ਜਨਮਦਿਨ ਦੀ ਪਾਰਟੀ ''ਤੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਪੁਲਸ ਕਰ ਰਹੀ ਮਾਮਲੇ ਦੀ ਜਾਂਚ

Sunday, Oct 09, 2022 - 09:54 AM (IST)

ਜਨਮਦਿਨ ਦੀ ਪਾਰਟੀ ''ਤੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਪੁਲਸ ਕਰ ਰਹੀ ਮਾਮਲੇ ਦੀ ਜਾਂਚ

ਲੁਧਿਆਣਾ (ਰਾਜ) : ਪਾਰਟੀ ਜਾਂ ਵਿਆਹ ਸਮਾਰੋਹ 'ਚ ਹਥਿਆਰ ਚਲਾਉਣ 'ਤੇ ਪੁਲਸ ਵੱਲੋਂ ਪਾਬੰਦੀ ਹੈ ਪਰ ਇੱਥੇ ਇਕ ਨੌਜਵਾਨ ਦੀ ਜਨਮਦਿਨ ਦੀ ਪਾਰਟੀ ਦੌਰਾਨ ਉਸ ਦੇ ਦੋਸਤਾਂ ਨੇ ਹਵਾਈ ਫਾਇਰ ਕੀਤੇ। ਇੰਨਾ ਹੀ ਨਹੀਂ, ਉਪਰੋਕਤ ਫਾਇਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਦਿੱਤੀ, ਜੋ ਕਿ ਕਾਫ਼ੀ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦਾ ਜਨਮ ਦਿਨ ਸੀ, ਉਹ ਸਿਆਸੀ ਪਾਰਟੀ ਲਿਪ ਦਾ ਯੂਥ ਆਗੂ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਰਾਸ਼ਟਰਪਤੀ ਦੇ ਪ੍ਰੋਗਰਾਮ ’ਚ CM ਮਾਨ ਦੇ ਨਾ ਪੁੱਜਣ ’ਤੇ ਭਾਜਪਾ ਨੇ ਲਿਆ ਸਖ਼ਤ ਨੋਟਿਸ

ਭਾਵੇਂ ਕਿ ਇਸ ਸਬੰਧ 'ਚ ਪੁਲਸ ਦੇ ਕੋਲ ਕੋਈ ਜਾਣਕਾਰੀ ਨਹੀਂ ਹੈ। ਪੁਲਸ ਪਾਰਟੀ ਦਾ ਕਹਿਣਾ ਹੈ ਕਿ ਉਹ ਇਸ ਦੀ ਜਾਂਚ ਕਰਨਗੇ। ਦਰਅਸਲ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ। ਇਸ 'ਚ ਇਕ ਨੌਜਵਾਨ ਦੋਸਤਾਂ ਦੇ ਨਾਲ ਜਨਮਦਿਨ ਮਨਾ ਰਿਹਾ ਸੀ। ਇਸ ਦੌਰਾਨ ਕੁੱਝ ਨੌਜਵਾਨ ਆਪਣੇ ਚਹੇਤੇ ਆਗੂ ਦਾ ਮੂੰਹ ਮਿੱਠਾ ਕਰਵਾ ਰਹੇ ਸੀ। ਅਚਾਨਕ ਹੀ ਇਕ ਨੌਜਵਾਨ ਨੇ ਆਪਣੇ ਪਿੱਛੇ ਇਕ-ਇਕ ਕਰਦੇ ਦੋਨਾਲੀ ਨਾਲ ਦੋ ਹਵਾਈ ਫਾਇਰ ਕਰ ਦਿੱਤੇ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹੋ ਰਹੇ 'ਏਅਰਸ਼ੋਅ' ਨੇ ਬਾਗੋ-ਬਾਗ ਕੀਤੇ ਆਟੋ ਚਾਲਕ, ਮਿਲਿਆ ਵੱਡਾ ਫ਼ਾਇਦਾ (ਤਸਵੀਰਾਂ)

ਕੁੱਝ ਨੌਜਵਾਨ ਉਸ ਦੀ ਵੀਡੀਓ ਬਣਾ ਰਹੇ ਸੀ, ਜੋ ਕਿ ਉਨ੍ਹਾਂ ਨੇ ਫੇਸਬੁੱਕ ਪੇਜ ’ਤੇ ਵੀ ਅਪਲੋਡ ਕੀਤੀ ਹੈ। ਸ਼ਨੀਵਾਰ ਨੂੰ ਇਹ ਵੀਡੀਓ ਵਾਇਰਲ ਹੋ ਗਈ, ਜੋ ਕਿ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਭਾਵੇਂ ਕਿ ਇਸ ਬਾਰੇ ਵਿਚ ਜਦ ਏ. ਸੀ. ਪੀ. (ਇੰਡਸਟਰੀ ਏਰੀਆ ਬੀ) ਸੰਦੀਪ ਵਢੇਰਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਕੋਈ ਮਾਮਲਾ ਨਹੀਂ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News