ਸ਼ਰਾਬ ਠੇਕੇਦਾਰ ''ਤੇ ਫਾਇਰਿੰਗ ਮਾਮਲੇ ''ਚ ਚੌਂਕੀ ਇੰਚਾਰਜ ਮੁਅੱਤਲ

Thursday, Oct 22, 2020 - 11:38 AM (IST)

ਸ਼ਰਾਬ ਠੇਕੇਦਾਰ ''ਤੇ ਫਾਇਰਿੰਗ ਮਾਮਲੇ ''ਚ ਚੌਂਕੀ ਇੰਚਾਰਜ ਮੁਅੱਤਲ

ਚੰਡੀਗੜ੍ਹ (ਸੁਸ਼ੀਲ) : ਸੈਕਟਰ-25 ਦੇ ਸ਼ਰਾਬ ਠੇਕੇਦਾਰ ਸੰਦੀਪ ਵਲੋਂ ਚੌਕੀ ਇੰਚਾਰਜ 'ਤੇ ਗੋਲੀ ਚਲਵਾਉਣ ਦੇ ਦੋਸ਼ ਲਗਾਉਣ ਤੋਂ ਬਾਅਦ ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਨੇ ਸੈਕਟਰ-24 ਚੌਕੀ ਇੰਚਾਰਜ ਸ਼ਿਵਚਰਣ ਨੂੰ ਮੁਅੱਤਲ ਕਰ ਕੇ ਪੁਲਸ ਲਾਈਨ ਭੇਜ ਦਿੱਤਾ ਹੈ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਕਿ ਜੇਲ੍ਹ ਤੋਂ ਬਾਹਰ ਆਉਣ 'ਤੇ ਮੁਲਜ਼ਮ ਵਿਜੇ 'ਤੇ ਪੁਲਸ ਨੂੰ ਨਜ਼ਰ ਰੱਖਣੀ ਚਾਹੀਦੀ ਸੀ ਪਰ ਮਾਮਲੇ 'ਚ ਚੌਂਕੀ ਇੰਚਾਰਜ ਤੋਂ ਲੈ ਕੇ ਡੀ. ਐੱਸ. ਪੀ. ਤੱਕ ਲਾਪਰਵਾਹੀ ਵਰਤੀ ਗਈ। ਇਸ ਦੇ ਚੱਲਦਿਆਂ ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਨੇ ਡੀ. ਐੱਸ. ਪੀ. ਸੈਂਟਰਲ ਕ੍ਰਿਸ਼ਣ ਕੁਮਾਰ ਨੂੰ ਸ਼ੋਕਾਜ ਨੋਟਿਸ ਦੇ ਕੇ ਮਾਮਲੇ 'ਚ ਜਵਾਬ ਮੰਗਿਆ ਹੈ। ਸੈਕਟਰ-11 ਥਾਣਾ ਇੰਚਾਰਜ ਰਾਜੀਵ ਕੁਮਾਰ ਦੀ ਵਿਭਾਗੀ ਜਾਂਚ ਖੋਲ੍ਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐੱਸ. ਪੀ. ਸਿਟੀ ਵਿਨੀਤ ਕੁਮਾਰ ਨੂੰ ਮਾਮਲੇ ਦੀ ਤੁਰੰਤ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ ਹੈ।
ਕੀ ਹੋਇਆ ਸੀ ਉਸ ਰਾਤ?
ਸੈਕਟਰ-25 ਵਾਸੀ ਸ਼ਰਾਬ ਕਾਰੋਬਾਰੀ ਸੰਦੀਪ ਮੰਗਲਵਾਰ ਰਾਤ ਨੂੰ ਆਪਣੀ ਕੱਪੜੇ ਦੀ ਦੁਕਾਨ 'ਚ ਬੈਠਾ ਹੋਇਆ ਸੀ। ਇੰਨੇ 'ਚ ਵਿਜੇ, ਮੋਨੂੰ ਅਤੇ ਇਕ ਨੌਜਵਾਨ ਦੁਕਾਨ 'ਚ ਵੜ ਗਏ ਅਤੇ ਉਸ 'ਤੇ ਫਾਇਰਿੰਗ ਕਰ ਕੇ ਫਰਾਰ ਹੋ ਗਏ ਸਨ। ਸੰਦੀਪ ਨੂੰ ਇਕ ਗੋਲੀ ਮੋਢੇ 'ਚ ਲੱਗੀ, ਜਦੋਂ ਕਿ ਦੂਜੀ ਗੋਲੀ ਸਿਰ ਨੂੰ ਛੂੰਹਦੀ ਹੋਈ ਨਿਕਲ ਗਈ ਸੀ। ਲੋਕਾਂ ਨੇ ਸੰਦੀਪ ਨੂੰ ਪੀ. ਜੀ. ਆਈ. 'ਚ ਦਾਖ਼ਲ ਕਰਵਾਇਆ ਸੀ।
ਜਖ਼ਮੀ ਨੇ ਕਿਹਾ ਸੀ, ਚੌਂਕੀ ਇੰਚਾਰਜ ਨੇ ਕਰਵਾਈ ਫਾਇਰਿੰਗ
ਪੀ. ਜੀ. ਆਈ. 'ਚ ਇਲਾਜ ਅਧੀਨ ਸੰਦੀਪ ਨੇ ਉਸ 'ਤੇ ਗੋਲੀ ਚਲਾਉਣ ਦਾ ਦੋਸ਼ ਚੌਕੀ ਇੰਚਾਰਜ ਸ਼ਿਵਚਰਣ 'ਤੇ ਲਗਾਇਆ ਸੀ। ਇਸ ਤੋਂ ਬਾਅਦ ਕਾਲੋਨੀ ਦੇ ਲੋਕ ਇਕੱਠੇ ਹੋ ਕੇ ਚੌਂਕੀ ਇੰਚਾਰਜ 'ਤੇ ਕਾਰਵਾਈ ਦੀ ਮੰਗ ਕਰ ਰਹੇ ਸਨ। ਸੰਦੀਪ ਨੇ ਦੋਸ਼ ਲਗਾਇਆ ਸੀ ਕਿ ਚੌਂਕੀ ਇੰਚਾਰਜ ਕੁੱਟਮਾਰ ਮਾਮਲੇ 'ਚ ਉਸ ਨੂੰ ਗਵਾਹੀ ਨਾ ਦੇਣ ਦਾ ਦਵਾਅ ਬਣਾ ਰਿਹਾ ਸੀ, ਜਦੋਂ ਕਿ ਸੰਦੀਪ ਨੇ ਇੰਚਾਰਜ ਨੂੰ ਦੱਸਿਆ ਸੀ ਕਿ ਗੋਲੀ ਚਲਾਉਣ ਦੇ ਮਾਮਲੇ 'ਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵਿਜੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਹੈ, ਪਰ ਚੌਂਕੀ ਇੰਚਾਰਜ ਨੇ ਵਿਜੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਸੀ।
 


author

Babita

Content Editor

Related News