ਜਲੰਧਰ ਦੇ ਜੋਤੀ ਚੌਂਕ 'ਚ ਚੱਲੀ ਗੋਲੀ

07/30/2019 1:01:09 AM

ਲੰਧਰ (ਰਮਨ)— ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ 'ਤੇ ਥਾਣਾ-4 ਤੋਂ ਥੋੜ੍ਹੀ ਦੂਰੀ 'ਤੇ ਪੈਂਦੇ ਜੋਤੀ ਚੌਕ ਨੇੜੇ ਮਾਏ ਪਿਜ਼ਾ ਰੈਸਟੋਰੈਂਟ ਦੇ ਬਾਹਰ ਗੋਲੀ ਚੱਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਮੂੰਹ 'ਤੇ ਕੱਪੜਾ ਬੰਨ੍ਹ ਕੇ ਇਕ ਵਿਅਕਤੀ ਗੋਲੀ ਚਲਾ ਕੇ ਭੱਜ ਗਿਆ, ਗੋਲੀ ਰੈਸਟੋਰੈਂਟ ਦੇ ਸ਼ੀਸ਼ੇ 'ਚ ਲੱਗੀ। ਖੁਸ਼ਕਿਸਮਤੀ ਰਹੀ ਕਿ ਗੋਲੀ ਚੱਲਣ 'ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਣ 'ਤੇ ਏ. ਸੀ. ਪੀ. ਹਰਸਿਮਰਤ ਸਿੰਘ ਛੇਤਰਾ ਸੈਂਟਰਲ ਤੇ ਥਾਣਾ ਡਵੀਜ਼ਨ ਨੰ. 4 ਦੇ ਮੁਖੀ ਕਮਲਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ।
ਥਾਣਾ-4 ਦੇ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਕਤ ਰੈਸਟੋਰੈਂਟ ਦੇ ਮਾਲਕ ਗੁਰਨਾਮ ਸਿੰਘ ਵਾਸੀ ਕਪੂਰਥਲਾ ਜੋ ਪਿਛਲੇ 5 ਸਾਲਾਂ ਤੋਂ ਰੈਸਟੋਰੈਂਟ ਚਲਾ ਰਹੇ ਹਨ, ਜਿਸ ਦੌਰਾਨ ਗੋਲੀ ਚੱਲੀ ਮਾਲਕ ਬਾਹਰ ਸੀ, ਜਿਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ। ਰੈਸਟੋਰੈਂਟ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਅੰਦਰ ਕਾਊਂਟਰ 'ਤੇ ਖੜ੍ਹੇ ਸੀ, ਇਕਦਮ ਸ਼ੀਸ਼ੇ ਦੇ ਟੁਕੜੇ ਉਨ੍ਹਾਂ 'ਤੇ ਆ ਡਿੱਗੇ ਤਾਂ ਉਹ ਘਬਰਾ ਗਏ। ਬਾਹਰ ਜਾ ਕੇ ਦੇਖਿਆ ਤਾਂ ਸ਼ੀਸ਼ੇ ਤੋਂ ਕਿਸੇ ਨੇ ਗੋਲੀ ਚਲਾਈ ਸੀ, ਜਿਸ 'ਚ ਸੁਰਾਖ ਹੋ ਗਿਆ ਸੀ।
ਰੈਸਟੋਰੈਂਟ ਦੇ ਬਾਹਰ ਖੜ੍ਹੇ ਰਾਹਗੀਰਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਬਾਹਰ ਬੈਠਾ ਹੋਇਆ ਸੀ, ਉਹ ਗੋਲੀ ਚਲਾ ਕੇ ਨਕੋਦਰ ਚੌਕ ਵੱਲ ਆਪਣੇ ਸਾਥੀ ਨਾਲ ਮੋਟਰਸਾਈਕਲ 'ਤੇ ਬੈਠ ਕੇ ਭੱਜ ਗਿਆ। ਪੁਲਸ ਰੈਸਟੋਰੈਂਟ ਦੇ ਆਸ-ਪਾਸ ਲੱਗੇ ਕੈਮਰਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਕਿਹਾ ਨਹੀਂ ਜਾ ਸਕਦਾ ਕਿ ਗੋਲੀ ਚੱਲੀ ਹੈ ਜਾਂ ਕਿਸੇ ਹੋਰ ਚੀਜ਼ ਨਾਲ ਸ਼ੀਸ਼ਾ ਟੁੱਟਿਆ ਹੈ।

PunjabKesari

ਕੌਣ ਸੀ ਨਿਸ਼ਾਨੇ 'ਤੇ, ਕਿਉਂ ਚਲਾ ਕੇ ਗਿਆ ਨੌਜਵਾਨ ਗੋਲੀ?

ਪੁਲਸ ਖੰਗਾਲ ਰਹੀ ਸੀ. ਸੀ. ਟੀ. ਵੀ. ਫੁਟੇਜ

ਫਿਲਹਾਲ ਪੁਲਸ ਨੂੰ ਗੋਲੀ ਚੱਲਣ ਦਾ ਕਾਰਨ ਨਹੀਂ ਪਤਾ ਲੱਗਾ ਹੈ। ਪੁਲਸ ਲਈ ਗੋਲੀ ਦਾ ਚੱਲਣਾ ਇਕ ਪਹੇਲੀ ਬਣ ਗਿਆ ਹੈ ਕਿ ਵਿਅਕਤੀ ਦੇ ਨਿਸ਼ਾਨੇ 'ਤੇ ਕੌਣ ਸੀ, ਕਿਸੇ ਨੂੰ ਮਾਰਨ ਆਇਆ ਸੀ। ਵਿਅਕਤੀ ਨੇ ਸ਼ੀਸ਼ੇ 'ਤੇ ਗੋਲੀ ਕਿਉਂ ਚਲਾਈ। ਪੁਲਸ ਹਰ ਜਗ੍ਹਾ ਦੀ ਸੀ. ਸੀ. ਟੀ. ਵੀ. ਫੁਟੇਜ ਕੱਢਵਾ ਰਹੀ ਹੈ, ਜਿਸ ਨਾਲ ਪਤਾ ਲੱਗੇਗਾ ਕਿ ਕਿੰਨੇ ਨੌਜਵਾਨ ਸਨ।

ਕਿਸੇ ਸ਼ਰਾਰਤ ਤਹਿਤ ਤਾਂ ਨਹੀਂ ਚਲਾਈ ਗਈ ਥਾਣੇ ਨੇੜੇ ਗੋਲੀ
ਮੇਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਪਸੀ ਰੰਜਿਸ਼ ਕਾਰਨ ਨੌਜਵਾਨ ਨੇ ਗੋਲੀ ਚਲਾਈ ਹੈ ਜਾਂ ਕਿਸੇ ਸ਼ਰਾਰਤ ਤਹਿਤ ਥਾਣੇ ਨੇੜੇ ਗੋਲੀ ਚਲਾਈ ਗਈ। ਸ਼ਰਾਰਤੀ ਤੱਤ ਇਲਾਕੇ ਦਾ ਮਾਹੌਲ ਤਾਂ ਖਰਾਬ ਨਹੀਂ ਕਰਨਾ ਚਾਹੁੰਦੇ ਜਾਂ ਕਿਸੇ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਗੋਲੀ ਚਲਾਈ।
 

PunjabKesari


ਸਰਕਟ ਹਾਊਸ ਤੋਂ ਗੁੰਮ ਹੋਈ ਪਿਸਤੌਲ ਤੋਂ ਤਾਂ ਨਹੀਂ ਚੱਲੀ ਗੋਲੀ
ਬੀਤੇ ਦਿਨੀਂ ਸਰਕਟ ਹਾਊਸ ਤੋਂ ਏ. ਐੱਸ. ਆਈ. ਦੀ ਰਿਵਾਲਵਰ ਚੋਰੀ ਹੋਣ ਤੋਂ ਬਾਅਦ ਥਾਣਾ-4 ਦੇ ਇਲਾਕੇ 'ਚ ਗੋਲੀ ਚੱਲਣਾ ਪੁਲਸ ਲਈ ਇਕ ਵੱਡੀ ਪ੍ਰੇਸ਼ਾਨੀ ਹੈ। ਪੁਲਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਕਿਸੇ ਸ਼ਰਾਰਤੀ ਦੇ ਹੱਥ 'ਚ ਤਾਂ ਉਹ ਪਿਸਤੌਲ ਨਹੀਂ ਲੱਗ ਗਿਆ, ਜਿਸ ਨੇ ਰੈਸਟੋਰੈਂਟ 'ਚ ਗੋਲੀ ਚਲਾ ਕੇ ਇਲਾਕੇ 'ਚ ਹੜਕੰਪ ਮਚਾ ਦਿੱਤਾ। ਥਾਣਾ-4 ਦੀ ਪੁਲਸ 3 ਦਿਨ ਬੀਤ ਜਾਣ ਦੇ ਬਾਵਜੂਦ ਏ. ਐੱਸ. ਆਈ. ਦੀ ਚੋਰੀ ਹੋਈ ਰਿਵਾਲਵਰ ਦਾ ਪਤਾ ਨਹੀਂ ਲਾ ਸਕੀ।


Karan Kumar

Content Editor

Related News