ਵਿਧਾਇਕ ਕਿੱਕੀ ਢਿੱਲੋਂ ਦੀ ਕੋਠੀ ਲਾਗੇ ਹੋਈ ਫ਼ਾਇਰਿੰਗ, ਇਲਾਕੇ ’ਚ ਸਨਸਨੀ

Tuesday, Apr 06, 2021 - 12:12 AM (IST)

ਵਿਧਾਇਕ ਕਿੱਕੀ ਢਿੱਲੋਂ ਦੀ ਕੋਠੀ ਲਾਗੇ ਹੋਈ ਫ਼ਾਇਰਿੰਗ, ਇਲਾਕੇ ’ਚ ਸਨਸਨੀ

ਫ਼ਰੀਦਕੋਟ, (ਰਾਜਨ)- ਅੱਜ ਦੇਰ ਸ਼ਾਮ ਗਏ ਕੋਟਕਪੂਰਾ ਸੜਕ ’ਤੇ ਸਥਿੱਤ ਢਿੱਲੋਂ ਪੈਟਰੋਲ ਪੰਪ ਲਾਗੇ ਅਚਾਨਕ ਫ਼ਾਇਰਿੰਗ ਦੀ ਆਵਾਜ਼ ਸੁਣ ਕੇ ਇਲਾਕੇ ’ਚ ਸਨਸਨੀ ਫ਼ੈਲ ਗਈ। ਇਸ ਸਬੰਧੀ ਬਹੁਤੀ ਪੁਸ਼ਟੀ ਤਾਂ ਨਹੀਂ ਹੋ ਸਕੀ ਪ੍ਰੰਤੂ ਪ੍ਰਾਪਤ ਸੰਖੇਪ ਜਾਣਕਾਰੀ ਅਨੁਸਾਰ ਇਹ ਫ਼ਾਇਰਿੰਗ ਉਸ ਵੇਲੇ ਹੋਈ ਜਦੋਂ ਪੁਲਸ ਪਾਰਟੀ ਕਿਸੇ ਮਾਮਲੇ ’ਚ ਫ਼ਰਾਰ ਹੋਏ ਦੋਸ਼ੀਆਂ ਦਾ ਪਿੱਛਾ ਕਰਦੀ ਆ ਰਹੀ ਸੀ। ਜਦੋਂ ਉਹ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਕੋਠੀ ਲਾਗੇ ਢਿੱਲੋਂ ਪੈਟਰੋਲ ਪੰਪ ਕੋਲ ਪੁੱਜੇ ਤਾਂ ਫ਼ਾਇਰਿੰਗ ਦੀ ਆਵਾਜ਼ ਸੁਣ ਕੇ ਲੋਕਾਂ ’ਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ। ਇਸ ਬਾਰੇ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਫ਼ਾਇਰਿੰਗ ਪੁਲਸ ਪਾਰਟੀ ਵੱਲੋਂ ਦੋਸ਼ੀਆਂ ’ਤੇ ਕੀਤੀ ਗਈ ਜਾਂ ਦੋਸ਼ੀਆਂ ਵੱਲੋਂ ਪੁਲਸ ਪਾਰਟੀ ’ਤੇ ਕੀਤੀ ਗਈ ਸੀ।


author

Bharat Thapa

Content Editor

Related News