ ਮੁੱਖੀ ਨੇ ਕਿਹਾ ਕਿ ਪਰਿਵਾਰ ਦੇ ਬਿਆਨ ਲੈ ਕੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਸੀ. ਸੀ. ਟੀ. ਵੀ. ਦੀ ਮੱਦਦ ਲਈ ਜਾ ਰਹੀ ਹੈ ਅਤੇ ਹਮਲਾਵਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ :  ਵਜ਼ੀਫ਼ਾ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ


author

Gurminder Singh

Content Editor

Related News