ਜਲੰਧਰ ’ਚ ਵੱਡੀ ਵਾਰਦਾਤ: ਰੇਡ ਕਰਨ ਗਈ ਪੁਲਸ ’ਤੇ ਚੱਲੀ ਗੋਲੀ, ਗੈਂਗਸਟਰ ਸਣੇ 3 ਅੜਿੱਕੇ

Thursday, Feb 11, 2021 - 04:23 PM (IST)

ਜਲੰਧਰ ’ਚ ਵੱਡੀ ਵਾਰਦਾਤ: ਰੇਡ ਕਰਨ ਗਈ ਪੁਲਸ ’ਤੇ ਚੱਲੀ ਗੋਲੀ, ਗੈਂਗਸਟਰ ਸਣੇ 3 ਅੜਿੱਕੇ

ਜਲੰਧਰ (ਮਿ੍ਰਦੁਲ, ਵਰੁਣ)— ਜਲੰਧਰ ’ਚ ਫਾਇਰਿੰਗ ਦੇ ਮਾਮਲੇ ’ਚ ਵੱਡਾ ਖ਼ੁਲਾਸਾ ਹੋਇਆ ਹੈ ਕਿ ਇਹ ਫਾਇਰਿੰਗ ਪੁਲਸ ਅਤੇ ਲੁਟੇਰਿਆਂ ਦਰਮਿਆਨ ਹੋਈ ਹੈ। ਪੁਲਸ ਸੀ. ਆਈ. ਏ. ਸਟਾਫ਼ ਨੂੰ ਜਾਣਕਾਰੀ ਮਿਲੀ ਸੀ ਕਿ ਕਿਸੇ ਜਗ੍ਹਾ ’ਤੇ ਲੁਟੇਰੇ ਲੁਕੇ ਹੋਏ ਹਨ, ਜਿਨ੍ਹਾਂ ਨੇ ਸ਼ਹਿਰ ’ਚ ਕੁਝ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। 

ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)

ਸੂਚਨਾ ਪਾ ਕੇ ਪੁਲਸ ਨੇ ਰਾਜ ਨਗਰ ਵਿਖੇ ਉਕਤ ਸਥਾਨ ’ਤੇ ਰੇਡ ਕੀਤੀ, ਜਿਸ ’ਚ ਲੁਟੇਰਿਆਂ ਨੇ ਪੁਲਸ ’ਤੇ ਗੋਲੀ ਚਲਾ ਦਿੱਤੀ। ਘਟਨਾ ’ਚ ਕੋਈ ਜ਼ਖ਼ਮੀ ਨਹÄ ਹੋਇਆ ਹੈ ਪਰ 3 ਲੁਟੇਰਿਅਆਂ ਨੂੰ ਪੁਲਸ ਫੜਨ ’ਚ ਸਫ਼ਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਬੂ ਕੀਤੇ ਗਏ ਨੌਜਵਾਨਾਂ ’ਚ ਇਕ ਗੈਂਗਸਟਰ ਵੀ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਇਹ ਲੁਟੇਰੇ ਜੇ. ਪੀ. ਨਗਰ ’ਚ ਟਾਇਲ ਵਪਾਰੀ ਗੌਰਵ ਅਰੋੜਾ ਨਾਲ ਲੁੱਟ ’ਚ ਵੀ ਸ਼ਾਮਲ ਸਨ। ਚੰਗੀ ਕਿਸਮਤ ਨੂੰ ਫਾਇਰਿੰਗ ਵਿਚ ਕੋਈ ਮੁਲਾਜ਼ਮ ਜ਼ਖ਼ਮੀ ਨਹੀਂ ਹੋਇਆ। ਪੁਲਸ ਨੇ ਮੌਕੇ ਤੋਂ ਹੀ 2 ਮੁਲਜ਼ਮਾਂ ਨੂੰ ਉਨ੍ਹਾਂ ਦੀ ਰਿਵਾਲਵਰ ਸਮੇਤ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਇਕ ਮੁੱਖ ਮੁਲਜ਼ਮ ਨੂੰ ਸੀ. ਆਈ. ਏ. ਸਟਾਫ ਦੀ ਟੀਮ ਪਹਿਲਾਂ ਹੀ ਕੋਰਟ ਕੰਪਲੈਕਸ ਦੇ ਬਾਹਰੋਂ ਗ੍ਰਿਫ਼ਤਾਰ ਕਰ ਚੁੱਕੀ ਸੀ। ਟਾਈਲ ਕਾਰੋਬਾਰੀ ਨਾਲ ਹੋਈ ਵਾਰਦਾਤ ਦਾ ਬਲਾਈਂਡ ਕੇਸ ਸੀ ਪਰ ਕਮਿਸ਼ਨਰੇਟ ਪੁਲਸ ਨੇ 11 ਦਿਨਾਂ ਅੰਦਰ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਲੁੱਟੇ 5.33 ਲੱਖ ਰੁਪਏ ਵਿਚੋਂ 3.40 ਲੱਖ ਰੁਪਏ ਬਰਾਮਦ ਕਰ ਲਏ।

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੀ. ਆਈ. ਏ. ਸਟਾਫ-1, ਐੱਸ. ਓ. ਯੂ. ਅਤੇ ਥਾਣਾ ਬਸਤੀ ਬਾਵਾ ਖੇਲ ਦੀਆਂ ਵੱਖ-ਵੱਖ ਪੁਲਸ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਤੁਰੰਤ ਟੈਕਨੀਕਲੀ, ਸੀ. ਸੀ. ਟੀ. ਵੀ. ਫੁਟੇਜ ਅਤੇ ਹਿਊਮਨ ਰਿਸੋਰਸਿਜ਼ ਜ਼ਰੀਏ ਮੁਲਜ਼ਮਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੂੰ ਸੂਚਨਾ ਮਿਲੀ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੁਰਪ੍ਰੀਤ ਸਿੰਘ ਉਰਫ਼ ਗੁਰੀ ਉਰਫ਼ ਚਰਨਜੀਤ ਸਿੰਘ ਪੁੱਤਰ ਹਰਦੇਵ ਸਿੰਘ, ਬੌਬੀ ਪੁੱਤਰ ਜਗਤਾਰ ਸਿੰਘ ਅਤੇ ਇੰਦਰਜੀਤ ਸਿੰਘ ਪੁੱਤਰ ਇਕਬਾਲ ਸਿੰਘ ਤਿੰਨੋਂ ਨਿਵਾਸੀ ਬਸਤੀ ਮਿੱਠੂ ਹਨ। ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਟਰੈਪ ਲਾਉਣਾ ਸ਼ੁਰੂ ਕਰ ਦਿੱਤਾ।

PunjabKesari

ਇਹ ਵੀ ਪੜ੍ਹੋ :  ਚੋਣਾਂ ਤੋਂ ਪਹਿਲਾਂ ਭਾਜਪਾ ਦੀ ਉਮੀਦਵਾਰ ਦੇ ਪਤੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
ਗੁਪਤ ਸੂਚਨਾ ਦੇ ਆਧਾਰ ’ਤੇ ਸੀ. ਆਈ. ਏ. ਦੀ ਟੀਮ ਨੇ ਕੋਰਟ ਕੰਪਲੈਕਸ ਦੇ ਬਾਹਰ ਛਾਪਾ ਮਾਰ ਕੇ ਗੁਰਪ੍ਰੀਤ ਸਿੰਘ ਗੁਰੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਵਿਚ ਪੁਲਸ ਨੂੰ ਬੌਬੀ ਅਤੇ ਇੰਦਰਜੀਤ ਬਾਰੇ ਵੀ ਇਨਪੁੱਟ ਮਿਲ ਗਈ, ਜਿਸ ਤੋਂ ਬਾਅਦ ਸੀ. ਆਈ. ਏ. ਦੀ ਟੀਮ ਨੇ ਮਿੱਠੂ ਬਸਤੀ ਵਿਚ ਮੁਲਜ਼ਮਾਂ ਦੇ ਘਰ ਦੇ ਨੇੜੇ-ਤੇੜੇ ਰੇਕੀ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੂੰ ਕਿਸੇ ਤਰ੍ਹਾਂ ਭਿਣਕ ਲੱਗ ਗਈ ਕਿ ਉਹ ਇਕੱਠੇ ਐੱਫ. ਜ਼ੈੱਡ. ਮੋਟਰਸਾਈਕਲ ’ਤੇ ਉਥੋਂ ਭੱਜ ਗਏ। ਸੀ. ਆਈ. ਏ. ਦੀ ਟੀਮ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਿਦੱਤਾ। ਮੁਲਜ਼ਮ ਪਹਿਲਾਂ ਨਿਊ ਰਾਜ ਨਗਰ ਵਿਚ ਦਾਖਲ ਹੋਏ ਤੇ ਫਿਰ ਰਾਜ ਨਗਰ ਦੀਆਂ ਗਲੀਆਂ ਵਿਚ ਜਾ ਵੜੇ, ਜਿਥੇ ਪੁਲਸ ਨੇ ਮੁਲਜ਼ਮਾਂ ਦਾ ਮੋਟਰਸਾਈਕਲ ਘੇਰ ਲਿਆ। ਇਸੇ ਦੌਰਾਨ ਬੌਬੀ ਨਾਂ ਦੇ ਮੁਲਜ਼ਮ ਨੇ ਪੁਲਸ ਟੀਮ ’ਤੇ 2 ਫਾਇਰ ਕਰ ਦਿੱਤੇ ਤੇ ਮੋਟਰਸਾਈਕਲ ਛੱਡ ਕੇ ਫਰਾਰ ਹੋਣ ਲੱਗਾ। ਫਾਇਰਿੰਗ ਕਾਰਣ ਕਿਸੇ ਮੁਲਾਜ਼ਮ ਨੂੰ ਨੁਕਸਾਨ ਨਹੀਂ ਪੁੱਜਾ ਪਰ ਉਨ੍ਹਾਂ ਮੁਲਜ਼ਮਾਂ ਨੂੰ ਕੁਝ ਦੂਰੀ ’ਤੇ ਹੀ ਕਾਬੂ ਕਰ ਲਿਆ।

ਸੀ. ਆਈ. ਏ. ਦੀ ਟੀਮ ਨੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਟਾਈਲ ਕਾਰੋਬਾਰੀ ਕੋਲੋਂ ਲੁੱਟ ਦੀ ਵਾਰਦਾਤ ਨੂੰ ਕਬੂਲ ਲਿਆ। ਮੁਲਜ਼ਮਾਂ ਕੋਲੋਂ 32 ਬੋਰ ਦੇ 2 ਪਿਸਤੌਲ ਅਤੇ 7 ਗੋਲੀਆਂ ਮਿਲੀਆਂ ਹਨ। ਮੁਲਜ਼ਮਾਂ ਵੱਲੋਂ ਪੁਲਸ ਦੀ ਟੀਮ ’ਤੇ ਚਲਾਈਆਂ 2 ਗੋਲੀਆਂ ਦੇ ਖੋਲ ਵੀ ਕਬਜ਼ੇ ਵਿਚ ਲੈ ਲਏ ਗਏ ਹਨ। ਪੁਲਸ ਨੇ ਕਾਰੋਬਾਰੀ ਨਾਲ ਕੀਤੀ ਲੁੱਟ ਦੀ ਵਾਰਦਾਤ ਵਿਚ ਵਰਤਿਆ ਐੱਫ. ਜ਼ੈੱਡ. ਮੋਟਰਸਾਈਕਲ ਵੀ ਕਬਜ਼ੇ ਵਿਚ ਲੈ ਲਿਆ ਹੈ। ਪੁਲਸ ਨੇ ਗ੍ਰਿਫ਼ਤਾਰ ਤਿੰਨਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਟਾਈਲ ਕਾਰੋਬਾਰੀ ਕੋਲੋਂ ਲੁੱਟੇ ਰੁਪਇਆਂ ਵਿਚੋਂ 3.40 ਲੱਖ ਰੁਪਏ ਬਰਾਮਦ ਕਰ ਲਏ। ਮੁਲਜ਼ਮਾਂ ਨੇ ਮੰਨਿਆ ਕਿ ਬਾਕੀ ਦੀ ਰਕਮ ਉਹ ਖਰਚ ਚੁੱਕੇ ਹਨ। ਕਮਿਸ਼ਨਰ ਭੁੱਲਰ ਨੇ ਲੁੱਟ ਦੇ ਇਸ ਕੇਸ ਨੂੰ ਹੱਲ ਕਰਨ ਲਈ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ।

19 ਤੋਂ 22 ਸਾਲ ਦੇ ਹਨ ਤਿੰਨੋਂ ਮੁਲਜ਼ਮ
ਗ੍ਰਿਫ਼ਤਾਰ ਤਿੰਨਾਂ ਮੁਲਜ਼ਮਾਂ ਦੀ ਉਮਰ ਸਿਰਫ਼ 19 ਤੋਂ ਲੈ ਕੇ 22 ਸਾਲ ਤੱਕ ਹੈ। 21 ਸਾਲਾ ਗੁਰਪ੍ਰੀਤ ਿਸੰਘ ਗੁਰੀ ਕ੍ਰਿਮੀਨਲ ਮਾਈਂਡ ਦਾ ਹੈ। ਬੌਬੀ ਦੀ ਉਮਰ 22 ਸਾਲ ਹੈ, ਜਦੋਂ ਕਿ ਇੰਦਰਜੀਤ ਿਸੰਘ ਸਿਰਫ 19 ਸਾਲ ਦਾ ਹੈ ਅਤੇ ਆਟੋ ਚਲਾਉਂਦਾ ਹੈ।

 

 


author

shivani attri

Content Editor

Related News