ਬੰਦੀਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਸ਼ਾਨਦਾਰ ਆਤਿਸ਼ਬਾਜ਼ੀ, ਵੇਖੋ ਅਲੌਕਿਕ ਨਜ਼ਾਰਾ

Monday, Oct 24, 2022 - 08:32 PM (IST)

ਬੰਦੀਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਸ਼ਾਨਦਾਰ ਆਤਿਸ਼ਬਾਜ਼ੀ, ਵੇਖੋ ਅਲੌਕਿਕ ਨਜ਼ਾਰਾ

ਅੰਮ੍ਰਿਤਸਰ (ਬਿਊਰੋ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖ ਕੌਮ ਦਾ ਅਹਿਮ ਦਿਹਾੜਾ ਬੰਦੀਛੋੜ ਦਿਵਸ (ਦੀਵਾਲੀ) ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਦੂਰ-ਦੂਰ ਤੋਂ ਆਏ ਸ਼ਰਧਾਲੂ ਇਸ ਪਵਿੱਤਰ ਦਿਵਸ ’ਤੇ ਲੰਬੀਆਂ ਲਾਈਨਾਂ ’ਚ ਖੜ੍ਹੇ ਹੋ ਕੇ ਗੁਰੂਘਰ ’ਚ ਨਤਮਸਤਕ ਹੋਏ ਅਤੇ ਆਸ਼ੀਰਵਾਦ ਲੈ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ।

ਇਹ ਖਬਰ ਵੀ ਪੜ੍ਹੋ : ਬ੍ਰਿਟੇਨ ’ਚ ‘ਰਿਸ਼ੀ ਰਾਜ’, ਰਿਸ਼ੀ ਸੁਨਕ ਹੋਣਗੇ ਨਵੇਂ ਪ੍ਰਧਾਨ ਮੰਤਰੀ

PunjabKesari

ਉਥੇ ਹੀ ਇਸ ਮੌਕੇ ’ਤੇ ਸ੍ਰੀ ਹਰਿਮੰਦਰ ਸਾਹਿਬ ’ਚ 1 ਲੱਖ ਦੇਸੀ ਘਿਓ ਦੇ ਦੀਵਿਆਂ ਨਾਲ ਦੀਪਮਾਲਾ ਕੀਤੀ ਗਈ ਅਤੇ ਸ਼ਾਮ ਦੇ ਸਮੇਂ ਰਹਿਰਾਸ ਦੇ ਪਾਠ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਖ਼ੂਸਸੂਰਤ ਆਤਿਸ਼ਬਾਜ਼ੀ ਕੀਤੀ ਗਈ। ਦੀਵਾਲੀ ਦਾ ਤਿਉਹਾਰ ਜਿੱਥੇ ਹਿੰਦੂ ਧਰਮ ’ਚ ਕਾਫ਼ੀ ਮਹੱਤਵ ਰੱਖਦਾ ਹੈ, ਉਥੇ ਹੀ ਸਿੱਖ ਧਰਮ ਦਾ ਮਹਾਨ ਇਤਿਹਾਸ ਵੀ ਇਸ ਨਾਲ ਜੁੜਿਆ ਹੈ। ਸਿੱਖ ਧਰਮ ’ਚ ਦੀਵਾਲੀ ਨੂੰ ‘ਬੰਦੀਛੋੜ ਦਿਵਸ’ ਦੇ ਰੂਪ ’ਚ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਗਵਾਲੀਅਰ ਦੇ ਕਿਲ੍ਹੇ ’ਚੋਂ 52 ਰਾਜਿਆਂ ਨੂੰ ਛੁਡਵਾ ਕੇ ਲਿਆਏ ਸਨ। ਬੰਦੀਛੋੜ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਅਲੌਕਿਕ ਆਤਿਸ਼ਬਾਜ਼ੀ ਅਤੇ ਦੀਪਮਾਲਾ ਦਾ ਸੰਗਤ ਨੇ ਭਰਪੂਰ ਆਨੰਦ ਮਾਣਿਆ।

 

ਇਹ ਵੀ ਪੜ੍ਹੋ : ਜਥੇਦਾਰ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਦਿੱਤਾ ਸੰਦੇਸ਼, ‘ਬੰਦੀ ਸਿੰਘਾਂ ਦੀ ਰਿਹਾਈ ਲਈ ਰਲ-ਮਿਲ ਕੇ ਹੰਭਲਾ ਮਾਰੀਏ’

PunjabKesari

ਉਥੇ ਅਜਿਹਾ ਲਗ ਰਿਹਾ ਸੀ ਕਿ ਪਟਾਕੇ ਤਾਰਿਆਂ ਦੇ ਵਾਂਗ ਟਿਮਟਿਮਾ ਰਹੇ ਹੋਣ। ਇਸ ਅਲੌਕਿਕ ਨਜ਼ਾਰੇ ਨੂੰ ਦੇਖਣ ਲਈ ਵਿਦੇਸ਼ ਤੋਂ ਲੋਕ ਇਥੇ ਆਉਂਦੇ ਹਨ। ਇਥੇ ਆਏ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਅਲੌਕਿਕ ਨਜ਼ਾਰਾ ਕਿਤੇ ਹੋਰ ਦੇਖਣ ਨੂੰ ਮਿਲਿਆ, ਇਸ ਨਜ਼ਾਰੇ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਅਾਸਮਾਨ ਵਿਚ ਪਟਾਕਿਆਂ ਦਾ ਮੀਂਹ ਪੈ ਰਿਹਾ ਹੋਵੇ। ਹਰਿਮੰਦਰ ਸਾਹਿਬ ਦੇ ਉਪਰ ਪਟਾਕਿਆਂ ਦੀ ਦਸਤਕ ਇਕ ਅਨੋਖਾ ਨਜ਼ਾਰਾ ਪੇਸ਼ ਕਰ ਰਹੀ ਸੀ, ਉਥੇ ਦੂਰ-ਦੂਰ ਤੋਂ ਲੋਕ ਇਥੇ ਆ ਕੇ ਇਸ ਅਲੌਕਿਕ ਨਜ਼ਾਰੇ ਨੂੰ ਦੇਖ ਰਹੇ ਸਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸਨ, ਹਰ ਕੋਈ ਇਸ ਆਤਿਸ਼ਬਾਜ਼ੀ ਨੂੰ ਲੈ ਕੇ ਆਪਣੇ-ਆਪ ਨੂੰ ਖੁਸ਼ਕਿਸਮਤ ਦੱਸ ਰਿਹਾ ਸੀ। ਇਸ ਮੌਕੇ ਲੱਖਾਂ ਦੀ ਗਿਣਤੀ 'ਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬਨ ਤਮਸਤਕ ਹੋਈਆਂ। ਬੰਦੀ ਛੋੜ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ 'ਚ ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜ਼ੀ ਕਰਕੇ ਇਸ ਦਿਹਾੜੇ ਨੂੰ ਮਨਾਇਆ ਗਿਆ।

ਇਹ ਵੀ ਪੜ੍ਹੋ : ਮੰਤਰੀ ਸਰਾਰੀ ਦਾ ਵਿਰੋਧੀ ਪਾਰਟੀਆਂ ’ਤੇ ਵੱਡਾ ਹਮਲਾ, ‘ਮੈਨੂੰ ਬਦਨਾਮ ਕਰਨ ਲਈ ਅਪਣਾਇਆ ਹਰ ਘਟੀਆ ਹੱਥਕੰਡਾ’


author

Manoj

Content Editor

Related News